ਐਤਵਾਰ ਸ਼ਾਮ ਨੂੰ ਬਣੇਗੀ ਪੰਜਾਬ ਦੀ ਨਵੀਂ ਕੈਬਨਿਟ

125

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਮਿਲੇ ਤੇ ਉਸ ਤੋਂ ਬਾਅਦ ਐਲਾਨ ਕੀਤਾ ਕਿ ਨਵੀਂ ਕੈਬਨਿਟ ਐਤਵਾਰ ਸ਼ਾਮ 4।30 ਵਜੇ ਸਹੁੰ ਚੁੱਕੇਗੀ। ਮੁੱਖ ਮੰਤਰੀ ਵੱਲੋਂ ਰਾਜਪਾਲ ਨੂੰ ਨਵੇਂ ਕੈਬਨਿਟ ਦੇ ਅਹੁਦੇਦਾਰਾਂ ਦੀ ਸੂਚੀ ਸੌਂਪੀ ਗਈ ਹੈ। ਸ਼ੁੱਕਰਵਾਰ ਦੇਰ ਸ਼ਾਮ ਰਾਹੁਲ ਗਾਂਧੀ ਨਾਲ ਦਿੱਲੀ ਵਿਖੇ ਬੈਠਕ ਤੋਂ ਬਾਅਦ ਇਸ ਸੂਚੀ ਉੱਤੇ ਮੋਹਰ ਲੱਗੀ ਹੈ। ਇਸ ਬੈਠਕ ਵਿੱਚ ਪ੍ਰਿਯੰਕਾ ਗਾਂਧੀ ਵਾਡਰਾ, ਹਰੀਸ਼ ਰਾਵਤ, ਕੇਸੀ ਵੇਣੂਗੋਪਾਲ ਵੀ ਸ਼ਾਮਿਲ ਸਨ। ਰਾਜਪਾਲ ਨੇ ਬੈਠਕ ਕਰਨ ਤੋਂ ਬਾਅਦ ਰਾਜ ਭਵਨ ਤੋਂ ਬਾਹਰ ਆ ਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਆਖਿਆ,”ਅਸੀਂ ਰਾਜਪਾਲ ਨੂੰ ਦੱਸਿਆ ਕਿ ਅਸੀਂ ਕੈਬਨਿਟ ਵਿੱਚ ਵਿਸਥਾਰ ਕਰਨਾ ਚਾਹੁੰਦੇ ਹਾਂ। ਉਨ੍ਹਾਂ ਨੇ ਕੱਲ੍ਹ ਸ਼ਾਮ 4:30 ਵਜੇ ਦਾ ਸਮਾਂ ਦਿੱਤਾ ਹੈ।ਕੱਲ੍ਹ ਸ਼ਾਮ ਕੈਬਿਨੇਟ ਦੇ ਬਾਕੀ ਮੰਤਰੀ ਸਹੁੰ ਚੁੱਕਣਗੇ।”

Real Estate