ਟੈਕਸਾਸ ‘ਚ ਪੁਲ ਹੇਠਾਂ ਇਕੱਠੇ ਹੋਏ ਹਜ਼ਾਰਾਂ ਗੈਰਕਾਨੂੰਨੀ ਪ੍ਰਵਾਸੀ

93

ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆ)
ਅਮਰੀਕਾ ਵਿੱਚ ਦਾਖਲ ਹੋ ਰਹੇ ਗੈਰਕਾਨੂੰਨੀ ਪ੍ਰਵਾਸੀਆਂ ਦੀ ਗਿਣਤੀ ਵਿੱਚ ਭਾਰੀ ਵਾਧਾ ਹੋ ਰਿਹਾ ਹੈ। ਅਮਰੀਕੀ ਸਟੇਟ ਟੈਕਸਾਸ ਵਿੱਚ ਮੈਕਸੀਕੋ ਦੀ ਸਰਹੱਦ ਨੇੜੇ ਇੱਕ ਪੁਲ ਦੇ ਹੇਠਾਂ ਹਜ਼ਾਰਾਂ ਦੀ ਗਿਣਤੀ ਵਿੱਚ ਪ੍ਰਵਾਸੀ, ਅਮਰੀਕੀ ਪ੍ਰਸ਼ਾਸਨ ਦੁਆਰਾ ਕੀਤੀ ਜਾਣ ਵਾਲੀ ਅਗਲੀ ਕਾਰਵਾਈ ਲਈ ਉਡੀਕ ਕਰ ਰਹੇ ਹਨ। ਵੀਰਵਾਰ ਨੂੰ ਜਾਰੀ ਇੱਕ ਰਿਪੋਰਟ ਦੇ ਅਨੁਸਾਰ, ਬਾਰਡਰ ਪੈਟਰੋਲ ਦੁਆਰਾ ਕਾਰਵਾਈ ਦੀ ਉਡੀਕ ਰਹੇ ਪ੍ਰਵਾਸੀਆਂ ਦੀ ਗਿਣਤੀ ਰਾਤੋ ਰਾਤ ਦੁੱਗਣੀ ਹੋ ਕੇ 10,000 ਦੇ ਨੇੜ ਹੋ ਗਈ ਹੈ। ਅਧਿਕਾਰੀਆਂ ਅਨੁਸਾਰ ਟੈਕਸਾਸ ਦੇ ਡੇਲ ਰਿਓ, ਵਿੱਚ ਇੰਟਰਨੈਸ਼ਨਲ ਪੁਲ ਦੇ ਹੇਠਾਂ ਪ੍ਰਵਾਸੀਆਂ ਦਾ ਭਾਰੀ ਇਕੱਠ ਸਮੱਸਿਆ ਬਣ ਰਿਹਾ ਹੈ।
ਜਾਣਕਾਰੀ ਅਨੁਸਾਰ ਬੁੱਧਵਾਰ ਨੂੰ ਪੁਲ ਹੇਠਾਂ ਲਗਭਗ 4,000 ਪ੍ਰਵਾਸੀ ਸਨ, ਪਰ ਇਹ ਗਿਣਤੀ ਰਾਤੋ ਰਾਤ ਵਧ ਕੇ ਵੀਰਵਾਰ ਨੂੰ 8,200 ਦੇ ਕਰੀਬ ਹੋ ਗਈ। ਬਾਰਡਰ ਪੈਟਰੋਲ ਅਨੁਸਾਰ ਇਸ ਭੀੜ ਦਾ ਜ਼ਿਆਦਾਤਰ ਹਿੱਸਾ ਹੈਤੀ ਵਾਸੀਆਂ ਦਾ ਹੈ ਅਤੇ ਇਹਨਾਂ ਨੂੰ ਪੀਣ ਵਾਲਾ ਪਾਣੀ, ਤੌਲੀਏ, ਅਤੇ ਪੋਰਟੇਬਲ ਪਖਾਨੇ ਆਦਿ ਵਰਤਣ ਲਈ ਪ੍ਰਦਾਨ ਕੀਤੇ ਗਏ ਹਨ। ਪ੍ਰਸ਼ਾਸਨ ਅਨੁਸਾਰ ਅਗਸਤ ਵਿੱਚ ਦੱਖਣੀ ਸਰਹੱਦ ‘ਤੇ ਗੈਰਕਨੂੰਨੀ ਪ੍ਰਵਾਸੀਆਂ ਦੇ ਨਾਲ ਫੋਰਸ ਦੀਆਂ 200,000 ਤੋਂ ਵੱਧ ਮੁਲਾਕਾਤਾਂ ਹੋਈਆਂ, ਇਹ ਲਗਾਤਾਰ ਦੂਜੇ ਮਹੀਨੇ ਦੀ ਜਿਆਦਾ ਗਿਣਤੀ ਹੈ।ਜਿਆਦਾਤਰ ਰਿਪਬਲਿਕਨ ਲੀਡਰ ਰਾਸ਼ਟਰਪਤੀ ਬਾਈਡੇਨ ਦੀਆਂ ਇਮੀਗ੍ਰੇਸ਼ਨ ਨੀਤੀਆਂ ਨੂੰ ਪ੍ਰਵਾਸੀਆਂ ਦੇ ਗੈਰਕਾਨੂੰਨੀ ਵਾਧੇ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ।

Real Estate