ਪੰਜਾਬਣਾਂ ਰਲ ਦੇਣਗੀਆਂ ਦਸਤਕ ‘ਮੇਲਾ ਪੰਜਾਬਣਾਂ ਦਾ’ ਲਾਈਵ ਓਕ – ਗਰਿੱਡਲੀ ਅਤੇ ਚਮਕੇਗਾ ਪੰਜਾਬੀਅਤ ਰੰਗ

179

“ਪ੍ਰਸਿੱਧ ਗਾਇਕ ਗੁਰਨਾਮ ਭੁੱਲਰ ਵੀ ਲਾਵੇਗਾ ਰੌਣਕਾਂ”
ਫਰਿਜ਼ਨੋ, ਕੈਲੀਫੋਰਨੀਆਂ (ਕੁਲਵੰਤ ਧਾਲੀਆਂ / ਨੀਟਾ ਮਾਛੀਕੇ): ਪੰਜਾਬੀ ਦੁਨੀਆਂ ਭਰ ਵਿੱਚ ਜਿੱਥੇ ਵੀ ਗਏ, ਉੱਥੇ ਆਪਣੇ ਸੱਭਿਆਚਾਰ ਨੂੰ ਵੀ ਨਾਲ ਲੈ ਗਏ। ਅੱਜ ਬੇਸੱਕ ਪੱਛਮੀਂ ਪ੍ਰਭਾਵ ਅਤੇ ਪੰਜਾਬ ਵਿਰੋਧੀ ਸਰਕਾਰਾ ਸਾਡੇ ਸੱਭਿਆਚਾਰ ਨੂੰ ਖਤਮ ਕਰਨ ਲਈ ਤਰਾਂ-ਤਰਾਂ ਦੇ ਹੱਥਕੰਡੇ ਅਪਣਾ ਰਹੀਆਂ ਹਨ। ਪਰ ਵਿਦੇਸ਼ਾਂ ਵਿੱਚ ਬੈਠੇ ਪੰਜਾਬੀ ਪਰਿਵਾਰ ਆਪਣੇ ਬੱਚਿਆ ਨੂੰ ਸੱਭਿਆਚਾਰ ਨਾਲ ਜੋੜਨ ਲਈ ਹਰ ਸੰਭਵ ਉਪਰਾਲੇ ਕਰ ਰਹੇ ਹਨ। ਜਿਸ ਤਰਾਂ ਅਸੀਂ ਦੇਖਦੇ ਹਾਂ ਕਿ ਹੁਣ ਸਾਨੂੰ ਵਿਦੇਸ਼ਾਂ ਵਿੱਚ ਰਹਿੰਦੇ ਆਪਣੇ ਸੱਭਿਆਚਾਰ ਦਾ ਹਰ ਉਹ ਰੰਗ ਮਿਲ ਰਿਹਾ ਹੈ ਜੋ ਹੁਣ ਭਾਰਤੀ ਪੰਜਾਬ ਵਿੱਚੋਂ ਅਲੋਪ ਹੋ ਰਿਹਾ ਹੈ। ਇਸੇ ਸੱਭਿਆਚਾਰ ਦੀ ਪ੍ਰਫੁੱਲਤਾ ਅਤੇ ਬੱਚਿਆ ਨੂੰ ਇਸ ਨਾਲ ਜੋੜਨ ਲਈ ਕੈਲੀਫੋਰਨੀਆਂ ਦੇ ਲਾਈਵ ਓਕ ਅਤੇ ਗਰਿੱਡਲੀ ਸ਼ਹਿਰ ਤੋਂ ਜਸਮਿੰਦਰ ਕੌਰ ਮੱਟੂ ਵੱਲੋਂ ਆਪਣੇ ਸਹਿਯੋਗੀਆਂ ਨਾਲ ਰਲ ਹਰ ਸਾਲ ਦੀ ਤਰ੍ਹਾਂ ਪੰਜਾਬੀਅਤ ਦੇ ਰੰਗ ਵਿੱਚ ਰੰਗਿਆ “ਮੇਲਾ ਪੰਜਾਬਣਾਂ ਦਾ 2021” ਅਗਲੇ ਮਹੀਨੇ, 