ਕੈਲੀਫੋਰਨੀਆ: ਜੰਗਲਾਂ ਦੀ ਅੱਗ ਨੂੰ ਕਾਬੂ ਕਰਨ ਲਈ ਚਿਨੂਕ ਹੈਲੀਕਾਪਟਰਾਂ ਦੀ ਵਰਤੋਂ ਦੀ ਹੈ ਯੋਜਨਾ

88

ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆ)
ਕੈਲੀਫੋਰਨੀਆ ਪਿਛਲੇ ਕੁੱਝ ਵਕਫੇ ਤੋਂ ਜੰਗਲਾਂ ਦੀ ਅੱਗ ਨਾਲ ਜੂਝ ਰਿਹਾ ਹੈ। ਰਾਜ ਦੇ ਇਤਿਹਾਸ ਦੀਆਂ ਦੋ ਸਭ ਤੋਂ ਵੱਡੀਆਂ ਅੱਗਾਂ ਨੇ ਉੱਤਰੀ ਕੈਲੀਫੋਰਨੀਆ ਵਿੱਚ ਇੱਕ ਮਿਲੀਅਨ ਏਕੜ ਤੋਂ ਵੱਧ ਖੇਤਰ ਨੂੰ ਘੇਰਾ ਪਾ ਲਿਆ ਹੈ, ਜੋ ਕਿ ਤਾਹੋ ਝੀਲ ਦੇ ਨੇੜੇ ਬਲ ਰਹੀਆਂ ਹਨ। ਇਹਨਾਂ ਅੱਗਾਂ ਨੂੰ ਕਾਬੂ ਕਰਨ ਲਈ ਫਾਇਰ ਫਾਈਟਰਜ਼ ਮਹੀਨਿਆਂ ਤੋਂ ਜੱਦੋਜਹਿਦ ਕਰ ਰਹੇ ਹਨ। ਜੰਗਲੀ ਅੱਗਾਂ ਨੂੰ ਹੋਰ ਵਧਣ ਤੋਂ ਰੋਕਣ ਲਈ ਫਾਇਰ ਅਧਿਕਾਰੀਆਂ ਅਨੁਸਾਰ ਹੁਭ ਹਾਈ-ਟੈਕ ਹੈਲੀਕਾਪਟਰਾਂ ਨੂੰ ਵਰਤਿਆ ਜਾਵੇਗਾ। ਅਧਿਕਾਰੀਆਂ ਅਨੁਸਾਰ ਇਸ ਲਈ ਚਿਨੂਕ ਹੈਲੀਕਾਪਟਰਾਂ ਨੂੰ ਅੱਗ ਬੁਝਾਉਣ ਲਈ ਵਰਤਿਆ ਜਾਵੇਗਾ ਅਤੇ 18 ਮਿਲੀਅਨ ਡਾਲਰ ਦਾ ਪਾਇਲਟ ਪ੍ਰੋਗਰਾਮ ਇੱਕ ਗੇਮ ਚੇਂਜਰ ਹੋਵੇਗਾ। ਅਧਿਕਾਰੀਆਂ ਨੇ ਦੱਸਿਆ ਕਿ ਚਿਨੂਕ ਆਮ ਹੈਲੀਕਾਪਟਰਾਂ ਦੇ ਮੁਕਾਬਲੇ 10 ਗੁਣਾਂ ਜਿਆਦਾ 3,000 ਗੈਲਨ ਤੱਕ ਪਾਣੀ ਸੁੱਟ ਸਕਦਾ ਹੈ ਅਤੇ ਰਾਤ ਦੇ ਸਮੇਂ ਵੀ ਇਸਦੀ ਸੇਵਾ ਲਈ ਜਾ ਸਕਦੀ ਹੈ। ਇਸਦੇ ਇਲਾਵਾ ਫਾਇਰ ਵਿਭਾਗ ਨੇ ਇਸਨੂੰ ਇੱਕ ਮਹਿੰਗਾ ਅਭਿਆਨ ਦੱਸਿਆ ਹੈ। ਜਿਸ ਤਹਿਤ ਇੱਕ ਹੈਲੀਟੈਂਕਰ ਦੀ ਕੀਮਤ 15 ਮਿਲੀਅਨ ਡਾਲਰ ਆ ਸਕਦੀ ਹੈ ਅਤੇ ਇਸਦੇ ਪ੍ਰਤੀ ਘੰਟਾ ਸੰਚਾਲਨ ਲਈ 8,000 ਡਾਲਰ ਦਾ ਖਰਚਾ ਹੈ।

Real Estate