ਯੂਪੀ ‘ਚ ‘ਐੱਸਸੀ ਬੱਚਿਆਂ ਦੇ ਭਾਂਡੇ ਵੱਖ ਰਖਵਾਉਣ ਦਾ ਮਾਮਲਾ ਆਇਆ ਸਾਹਮਣੇ

203

ਉੱਤਰ ਪ੍ਰਦੇਸ਼ ਦੇ ਮੇਨਪੁਰੀ ਜਿਲ੍ਹੇ ਦੇ ਦਾਉਦਾਪੁਰ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਪੜ੍ਹਦੇ 80 ਵਿੱਚੋਂ 60 ਬੱਚੇ ਐੱਸੀ ਹਨ। ਇੱਕ ਸ਼ਿਕਾਇਤ ਤੋਂ ਬਾਅਦ ਸਾਹਮਣੇ ਆਇਆ ਕਿ ਇੱਥੇ ਐੱਸੀ ਬੱਚਿਆਂ ਵੱਲੋਂ ਮਿਡ ਡੇ ਮੀਲ ਦੌਰਾਨ ਵਰਤੇ ਜਾਂਦੇ ਭਾਂਡੇ ਵੱਖ ਰੱਖੇ ਜਾਂਦੇ ਸਨ ਅਤੇ ਉਹ ਆਪ ਹੀ ਭਾਂਡੇ ਮਾਂਜਦੇ ਹਨ। ਅਧਿਕਾਰੀਆਂ ਨੇ ਸਕੂਲ ਦੀ ਮੁੱਖ ਅਧਿਆਪਕਾ ਗਰਿਮਾ ਰਾਜਪੂਤ ਨੂੰ ਸਸਪੈਂਡ ਕਰ ਦਿੱਤਾ ਜਦਕਿ ਖਾਣਾ ਬਣਾਉਣ ਵਾਲੀਆਂ ਦੋ ਕੁੱਕ ਬੀਬੀਆਂ ਨੂੰ ਹਟਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਐੱਸਸੀ ਬੱਚਿਆਂ ਦੇ ਭਾਂਡਿਆਂ ਨੂੰ ਹੱਥ ਨਹੀਂ ਲਗਾ ਸਕਦੀਆਂ ਅਤੇ ਜੇ ਉਨ੍ਹਾਂ ਉੱਪਰ ਅਜਿਹਾ ਕਰਨ ਲਈ ਦਬਾਅ ਪਾਇਆ ਗਿਆ ਤਾਂ ਉਹ ਸਕੂਲ ਵਿੱਚ ਕੰਮ ਨਹੀਂ ਕਰਨਗੀਆਂ। ਸਕੂਲ ਵਿੱਚ ਜਾਰੀ ਇਸ ਵਿਤਕਰੇ ਦੀ ਸ਼ਿਕਾਇਤ ਸਰਪੰਚ ਮੰਜੂ ਦੇਵੀ ਦੇ ਪਤੀ ਸਾਹਿਬ ਸਿੰਘ ਨੇ ਕੀਤੀ ਸੀ ਜੋ ਕੁਝ ਮਾਪਿਆਂ ਵੱਲੋਂ ਇਸ ਬਾਰੇ ਦੱਸਣ ਤੋਂ ਬਾਅਦ ਮਾਮਲੇ ਦੀ ਜਾਂਚ ਕਰ ਕੇ ਆਏ ਸਨ।

Real Estate