ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਇਸ ਬਿਆਨ ਤੇ ਸਵਾਲ ਕਿਉ ਨਹੀਂ ?

103

ਦਵਿੰਦਰ ਸਿੰਘ ਸੋਮਲ
ਕੈਪਟਨ ਸਾਹਬ ਨੇ ਸੀਐਮ ਦੇ ਆਹੁਦੇ ਤੋ ਅਸਤੀਫਾ ਦੇਣ ਤੋ ਬਾਅਦ ਜੋ ਇੰਟਰਵਿਊਜ ਦਿੱਤੀਆ ਉਹਨਾਂ ਵਿੱਚ ਮੁੱਖ ਨਿਸ਼ਾਨਾ ਉਹਨਾਂ ਨਵਜੋਤ ਸਿੰਘ ਸਿੱਧੂ ਉੱਪਰ ਹੀ ਰੱਖਿਆ।ਜਿਵੇ ਵਾਰ -ਵਾਰ ਬਿਨਾ ਸਵਾਲ ਤੋ ਵੀ ਉਹਨਾਂ ਨਵਜੋਤ ਸਿੰਘ ਸਿੱਧੂ ਤੇ ਗੱਲ ਲਿਆਂਦੀ ਤੇ ਵਾਰ-ਵਾਰ ਉਹਨਾਂ ਨੂੰ ਰਾਸ਼ਟਰੀ ਸਰੁੱਖਿਆ ਲਈ ਖਤਰਾ ਦੱਸਿਆ ਇਸਨੇ ਸਿੱਧੂ ਦੇ ਰਾਹ ਚ ਔਕੜਾ ਤਾਂ ਖੜੀਆ ਕੀਤੀਆ ਹੀ ਕੀਤੀਆ ਪਰ ਕੁਝ ਗੱਲਾ ਸਾਬਾਕਾ ਮੁੱਖ ਮੰਤਰੀ ਐਸੀਆ ਕਰ ਗਏ ਜਿਸ ਵਾਰੇ ਉਹਨਾਂ ਨੂੰ ਅਤੇ ਉਹਨਾਂ ਦੀ ਕੈਬਨਿਟ ਨੂੰ ਸਵਾਲ ਹੋਣੇ ਬਣਦੇ ਨੇ।
ਕੈਪਟਨ ਸਾਹਬ ਕਹਿੰਦੇ ਨੇ ਕੇ ਸਿੱਧੂ ਤੋ ਇੱਕ ਆਹੁਦਾ ਨਹੀ ਸੰਭਾਲ ਹੋਇਆ ਸੀਐਮ ਬਣਕੇ ਸਾਰੇ ਕਿਵੇ ਸੰਭਾਲੂ ਚਲੋ ਕਪਤਾਨ ਸਾਹਬ ਦੀ ਤਾਂ ਸੁਣੀ ਗਈ ਅਤੇ ਮੁੱਖ ਮੰਤਰੀ ਕਾਂਗਰਸ ਪਾਰਟੀ ਨੇ ਚਰਨਜੀਤ ਸਿੰਘ ਜੀ ਨੂੰ ਬਣਾ ਦਿੱਤਾ।
ਪਰ ਕਪਤਾਨ ਸਾਹਬ ਤੋ ਸਵਾਲ ਹੋਣਾ ਬਣਦਾ ਕੇ ਜਦ ਇਹ ਨਵਜੋਤ ਸਿੰਘ ਸਿੱਧੂ ਇੰਨਾ ਹੀ ਆਯੋਗ ਸੀ ਤੁਸੀ ਇਸਨੂੰ ਬਿਜਲੀ ਮਹਿਕਮੇ ਦੀ ਪੇਸ਼ਕਸ਼ ਕਿਉ ਕੀਤੀ ਸੀ ਕੀ ਬਿਜਲੀ ਮਹਿਕਮੇ ਨੂੰ ਯੋਗ ਲੀਡਰ ਦੀ ਜਰੂਰਤ ਨਹੀ ਸੀ ?
