ਸੁਖਬੀਰ ਬਾਦਲ ਨੇ ਬੜੇ ਮਾਣ ਨਾਲ ਕੀਤਾ ਸੀ ਨਾਮਜਦ ਗੁਰਮੁਖੀ ਦੇ ਪੇਪਰ ‘ਚੋਂ ਫੇਲ੍ਹ ਹੋ ਗਿਆ ਮਨਜਿੰਦਰ ਸਿਰਸਾ

101
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਡਾਇਰੈਕਟਰੇਟ ਵੱਲੋਂ ਲਈ ਗਈ ਗੁਰਬਾਣੀ ਅਤੇ ਗੁਰਮੁਖੀ ਦੀ ਪ੍ਰੀਖਿਆ ਵਿੱਚ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਫੇਲ੍ਹ ਹੋ ਗਏ। ਗੁਰੂ ਗ੍ਰੰਥ ਸਾਹਿਬ ਦੇ ਅੰਗ 1358 ਉਤੇ ਲਿਖਤ ਗੁਰਬਾਣੀ ਨਹੀਂ ਪੜ੍ਹ ਸਕੇ। ਸਿਰਸਾ ਨੇ ਗੁਰਮੁਖੀ ਵਿੱਚ ਆਪਣੀ ਪਸੰਦ ਦੇ ਕੁੱਲ 46 ਸ਼ਬਦ ਲਿਖੇ ਸਨ, ਜਿਨ੍ਹਾਂ ਵਿੱਚੋਂ 27 ਵੀ ਅਸ਼ੁੱਧ ਨਿਕਲੇ।
ਰਸਾ ਨੂੰ ਡੀਐਸਜੀਐਮਸੀ ਐਕਟ ਦੀ ਧਾਰਾ 10 ਵਿੱਚ ਕਮੇਟੀ ਮੈਂਬਰ ਬਣਨ ਦੀ ਯੋਗਤਾ ਪੂਰੀ ਨਾ ਕਰਨ ਦੇ ਲਈ ਅਯੋਗ ਠਹਿਰਾਇਆ ਗਿਆ। ਡਾਇਰੈਕਟਰੇਟ ਨੇ ਸਿਰਸਾ ਤੋਂ ਗੁਰਬਾਣੀ ਦਾ ਪਾਠ ਅਤੇ ਗੁਰਮੁਖੀ ਵਿੱਚ ਲਿਖੇ ਕੁਝ ਸ਼ਬਦ ਨੂੰ ਪੜ੍ਹਨ ਲਈ ਕਿਹਾ ਗਿਆ ਜਿਸ ਵਿਚ ਸਿਰਸਾ ਫੇਲ੍ਹ ਹੋ ਗਏ। ਇਸ ਪੂਰੇ ਪੂਰੇ ਘਟਨਾਕ੍ਰਮ ਦੀ ਲਾਈਵ ਵੀਡੀਓ ਰਿਕਾਰਡ ਵੀ ਕੀਤੀ ਗਈ ਸੀ। ਸਾਬਕਾ ਪ੍ਰਧਾਨ ਸਰਨਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਨਜਿੰਦਰ ਸਿੰਘ ਸਿਰਸਾ ਨੂੰ ਦਿੱਲੀ ਗੁਰਦੁਆਰਾ ਕਮੇਟੀ ’ਚ ਆਪਣਾ ਨਾਮਜ਼ਦ ਮੈਂਬਰ ਬਣਾਉਣ ’ਤੇ ਵੀ ਇਤਰਾਜ਼ ਦਰਜ ਕਰਵਾਦਿਆਂ ਸ਼ਿਕਾਇਤ ਕੀਤੀ ਸੀ ਕਿ ਉਨ੍ਹਾਂ ਨੂੰ ਗੁਰਮੁਖੀ ਦਾ ਵੀ ਗਿਆਨ ਨਹੀਂ ਹੈ ਜਦਕਿ ਕਮੇਟੀ ਮੈਂਬਰ ਬਣਨ ਲਈ ਗੁਰਮੁਖੀ ਦਾ ਗਿਆਨ ਜ਼ਰੂਰੀ ਹੈ। ਇਸ ਦੇ ਨਾਲ ਹੀ ਉਨ੍ਹਾਂ ਦੇ ਅੰਮ੍ਰਿਤਧਾਰੀ ਹੋਣ ’ਤੇ ਵੀ ਸਵਾਲ ਚੁੱਕਿਆ ਗਿਆ ਸੀ।
ਦਿੱਲੀ ਕਮੇਟੀ ਚੋਣਾਂ ‘ਚ ਮਨਜਿੰਦਰ ਸਿੰਘ ਸਿਰਸਾ ਆਪਣੀ ਸੀਟ ਹਾਰ ਗਏ ਸਨ ਜਿਸ ਤੋਂ ਬਾਅਦ ਅਕਾਲੀ ਦਲ ਵੱਲੋਂ ਉਨ੍ਹਾਂ ਨੂੰ ਨਾਮਜਦ ਕੀਤਾ ਗਿਆ ਸੀ । ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧ ਕਮੇਟੀ ਦੇ 51 ਮੈਂਬਰ ਚੁਣੇ ਜਾਂਦੇ ਹਨ। ਜਿਨ੍ਹਾਂ ਵਿੱਚ 46 ਮੈਂਬਰ ਦਿੱਲੀ ਦੀ ਸਿੱਖ ਸੰਗਤ ਵੱਲੋਂ ਚੁਣੇ ਜਾਂਦੇ ਹਨ।ਇਸ ਤੋਂ ਇਲਾਵਾ 5 ਨਾਮਜ਼ਦ ਮੈਂਬਰ ਹੁੰਦੇ ਹਨ, 2 ਕੋ-ਆਪਸ਼ਨ ਰਾਹੀਂ ਚੁਣੇ ਜਾਂਦੇ ਹਨ, ਸਿੰਘ ਸਭਾ ਗੁਰਦੁਆਰਿਆਂ (ਰਜਿਸਟਰਡ) ਦੇ ਪ੍ਰਧਾਨਾਂ ਵਿੱਚੋਂ 2 ਮੈਂਬਰ ਲਾਟਰੀ ਰਾਹੀਂ ਮਨੋਨੀਤ ਕੀਤੇ ਜਾਂਦੇ ਹਨ, ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭੇਜਿਆ ਗਿਆ ਨੁਮਾਇੰਦਾ ਹੁੰਦਾ ਹੈ। ਅਕਾਲ ਤਖ਼ਤ ਦੇ ਜਥੇਦਾਰ ਤੋਂ ਇਲਾਵਾ ਚਾਰ ਤਖ਼ਤਾਂ ਦੇ ਜਥੇਦਾਰ ਵੀ ਮੈਂਬਰ ਹੁੰਦੇ ਹਨ ਪਰ ਉਨ੍ਹਾਂ ਨੂੰ ਵੋਟਿੰਗ ਦਾ ਅਧਿਕਾਰ ਨਹੀਂ ਹੁੰਦਾ ਹੈ।
Real Estate