10 ਅਕਤੂਬਰ ਨੂੰ ਗਰਿੱਡਲੀ ਦੇ ਫੇਅਰ ਗਰਾਊਡ ਵਿੱਚ ਹੋਣ ਜਾ ਰਿਹਾ ਹੈ। ਜੋ ਸਵੇਰੇ 11 ਵਜੇ ਸ਼ੁਰੂ ਹੋਵੇਗਾ। ਜਿਸ ਪੰਜਾਬੀ ਮੁਟਿਆਰਾਂ ਵੱਲੋਂ ਤਿਆਰ ਗਿੱਧਾ, ਬੋਲੀਆਂ, ਗਾਇਕੀ, ਡਾਂਸ ਸਕਿੱਟਾ ਅਤੇ ਹੋਰ ਬਹੁਤ ਕੁਝ ਮੰਨੋਰੰਜਨ ਦਾ ਸਾਧਨ ਹੋਵੇਗਾ। ਇਸ ਮੇਲੇ ਵਿਸ਼ੇਸ਼ ਤੌਰ ‘ਤੇ ਪ੍ਰਸਿੱਧ ਪੰਜਾਬੀ ਲੋਕ ਗਾਇਕ ਗੁਰਨਾਮ ਭੁੱਲਰ ਆਪਣੇ ਗੀਤਾ ਨਾਲ ਰੰਗ ਬੰਨੇਗਾ। ਮੇਲੇ ਵਿੱਚ ਹੋਰ ਸਥਾਨਿਕ ਕਲਾਕਾਰਾਂ ਤੋਂ ਇਲਾਵਾ ਬੁਲੰਦ ਅਵਾਜ਼ ਦੀ ਮਾਲਕ ਗਾਇਕਾ ਜੋਤ ਰਣਜੀਤ ਵੀ ਹਾਜ਼ਰੀ ਭਰੇਗੀ। ਇਸ ਮੇਲੇ ਦੀ ਸਟੇਜ਼ ਦਾ ਸੰਚਾਲਨ, ਪੰਜਾਬੀਅਤ ਦਾ ਮਾਣ ਅਤੇ ਸਟੇਜ਼ਾ ਦੀ ਮਲਕਾ ਬੀਬੀ ਆਸ਼ਾ ਸ਼ਰਮਾ ਕਰੇਗੀ। ਇਸ ਤੀਆਂ ਦੇ ਮੇਲੇ ਦੌਰਾਨ ਹਾਜ਼ਰ ਮੁਟਿਆਰਾਂ ਨੂੰ ਉਨਾਂ ਦੀ ਸੱਭਿਆਚਾਰ ਦੀਆਂ ਵੱਖ-ਵੱਖ ਵੰਨਗੀਆਂ ਦੀ ਕਾਬਲੀਅਤ ਦੇ ਅਧਾਰ ‘ਤੇ 20 ਪੰਜਾਬੀ ਸੂਟ ਵੀ ਇਨਾਮ ਵਜੋਂ ਦਿੱਤੇ ਜਾਣਗੇ। ਇਸ ਤੋਂ ਇਲਾਵਾ 5 ਡਾਲਰ ਦੀ ਟਿਕਟ ਦਾ ਇਕ ਰੈਂਫਲ ਵੀ ਕੱਢਿਆਂ ਜਾਵੇਗਾ। ਜਿਸ ਵਿੱਚੋਂ ਬਹੁਤ ਸਾਰੇ ਦਿਲਕਸ਼ ਇਨਾਮ ਕੱਢੇ ਜਾਣਗੇ। ਤੀਆਂ ਦੇ ਇਸ ਮੇਲੇ ਦੀ ਕੋਈ ਦਾਖਲਾ ਟਿਕਟ ਨਹੀਂ, ਪਰ ਰੈਂਫਲ ਖਰੀਦਣਾ ਜ਼ਰੂਰੀ ਹੋਵੇਗਾ। ਇਸ ਤੋਂ ਇਲਾਵਾ ਖਰੀਦੋ-ਪ੍ਰੋਕਤ ਲਈ ਹੋਰ ਬਹੁਤ ਸਾਰੇ ਸਟਾਲ ਲੱਗਣਗੇ। ਖਾਣ-ਪੀਣ ਦਾ ਪੂਰਾ ਪ੍ਰਬੰਧ ਹੋਵੇਗਾ। ਇਸ ਤੀਆਂ ਦੇ ਮੇਲੇ ਵਿੱਚ ਮਰਦਾ ਨੂੰ ਮਨਾਹੀ ਹੋਵੇਗੀ। ਸਮੁੱਚੇ ਮੇਲੇ ਦਾ ਵੀਡੀੳ ਪ੍ਰਸ਼ਾਰਣ ‘ਪੰਜਾਬੀ ਮੀਡੀਆਂ ਯੂ.