ਜਦ ਤੁਸੀ ਖੁਦ ਮੰਨ ਰਹੇ ਹੋ ਕੇ ਨਵਜੋਤ ਸਿੱਧੂ ਤੋ ਮਹਿਕਮਾ ਸੰਭਾਲ ਨਹੀ ਸੀ ਹੋ ਰਿਹਾ ਫਿਰ ਉਹਨਾਂ ਨੂੰ ਹੋਰ ਮਹਿਕਮੇ ਦੀ ਆਫਰ ਕਰਨ ਦਾ ਮਤਲਵ ਕੀ ਸੀ ?
ਫਿਰ ਇੱਕ ਹੋਰ ਖਤਰਨਾਕ ਬਿਆਨ ਸਾਬਕਾ ਮੁੱਖ ਮੰਤਰੀ ਨੇ ਦਿੱਤਾ ਪੱਤਰਕਾਰ ਨਾਲ ਹੋਈ ਮੁਲਾਕਾਤ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੂੰ ਨੇਸ਼ਨਲ ਸਕਿਉਰਟੀ ਲਈ ਖਤਰਾ ਕਰਾਰਦਿਆ ਉਹਨਾਂ ਕਿਹਾ ਕੇ ਨਵਜੋਤ ਸਿੱਧੂ ਇਮਰਾਨ ਖਾਨ ਦਾ ਮਿੱਤਰ ਹੈ ਤੇ ਇਹ ਜਰਨਲ ਬਾਜਵਾ ਨੂੰ ਜੱਫੀਆ ਪਾਉਦਾ।ਕਪਤਾਨ ਸਾਹਬ ਕਹਿੰਦੇ ਨੇ ਕੀ ਪਾਕਿਸਤਾਨ ਸਾਡੇ ਮੁੱਲਖ ਦੇ ਖਿਲਾਫ ਰੋਜ ਅਸਲਾ ਭੇਜਦਾ।ਕੈਪਟਨ ਸਾਹਬ ਨੇ ਆਖਿਆ ਕੇ “ਜਿਹੜਾ ਪਾਕਿਸਤਾਨ ਦਾ ਅਸਲਾ ਆ ਰਿਹਾ ਉਹ ਜਾ ਕਿੱਥੇ ਰਿਹਾ ਕਿਉ ਆ ਰਿਹਾ ਕਿਸਦੇ ਹੱਥ ਜਾ ਰਿਹਾ ਕੋਣ ਕਰ ਰਿਹਾ ਇਸ ਪਿੱਛੇ ਉਦੇਸ਼ ਕੀ ਹੈ ?ਇਹ ਪੰਜਾਬ ਤੋ ਬਾਹਰ ਨਹੀ ਜਾ ਰਿਹਾ ਪੰਜਾਬ ‘ਚ ਹੈ ਅਗਰ ਇੱਕ ਡਰੋਨ ਅਸੀ ਫੜਦੇ ਆ ਤਿੰਨ ਨਹੀ ਫੜਦੇ ਇਹ ਕਿਹਦੇ ਹੱਥ ਚ ਨੇ ? ਪਾਕਿਸਤਾਨ ਦੀ ਪੌਲਿਸੀ ਕੀ ਹੈ ਤੇ ਪਾਕਿਸਤਾਨ ਪੌਲਿਸੀ ਮੇਕਰ ਦਾ ਤਾਂ ਸਿੱਧੂ ਦੋਸਤ ਹੈ”
ਹੁਣ ਇਹ ਗੱਲ ਤਾਂ ਖੁਦ ਕਪਤਾਨ ਸਾਹਬ ਦੀ ਸਰਕਾਰ ਦੇ ਵਿਰੁੱਧ ਜਾਂਦੀ ਹੈ।ਪੰਜਾਬ ਸੂਬੇ ਦੀ ਸਰੁੱਖਿਆ ਦਾ ਪ੍ਰਬੰਧ ਤਾਂ ਕਪਤਾਨ ਸਾਹਬ ਕੋਲ ਸੀ ਤੇ ਜੇਕਰ ਪਾਕਿਸਤਾਨ ਸਾਡੇ ਸੂਬੇ ਅੰਦਰ ਡਰੋਨ ਭੇਜ ਰਿਹਾ ਜੋ ਕੀ ਸਾਰੇ ਫੜ ਨਹੀ ਹੋ ਰਹੇ ਤੇ ਸਰਕਾਰ ਨੂੰ ਇਸ ਗੱਲ ਦੀ ਜਾਣਕਾਰੀ ਹੈ ਇਸਦਾ ਸਵਾਲ ਤਾਂ ਕਪਤਾਨ ਸਾਹਬ ਤੋ ਹੋਣਾ ਬਣਦਾ ਕੇ ਤੁਹਾਡੀ ਸਰਕਾਰ ਕਰ ਕੀ ਰਹੀ ਸੀ? ਤੁਹਾਡੇ ਸਰੁੱਖਿਆ ਤੇ ਖੂਫੀਆ ਵਿਭਾਗ ਕਿਉ ਨਹੀ ਇਸ ਗੱਲ ਦਾ ਪਤਾ ਲਾ ਸਕੇ ?
