ਫਰਿਜ਼ਨੋ ਪ੍ਰਸ਼ਾਸਨ ਨੇ ਸਿਟੀ ਬੱਸ ਨਾਲ ਟਕਰਾਉਣ ਵਾਲੇ ਉਬਰ ਡਰਾਈਵਰ ਨੂੰ ਦਿੱਤੇ 1 ਮਿਲੀਅਨ ਡਾਲਰ

61

ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆ)
ਫਰਿਜ਼ਨੋ ਵਿੱਚ ਇੱਕ ਉਬਰ ਟੈਕਸੀ ਡਰਾਈਵਰ ਨੂੰ ਸਿਟੀ ਬੱਸ ਨਾਲ ਹੋਏ ਹਾਦਸੇ ਦੇ ਬਾਅਦ ਪ੍ਰਸ਼ਾਸਨ ਵੱਲੋਂ ਜਾਰੀ ਆਦੇਸ਼ਾਂ ਤਹਿਤ ਮੁਆਵਜੇ ਵਜੋਂ 1 ਮਿਲੀਅਨ ਡਾਲਰ ਮਿਲੇ ਹਨ। ਰਜ਼ਾ ਮੁਹੰਮਦੀ ਨਾਮ ਦੇ ਇਸ ਡਰਾਈਵਰ ਨਾਲ ਇਹ ਹਾਦਸਾ ਤਕਰੀਬਨ 6 ਸਾਲ ਪਹਿਲਾਂ 2015 ਵਿੱਚ ਹੋਇਆ ਸੀ। ਇਸ ਹਾਦਸੇ ਵਿੱਚ ਸਿਟੀ ਬੱਸ ਦੁਆਰਾ ਉਸਦੀ ਕਾਰ ਨੂੰ ਟੱਕਰ ਮਾਰੀ ਗਈ ਸੀ। ਇਸ ਟੱਕਰ ਦੇ ਬਾਅਦ ਉਸਦੀ ਬੈਕ ਦੀਆਂ ਦੋ ਸਰਜਰੀਆਂ ਹੋਈਆਂ ਸਨ।
ਇਸ ਸਬੰਧੀ ਰਿਪੋਰਟ ਅਨੁਸਾਰ ਇੱਕ ਜਿਊਰੀ ਨੇ ਮੰਗਲਵਾਰ ਨੂੰ ਰਜ਼ਾ ਮੁਹੰਮਦੀ ਨੂੰ ਪੈਸੇ ਦਿੱਤੇ ਹਨ। ਇਸ ਮਾਮਲੇ ਵਿੱਚ ਸ਼ਹਿਰ ਦਾ ਬਚਾਅ ਇਹ ਸੀ ਕਿ ਮੁਹੰਮਦੀ ਦੀ ਬੈਕ ਦੀ ਸਮੱਸਿਆ ਪਹਿਲਾਂ ਹੀ ਕਿਸੇ ਸੰਬੰਧਤ ਹਾਦਸੇ ਵਿੱਚ ਹੋ ਗਈ ਸੀ। ਇਸਦੇ ਇਲਾਵਾ ਮੁਹੰਮਦੀ ਨੇ ਹਾਦਸੇ ਤੋਂ ਬਾਅਦ ਉਬਰ ਡਰਾਈਵਰ ਵਜੋਂ ਕੰਮ ਕਰਨਾ ਜਾਰੀ ਰੱਖਿਆ ਹੈ।

Real Estate