ਸੁਖਜਿੰਦਰ ਰੰਧਾਵਾ ਬਣੇ ਗ੍ਰਹਿ ਮੰਤਰੀ ਤੇ ਰਾਜਾ ਵੜਿੰਗ ਨੂੰ ਮਿਲਿਆ ਟਰਾਂਸਪੋਰਟ ਵਿਭਾਗ

107

ਪੰਜਾਬ ਸਰਕਾਰ ਵਿੱਚ ਨਵੇਂ ਮੰਤਰੀਆਂ ਵਿਚਾਲੇ ਮਹਿਕਮਿਆਂ ਦਾ ਵੰਡ ਕਰ ਦਿੱਤੀ ਹੈ। ਜਿਸ ਤਹਿਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੋਲ ਕਰਮਚਾਰੀ ਵਿਭਾਗ, ਵਿਜੀਲੈਂਸ, ਆਮ ਪ੍ਰਸ਼ਾਸਨਿਕ ਮਾਮਲੇ, ਸੂਚਨਾ ਅਤੇ ਜਨਤਕ ਮਾਮਲੇ,ਨਿਆਂ ਕਾਨੂੰਨ ਅਤੇ ਵਿਧਾਨਿਕ,ਵਾਤਾਵਰਨ,ਖਣਨ ਅਤੇ ਭੂ-ਵਿਗਿਆਨ,ਆਬਕਾਰੀ, ਨਿਵੇਸ਼ ਤਰੱਕੀ,ਹੌਸਪੀਟੈਲਿਟੀ,ਬਿਜਲੀ,ਸੈਰ-ਸਪਾਟਾ ਅਤੇ ਸੱਭਿਆਚਰ ਮਹਿਕਮਾ ਹੋਣਗੇ।
ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਕੋਲ ਗ੍ਰਹਿ ਵਿਭਾਗ ,ਜੇਲ੍ਹ ਅਤੇ ਕਾਰਪੋਰੇਸ਼ਨ ਵਿਭਾਗ ਹੋਣਗੇ।
ਉੱਪ ਮੁੱਖ ਮੰਤਰੀ ਓਪੀ ਸੋਨੀ ਨੂੰ ਸਿਹਤ ਅਤੇ ਪਰਿਵਾਰ ਭਲਾਈ ਮਹਿਕਮਾ,ਰੱਖਿਆ ਸੇਵਾਵਾਂ ਭਲਾਈ ਮਹਿਕਮਾ,ਆਜ਼ਾਦੀ ਘੁਲਾਟੀਏ ਵਾਲਾ ਮਹਿਕਮਾ ਦਿੱਤਾ ਗਿਆ ਹੈ।
ਅਮਰਿੰਦਰ ਰਾਜਾ ਵੜਿੰਗ ਨੂੰ ਟਰਾਂਸਪੋਰਟ ਵਿਭਾਗ
ਪਰਗਟ ਸਿੰਘ, ਸਕੂਲੀ ਸਿੱਖਿਆ,ਉੱਚ ਸਿੱਖਿਆ, ਖੇਡ ਅਤੇ ਨੌਜਵਾਨ ਸੇਵਾਵਾਂ, ਐੱਨਆਰਆਈ ਸਬੰਧੀ ਮਹਿਕਮਾ
ਬ੍ਰਹਮ ਮੋਹਿੰਦਰਾ ਕੋਲ,ਸਥਾਨਕ ਸਰਕਾਰਾਂ,ਸੰਸਦੀ ਮਾਮਲੇ,ਚੋਣਾਂ, ਸ਼ਿਕਾਇਤ ਦੂਰ ਕਰਨ ਸਬੰਧੀ ਵਿਭਾਗ ਹਨ।
ਮਨਪ੍ਰੀਤ ਸਿੰਘ ਬਾਦਲ ਨੂੰ ਵਿੱਤ ਮੰਤਰੀ ਦੇ ਨਾਲ ਨਾਲ,ਟੈਕਸ,ਸ਼ਾਸਨੀ ਸੁਧਾਰ, ਯੋਜਨਾ, ਪ੍ਰੋਗਰਾਮ ਲਾਗੂ ਕਰਨ ਸਬੰਧੀ ਵਿਭਾਗ ਵੀ ਦਿੱਤੇ ਗਏ ਹਨ ।