ਨਵਜੋਤ ਸਿੰਘ ਸਿੱਧੂ ਦੀ ਜਿਵੇ ਪਾਕਿਸਤਾਨ ਦੇ ਲੀਡਰਜ ਨਾਲ ਦੋਸਤੀ ਹੈ ਮੇਰੀ ਜਾਂਚੇ ਇਸ ਤਰਾ ਦੀ ਦੋਸਤੀ ਹਰ ਪੰਜਾਬੀ ਵਾਹਗਿਉ ਪਾਰ ਦੇ ਪੰਜਾਬੀ ਨਾਲ ਚਾਹੁੰਦਾ ਤੇ ਜੇਕਰ ਅੰਤਰਰਾਸ਼ਟਰੀ ਮਾਹੌਲ ਨੂੰ ਵੇਖਿਆ ਜਾਵੇ ਤਾਂ ਦੋਵੇ ਦੇਸ਼ਾ ਨੂੰ ਦੋਸਤੀ ਵਿੱਚ ਹੀ ਫਾਇਦਾ ਹੈ।ਅਤੇ ਜੇਕਰ ਨਵਜੋਤ ਸਿੰਘ ਸਿੱਧੂ ਦੀ ਦੋਸਤੀ ਇਹੋ ਜਿਹੇ ਦੁਸ਼ਮਨੀ ਭਰਪੂਰ ਮਾਹੌਲ ਚ ਪਾਕਿਸਤਾਨ ਦੇ ਪੀਐਮ ਨਾਲ ਕਾਇਮ ਹੈ ਇਸਦਾ ਤਾਂ ਮੁੱਲਖ ਲਾਭ ਲੇ ਸਕਦਾ। ਪਰ ਜੇਕਰ ਕੈਪਟਨ ਸਾਹਬ ਦੇ ਅਨੁਸਾਰ ਸੱਚੀਉ ਹੀ ਨਵਜੋਤ ਸਿੱਧੂ ਦੇ ਪਾਕਿਸਤਾਨ ਨਾਲ ਸਬੰਧ ਸ਼ੱਕੀ ਨੇ ਫਿਰ ਹੁਣ ਤੱਕ ਕਿਉ ਨੀ ਕੋਈ ਜਾਂਚ ਕਰਕੇ ਨਤੀਜਾ ਆਵਾਮ ਸਾਹਮਣੇ ਰੱਖਿਆ ਗਿਆ ?
ਬਹੁਤ ਸਾਰੇ ਹੋਰ ਮੁੱਦਿਆ ਦਾ ਨਾਲ-ਨਾਲ ਕੈਪਟਨ ਸਾਹਬ ਨੂੰ ਇਹਨਾਂ ਗੱਲਾ ਦਾ ਜਵਾਬ ਵੀ ਦੇਣਾ ਬਣਦਾ।

Real Estate