ਬਲੋਚਾਂ ਨੇ ਉਡਾਇਆ ਜਿਨਾਹ ਦਾ ਬੁੱਤ

71
ਬਲੋਚਿਸਤਾਨ ਸੂਬੇ ਦੇ ਸਾਹਿਲੀ ਸ਼ਹਿਰ ਗਵਾਦਰ ਵਿੱਚ ਬੰਬ ਧਮਾਕੇ ਵਿੱਚ ਮੁਹੰਮਦ ਅਲੀ ਜਿਨਾਹ ਦਾ ਬੁੱਤ ਨੁਕਸਾਨਿਆ ਗਿਆ ਹੈ। ਡਾਅਨ ਦੀ ਰਿਪੋਰਟ ਮੁਤਾਬਕ ਇਹ ਬੁੱਤ ਜੂਨ ਮਹੀਨੇ ਸੁਰੱਖਿਅਤ ਜ਼ੋਨ ਮੰਨੀ ਜਾਂਦੀ ਮਰੀਨ ਡਰਾਈਵ ’ਤੇ ਸਥਾਪਤ ਕੀਤਾ ਗਿਆ ਸੀ। ਰੋਜ਼ਨਾਮਚੇ ਦੀ ਰਿਪੋਰਟ ਮੁਤਾਬਕ ਬਲੋਚ ਲੜਾਕਿਆਂ ਨੇ ਐਤਵਾਰ ਸਵੇਰੇ ਬੁੱਤ ਦੇ ਹੇਠਾਂ ਬੰਬ ਰੱਖ ਕੇ ਧਮਾਕਾ ਕੀਤਾ, ਜਿਸ ਵਿੱਚ ਬੁੱਤ ਪੂਰੀ ਤਰ੍ਹਾਂ ਤਬਾਹ ਹੋ ਗਿਆ। ਬੀਬੀਸੀ ਉਰਦੂ ਦੀ ਰਿਪੋਰਟ ਮੁਤਾਬਕ ਪਾਬੰਦੀਸ਼ੁਦਾ ਜਥੇਬੰਦੀ ਬਲੋਚ ਰਿਪਬਲਿਕਨ ਆਰਮੀ ਦੇ ਬੁਲਾਰੇ ਬਾਬਗਰ ਬਲੋਚ ਨੇ ਟਵੀਟ ਕਰਕੇ ਧਮਾਕੇ ਦੀ ਜ਼ਿੰਮੇਵਾਰੀ ਲਈ ਹੈ।
Real Estate