ਐਸ.ਏ.’ ਵੱਲੋਂ ਦਿਖਾਇਆ ਜਾਵੇਗਾ। ਇਸ ਤੋਂ ਇਲਾਵਾ ਸ. ਜਗਦੇਵ ਸਿੰਘ ਭੰਡਾਲ (ਬਿਊਰੋ ਚੀਫ ਅਮਰੀਕਾ) ਦੇ ਸਹਿਯੋਗ ਨਾਲ ਪੰਜਾਬੀ ਸੱਭਿਆਚਾਰ ਪ੍ਰਤੀ ਆਪਣੀ ਸੇਵਾ ਕਰਦੇ ਹੋਏ ਹਮੇਸਾ ਵਾਂਗ ‘ਧਾਲੀਆਂ ਐਂਡ ਮਾਛੀਕੇ ਮੀਡੀਆਂ ਯੂ.ਐਂਸ.ਏ.’ ਅਤੇ ‘ਪੀ.ਬੀ.ਨਿਊਜ਼ ਯੂਐਸਏ’ ਵੱਲੋਂ ਦੁਨੀਆਂ ਭਰ ਦੇ ਮੀਡੀਏ ਰਾਹੀ ਸਾਂਝ ਪਾਈ ਜਾਵੇਗੀ। ਅਜਿਹੇ ਪੰਜਾਬੀ ਸੱਭਿਆਚਾਰ ਨਾਲ ਭਰਪੂਰ ਪ੍ਰੋਗਰਾਮ ਜਿੱਥੇ ਪੰਜਾਬੀਅਤ ਦਾ ਸਿਰ ਉੱਚਾ ਕਰਦੇ, ਮੰਨੋਰੰਜਨ ਨਾਲ ਭਰਪੂਰ ਅਤੇ ਬੱਚਿਆ ਨੂੰ ਪੰਜਾਬੀ ਸੱਭਿਆਚਾਰ ਨਾਲ ਜੋੜਦੇ ਹਨ, ਇੰਨਾਂ ਵਿੱਚ ਸਭ ਨੂੰ ਆਪਣੀਆਂ ਮਾਂਵਾ, ਭੈਣਾਂ, ਧੀਆਂ ਅਤੇ ਬੱਚੀਆਂ ਸਮੇਤ ਸਾਮਲ ਹੋਣਾ ਚਾਹੀਦਾ ਹੈ। ਸੋ ਇਸ ‘ਮੇਲਾ ਪੰਜਾਬਣਾਂ ਦਾ’ ਦੇ ਮੇਲੇ ਵਿੱਚ ਸਾਮਲ ਹੋਣ, ਕਿਸੇ ਤਰਾਂ ਦੀ ਸਪਾਂਸਰਸਿੱਪ, ਸਟਾਲ ਲਾਉਣ ਜਾਂ ਵਧੇਰੇ ਜਾਣਕਾਰੀ ਲਈ ਮੇਲੇ ਨੂੰ ਸਮਰਪਿਤ ਮੁੱਖ ਪ੍ਰਬੰਧਕ ਬੀਬੀ ਜਸਮਿੰਦਰ ਕੌਰ ਮੱਟੂ ਨਾਲ ਫ਼ੋਨ ਨੰਬਰ (530) 301-9258 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Real Estate