ਸ਼ਿਕਾਗੋ ਪਹੁੰਚੀ ਦਰਜਨਾਂ ਇਕੱਲੇ ਅਫਗਾਨ ਨਾਬਾਲਗ ਬੱਚਿਆਂ ਨਾਲ ਭਰੀ ਉਡਾਣ

80

ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆ)
ਅਮਰੀਕਾ ਦੁਆਰਾ ਹਜ਼ਾਰਾਂ ਅਫਗਾਨੀ ਸ਼ਰਨਾਰਥੀਆਂ ਨੂੰ ਅਫਗਾਨਿਸਤਾਨ ਵਿੱਚੋਂ ਸੁਰੱਖਿਅਤ ਕੱਢਿਆ ਗਿਆ ਹੈ। ਇਹਨਾਂ ਵਿੱਚ ਦਰਜਨਾਂ ਇਕੱਲੇ ਅਫਗਾਨੀ ਬੱਚੇ ਵੀ ਸ਼ਾਮਲ ਸਨ। ਅਜਿਹੇ ਹੀ 75 ਇਕੱਲੇ ਨਾਬਾਲਗ ਅਫਗਾਨੀ ਬੱਚਿਆਂ ਦੀ ਇੱਕ ਉਡਾਣ ਬੁੱਧਵਾਰ ਨੂੰ ਸ਼ਿਕਾਗੋ ਪਹੁੰਚੀ ਹੈ।
ਅਮਰੀਕਾ ਦੇ ਡਿਪਾਰਟਮੈਂਟ ਆਫ ਹੋਮਲੈਂਡ ਸਕਿਓਰਿਟੀ (ਡੀ ਐੱਚ ਐੱਸ) ਦੁਆਰਾ ਕਤਰ ਤੋਂ ਆਉਣ ਵਾਲੀ ਇਸ ਉਡਾਣ ਦੀ ਪੁਸ਼ਟੀ ਕੀਤੀ ਗਈ ਹੈ, ਜਿੱਥੇ ਬਹੁਤ ਸਾਰੇ ਅਫਗਾਨ ਸ਼ਰਨਾਰਥੀਆਂ ਨੂੰ ਉਨ੍ਹਾਂ ਦੇ ਮੁੜ ਵਸੇਬੇ ਤੋਂ ਪਹਿਲਾਂ ਰੱਖਿਆ ਗਿਆ ਸੀ। ਸ਼ਿਕਾਗੋ ਦੀ ਮੇਅਰ ਲੋਰੀ ਲਾਈਟਫੁੱਟ ਦੇ ਬੁਲਾਰੇ ਅਨੁਸਾਰ ਸ਼ਹਿਰ ਦੇ ਅਧਿਕਾਰੀ ਇਨ੍ਹਾਂ ਬੱਚਿਆਂ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਕੰਮ ਕਰਨਗੇ। ਡੀ ਐੱਚ ਐੱਸ ਦੇ ਅਨੁਸਾਰ ਇਹਨਾਂ ਇਕੱਲੇ ਬੱਚਿਆਂ ਨੂੰ ਜਾਂ ਤਾਂ ਇਹਨਾਂ ਦੇ ਕਿਸੇ ਰਿਸ਼ਤੇਦਾਰ ਕੋਲ ਛੱਡਿਆ ਜਾਵੇਗਾ ਅਤੇ ਕੋਈ ਰਿਸ਼ਤੇਦਾਰ ਨਾ ਹੋਣ ਦੀ ਸੂਰਤ ਵਿੱਚ ਰਫਿਊਜੀ ਮੁੜ ਵਸੇਬੇ ਦੇ ਦਫਤਰ ਦੀ ਦੇਖਰੇਖ ਵਿੱਚ ਕੋਈ ਹੋਰ ਪ੍ਰਬੰਧ ਨਾਂ ਹੋਣ ਤੱਕ ਰੱਖਿਆ ਜਾਵੇਗਾ।

Real Estate