ਬਾਕੀ ਮੰਤਰੀਆਂ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਪੇਂਡੂ ਵਿਕਾਸ ਅਤੇ ਪੰਚਾਇਤ , ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ,
ਅਰੁਣਾ ਚੌਧਰੀ , ਮਾਲੀਆ ਮੁੜ ਵਸੇਬਾ ਅਤੇ ਆਫ਼ਤ ਪ੍ਰਬੰਧਨ
ਸੁਖਬਿੰਦਰ ਸਰਕਾਰੀਆ , ਪਾਣੀ ਦੇ ਸਰੋਤ , ਹਾਊਸਿੰਗ ਅਤੇ ਅਰਬਨ ਵਿਕਾਸ
ਰਾਣਾ ਗੁਰਜੀਤ ਸਿੰਘ , ਤਕਨੀਕੀ ਸਿੱਖਿਆ ਅਤੇ ਉਦੋਗਿਕ ਸਿਖਲਾਈ , ਰੁਜ਼ਗਾਰ ਪੈਦਾ ਕਰਨਾ ਅਤੇ ਸਿਖਲਾਈ,ਬਾਗ਼ਬਾਨੀ, ਮਿੱਟੀ ਅਤੇ ਪਾਣੀ ਦੀ ਸੰਭਾਲ
ਰਜ਼ੀਆ ਸੁਲਤਾਨਾ ਪਾਣੀ ਦੀ ਸਪਲਾਈ ਅਤੇ ਸੈਨੀਟੇਸ਼ਨ,ਸਮਾਜਿਕ ਸੁਰੱਖਿਆ ,ਔਰਤਾਂ ਅਤੇ ਬੱਚਿਆਂ ਦਾ ਵਿਕਾਸ, ਪ੍ਰਿਟਿੰਗ ਅਤੇ ਸਟੇਸ਼ਨਰੀ
ਵਿਜੇ ਇੰਦਰ ਸਿੰਗਲਾ , ਜਨਤਕ ਸੇਵਾਵਾਂ, ਪ੍ਰਸ਼ਾਸਨ ਸੁਧਾਰ
ਭਰਤ ਭੂਸ਼ਣ ਆਸ਼ੂ, ਖੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ
ਰਣਦੀਪ ਸਿੰਘ ਨਾਭਾ ,ਖੇਤੀਬਾੜੀ ਅਤੇ ਕਿਸਾਨ ਭਲਾਈ ਫੂਡ ਪ੍ਰੋਸੈਸਿੰਗ
ਰਾਜ ਕੁਮਾਰ ਵੇਰਕਾ , ਸਮਾਜਿਕ ਨਿਆਂ, ਸਸ਼ਕਤੀਕਰਨ ਅਤੇ ਘੱਟ ਗਿਣਤੀ ਭਾਈਚਾਰੇ ਨਵੀਂ ਅਤੇ ਨਵਿਉਣਯੋਗ ਊਰਜਾ ਸਰੋਤ ਮੈਡੀਕਲ ਸਿੱਖਿਆ ਅਤੇ ਖੋਜ
ਸੰਗਤ ਸਿੰਘ ਗਿਲਜ਼ੀਆ , ਜੰਗਲਾਤ,ਜੰਗਲੀ ਜੀਵਨ, ਮਜ਼ਦੂਰ
ਗੁਰਕੀਰਤ ਕੋਟਲੀ ਨੂੰ ਆਈਟੀ, ਕਾਮਰਸ ਤੇ ਇੰਡਸਟਰੀ, ਸੂਚਨਾ ਤਕਨੀਕੀ ਵਿਗਿਆਨ ਅਤੇ ਤਕਨੀਕ ਵਿਭਾਗ ਮਹਿਕਮਾ ਮਿਲਿਆ ਹੈ।ਮੰਤਰੀ ਵਿੱਚ ਮਹਿਕਮਿਆਂ ਦੀ ਵੰਡ

Real Estate