ਜਸਪਾਲ ਸਿੰਘ ਧਾਲੀਵਾਲ ਨੇ ਫਰਿਜ਼ਨੋ ‘ਚ ਵਸਾਇਆ  ਮਿੰਨੀ ਪੰਜਾਬ

220
ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆ)
ਫਰਿਜ਼ਨੋ ਸ਼ਹਿਰ ਜਿੱਥੇ ਪੰਜਾਬੀਆਂ ਦੀ ਸੰਘਣੀ ਵੱਸੋ ਹੋਣ ਕਰਕੇ ਮਿੰਨੀ ਪੰਜਾਬ ਦੇ ਤੌਰ ਤੇ ਜਾਣਿਆ ਜਾਂਦਾ ਹੈ। ਓਥੇ ਫਰਿਜ਼ਨੋ ਸ਼ਹਿਰ ਵਿੱਚ ਪੰਜਾਬੀ ਡਾਕਟਰਾਂ , ਪੰਜਾਬੀ ਟਰਾਂਸਪੋਰਟਰਾ, ਪੰਜਾਬੀ ਫਾਰਮਰਾ ਅਤੇ ਸਟੋਰਾ ਦੇ ਮਾਲਕਾਂ ਨੇ ਪੂਰੀ ਦੁਨੀਆਂ ਵਿੱਚ ਧੁੰਮ ਪਾਈ ਹੋਈ ਹੈ। ਸਾਡੀ ਟੀਮ ਨੂੰ ਫਰਿਜ਼ਨੋ ਨਿਵਾਸੀ ਜਸਪਾਲ ਸਿੰਘ ਬਿਲਾਸਪੁਰ (ਪਾਲ) ਅਤੇ ਉਹਨਾਂ ਦੇ ਸਪੁੱਤਰ ਖੁਸ਼ ਧਾਲੀਵਾਲ ਜਿਸ ਨੂੰ ਪਿਆਰ ਨਾਲ ਪੰਜਾਬੀ ਕੈਵਿਨ ਵੀ ਸੱਦਦੇ ਹਨ, ਦੇ ਫ਼ਾਰਮ ਤੇ ਜਾਣ ਦਾ ਮੌਕਾ ਲੱਗਿਆ , ਜਿੱਥੇ ਉਹ ਫਾਰਮਿੰਗ ਦੇ ਨਾਲ ਨਾਲ ਟਰੱਕਿੰਗ ਕੰਪਨੀ ਵੀ ਰੰਨ ਕਰਦੇ ਹਨ ‘ਤੇ ਇੱਥੇ ਟਰੱਕ ਰਿਪੇਅਰ ਸ਼ਾਪ ਵੀ ਚਲਾਉਂਦੇ ਹਨ। ਪਾਲ ਧਾਲੀਵਾਲ ਨੇ ਦੱਸਿਆ ਕਿ 1996 ਵਿੱਚ ਉਹ ਇਕੱਲੇ ਪਿੰਡ ਬਿਲਾਸਪੁਰ ਜ਼ਿਲ੍ਹਾ ਮੋਗਾ ਤੋਂ ਪਰਿਵਾਰ ਦੇ ਉੱਜਲੇ ਭਵਿੱਖ ਲਈ ਕੱਚੇ ਤੌਰ ਤੇ ਅਮਰੀਕਾ ਆਏ ਸਨ। ਇੱਥੇ ਆਕੇ ਉਹਨਾਂ ਰੈਸਟੋਰੈਟਾਂ ਤੇ ਕੰਮ ਵੀ ਕੀਤਾ। ਖ਼ੁਦ ਆਪ ਕਈ ਸਾਲ ਟਰੱਕ ਵੀ ਚਲਾਇਆ। ਫਿਰ ਹੌਲੀ ਹੌਲੀ ਪੱਕੇ ਹੋਏ ‘ਤੇ ਫੇਰ ਪਰਿਵਾਰ ਅਮਰੀਕਾ ਆਇਆ। ਖੁਸ਼ ਧਾਲੀਵਾਲ ਨੇ ਜਵਾਨ ਹੋਕੇ ਟਰੱਕਿੰਗ ਦੇ ਕੰਮ ਨੂੰ ਹੋਰ ਵਧਾਇਆ ਤੇ ਅੱਜ ਧਾਲੀਵਾਲ ਪਰਿਵਾਰ ਅਮਰੀਕਾ ਦੇ ਫਰਿਜ਼ਨੋ ਸ਼ਹਿਰ ਵਿੱਚ ਖੁਸ਼ਹਾਲ ਜ਼ਿੰਦਗੀ ਬਤੀਤ ਕਰ ਰਿਹਾ ਹੈ। ਹੁਣ ਜਸਪਾਲ ਧਾਲੀਵਾਲ ਅਤੇ ਬੇਟਾ ਖੁਸ਼ ਧਾਲੀਵਾਲ ਜੇ ਐਨ ਟਰਾਂਸਪੋਰਟ ਨਾਮੀ ਟਰੱਕਿੰਗ ਕੰਪਨੀ ਚਲਾ ਰਹੇ ਹਨ, ਅਤੇ ਪੰਜਾਬੀ ਸਰਦਾਰਾ ਵਾਂਗ ਆਪਣੇ ਸ਼ੌਕ ਪਾਲ ਰਹੇ ਹਨ। ਖੁਸ਼ ਧਾਲੀਵਾਲ ਨੇ ਤਕਰੀਬਨ ਵੀਹ ਏਕੜ ਵਿੱਚ ਆਪਣਾ ਟਰੱਕ ਯਾਰਡ ਬਣਾਇਆ ‘ਤੇ ਇੱਥੇ ਕਈ ਘੋੜੇ ਪਾਲ ਰੱਖੇ ਨੇ, ਅਤੇ ਇਸ ਘੋੜਿਆ ਦੇ ਤਬੇਲੇ ਦਾ ਸ਼ਿੰਗਾਰ ਬਣੇ ਭਾਰਤੀ ਨਸਲ ਦੇ ਦੋ ਮਾਰਵਾੜੀ ਘੋੜੇ ਜਿੰਨਾ ਦੀ ਕੀਮਤ ਤਕਰੀਬਨ ਡੇਢ ਲੱਖ ਡਾਲਰ ਦੱਸੀ ਜਾ ਰਹੀ ਹੈ। ਇੱਥੇ ਇਹਨਾਂ ਨੇ ਚਿੱਟੇ ਰੰਗ ਦੇ ਮੋਰ, ਸੀਲ ਕੁੱਕੜ, ਦੇਸੀ ਮੁਰਗ਼ੇ , ਕਚੋਰੀਆ, ਕੁੱਤੇ, ਬੱਕਰੀਆਂ, ਪੋਨੀਆਂ ਆਦਿ ਵੀ ਵਾੜੇ ਦਾ ਸ਼ਿੰਗਾਰ ਬਣਾਏ ਹੋਏ ਹਨ। ਖੁਸ਼ ਧਾਲੀਵਾਲ ਨੇ ਦੱਸਿਆ ਕਿ ਕੁਝ ਸਮਾਂ ਪਹਿਲਾ ਉਹਨਾਂ ਇੱਥੇ ਇੱਕ ਦਧਾਰੂ ਗਾਂ ਵੀ ਰੱਖੀ ਸੀ। ਜਿਸ ਹੇਠ ਬਹੁਤ ਜ਼ਿਆਦਾ ਦੁੱਧ ਸੀ ਅਤੇ ਅਸੀਂ ਦੁੱਧ, ਲੱਸੀ , ਦਹੀ ਸਾਂਭ ਨਾ ਸਕੇ ਜਿਸ ਕਰਕੇ ਸਾਨੂੰ ਇਹ ਗਾਂ ਵਾਪਸ ਡੇਰੀ ਵਿੱਚ ਭੇਜਣੀ ਪਈ। ਖੁਸ਼ ਧਾਲੀਵਾਲ ਗੰਨਾ ਰੱਖਣ ਦਾ ਵੀ ਸ਼ੌਂਕੀ ਹੈ। ਮਹਿੰਗੀਆਂ ਕਾਰਾ ਵੀ ਉਸਨੇ ਆਪਣੀ ਕੁਲੈਕਸ਼ਨ ਵਿੱਚ ਸ਼ਾਮਲ ਕੀਤੀਆ ਹੋਈਆ ਨੇ। ਖੁਸ਼ ਧਾਲੀਵਾਲ ਦੇ ਯਾਰਡ ਵਿੱਚ ਜਾਕੇ ਉਹਨਾਂ ਦੇ ਸ਼ੌਕ ਵੇਖਕੇ ਵਾਕਿਆ ਇੰਝ ਲਗਦਾ ਜਿਲੇ ਧਾਲੀਵਾਲ ਪਿਓ-ਪੁੱਤਾਂ ਨੇ ਫਰਿਜ਼ਨੋ ਵਿੱਚ ਇੱਕ ਵੱਖਰਾ ਬਿਲਾਸਪੁਰ ਵਸਾ ਰੱਖਿਆ ਹੋਵੇ। ਦੁਆ ਕਿ ਇਹ ਪਰਿਵਾਰ ਆਪਣੀ ਮਿਹਨਤ ਨਾਲ ਹੋਰ ਵਧੇ ਫੁੱਲੇ।
Real Estate