ਅਮਰੀਕਾ: ਸੀ ਡੀ ਸੀ ਨੇ ਬਜ਼ੁਰਗਾਂ ਤੇ ਉੱਚ ਜੋਖਮ ਵਾਲੇ ਵਿਅਕਤੀਆਂ ਲਈ ਫਾਈਜ਼ਰ ਬੂਸਟਰ ਖੁਰਾਕ ‘ਤੇ ਲਗਾਈ ਮੋਹਰ

88

ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆ)
ਅਮਰੀਕੀ ਏਜੰਸੀ ਸੈਂਟਰ ਫਾਰ ਡਿਸੀਜ਼ ਕੰਟਰੋਲ ਐਂਡ ਪ੍ਰੀਵੈਂਸਨ (ਸੀ ਡੀ ਸੀ) ਦੁਆਰਾ ਇਸਦੇ ਸਲਾਹਕਾਰਾਂ ਵੱਲੋਂ ਸਿਫਾਰਸ਼ ਕੀਤੇ ਜਾਣ ਦੇ ਬਾਅਦ ਸਰਬਸੰਮਤੀ ਨਾਲ 65 ਸਾਲ ਤੋਂ ਵੱਧ ਉਮਰ ਦੇ ਸਾਰੇ ਅਮਰੀਕੀਆਂ ਦੇ ਨਾਲ ਨਾਲ ਨਰਸਿੰਗ ਹੋਮ ਦੇ ਗੰਭੀਰ ਸਿਹਤ ਸਮੱਸਿਆਵਾਂ ਵਾਲੇ ਵਸਨੀਕਾਂ ਲਈ ਫਾਈਜ਼ਰ-ਬਾਇਓਨਟੇਕ ਦੀ ਕੋਵਿਡ -19 ਟੀਕੇ ਦੀ ਤੀਜੀ ਬੂਸਟਰ ਖੁਰਾਕਾਂ ‘ਤੇ ਮੋਹਰ ਲਗਾ ਦਿੱਤੀ ਹੈ।
ਸੀ ਡੀ ਸੀ ਦੇ ਇਸ ਫੈਸਲੇ ਨਾਲ ਫਾਈਜ਼ਰ ਵੈਕਸੀਨ ਦੀਆਂ ਦੋ ਖੁਰਾਕਾਂ ਪ੍ਰਾਪਤ ਕਰਨ ਤੋਂ ਘੱਟੋ ਘੱਟ ਛੇ ਮਹੀਨਿਆਂ ਬਾਅਦ ਬੂਸਟਰ ਸ਼ਾਟ ਦਿੱਤੇ ਜਾਣਗੇ। ਸੀ ਡੀ ਸੀ ਦੀ ਮਨਜੂਰੀ ਤੋਂ ਪਹਿਲਾਂ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (ਐੱਫ ਡੀ ਏ) ਨੇ ਬਜੁਰਗਾਂ, ਗੰਭੀਰ ਬਿਮਾਰੀ ਦੇ ਉੱਚ ਜੋਖਮ ਵਾਲੇ ਲੋਕਾਂ ਲਈ ਫਾਈਜ਼ਰ ਟੀਕੇ ਦੀ ਬੂਸਟਰ ਖੁਰਾਕ ਨੂੰ ਮਨਜ਼ੂਰੀ ਦੇਣ ਲਈ ਵੋਟ ਦਿੱਤੀ ਸੀ। ਸੀ ਡੀ ਸੀ ਦੀ ਡਾਇਰੈਕਟਰ ਰੋਸ਼ੇਲ ਵੈਲੇਨਸਕੀ ਦੇ ਹਸਤਾਖਰਾਂ ਉਪਰੰਤ ਬੂਸਟਰ ਸ਼ਾਟ ਹੁਣ ਲੱਖਾਂ ਅਮਰੀਕੀਆਂ ਲਈ ਫਾਰਮੇਸੀਆਂ, ਡਾਕਟਰਾਂ ਦੇ ਦਫਤਰਾਂ ਅਤੇ ਦੂਜੀਆਂ ਸਾਈਟਾਂ ‘ਤੇ ਤੇਜ਼ੀ ਨਾਲ ਸੰਭਾਵਿਤ ਤੌਰ ‘ਤੇ ਸ਼ੁੱਕਰਵਾਰ ਤੋਂ ਉਪਲਬਧ ਹੋ ਜਾਣਗੇ। ਸੀ ਡੀ ਸੀ ਦੇ ਸੁਤੰਤਰ ਸਲਾਹਕਾਰ ਪੈਨਲ ਨੇ ਵੀਰਵਾਰ ਨੂੰ ਸਰਬਸੰਮਤੀ ਨਾਲ ਵੋਟਿੰਗ ਕੀਤੀ ਤਾਂ ਕਿ 65 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਲਈ , ਲੰਮੇ ਸਮੇਂ ਦੀ ਦੇਖਭਾਲ ਵਾਲੇ ਨਿਵਾਸੀਆਂ ਅਤੇ 18 ਸਾਲ ਤੋਂ ਘੱਟ ਉਮਰ ਦੇ ਲੋਕਾਂ ਲਈ ਜੇ ਉਨ੍ਹਾਂ ਦੀ ਕੋਈ ਅੰਡਰਲਾਈੰਗ ਮੈਡੀਕਲ ਸਥਿਤੀ ਹੈ, ਦੇ ਲਈ ਫਾਈਜ਼ਰ ਬੂਸਟਰਸ ਦੀ ਸਿਫਾਰਸ਼ ਕੀਤੀ ਜਾ ਸਕੇ। ਹਾਲਾਂਕਿ, ਪੈਨਲ ਅਨੁਸਾਰ 49 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਇਹ ਤੀਜੀ ਖੁਰਾਕ ਸਿਰਫ ਤਾਂ ਹੀ ਲੈਣੀ ਚਾਹੀਦੀ ਹੈ ਜੇ ਲਾਭ ਜੋਖਮਾਂ ਤੋਂ ਜ਼ਿਆਦਾ ਹੋਣ। ਜਿਕਰਯੋਗ ਹੈ ਕਿ ਅਮਰੀਕਾ ਨੇ ਪਹਿਲਾਂ ਹੀ ਕਮਜ਼ੋਰ ਕਮਜੋਰ ਇਮਿਊਨੀਟੀ ਵਾਲੇ ਜਿਵੇਂ ਕਿ ਕੈਂਸਰ ਦੇ ਮਰੀਜ਼ਾਂ ਅਤੇ ਟ੍ਰਾਂਸਪਲਾਂਟ ਵਾਲੇ ਕੁੱਝ ਲੋਕਾਂ ਲਈ ਫਾਈਜ਼ਰ ਅਤੇ ਮੋਡਰਨਾ ਟੀਕਿਆਂ ਦੀ ਤੀਜੀ ਖੁਰਾਕਾਂ ਨੂੰ ਅਧਿਕਾਰਤ ਕਰ ਦਿੱਤਾ ਹੈ। ਸੀ ਡੀ ਸੀ ਦਾ ਅਨੁਮਾਨ ਹੈ ਕਿ ਇਸ ਤਹਿਤ 2.3 ਮਿਲੀਅਨ ਅਮਰੀਕੀਆਂ ਨੂੰ 13 ਅਗਸਤ ਤੋਂ ਘੱਟੋ ਘੱਟ ਇੱਕ ਵਾਧੂ ਖੁਰਾਕ ਮਿਲੀ ਹੈ।

Real Estate