ਫਰਿਜ਼ਨੋ ਸਿਟੀ ਨੇ ਮਨਾਇਆ ਮੈਕਸੀਕਨ ਸੁਤੰਤਰਤਾ ਦਿਵਸ

74

ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆ)
ਕੈਲੀਫੋਰਨੀਆ ਦੇ ਸ਼ਹਿਰ ਫਰਿਜ਼ਨੋ ਵਿੱਚ ਬੀਤੇ ਦਿਨੀਂਮੈਕਸੀਕਨ ਆਜਾਦੀ ਦਿਹਾੜਾ ਮਨਾਇਆ ਗਿਆ।ਸਿਟੀ ਹਾਲ ‘ਚ ਸ਼ਹਿਰ ਦੇ ਅਧਿਕਾਰੀਆਂ ਅਤੇ ਭਾਈਚਾਰੇ ਦੇ ਮੈਂਬਰਾਂ ਨੇ ਬੁੱਧਵਾਰ ਨੂੰ ਮੈਕਸੀਕੋ ਦਾ ਆਜ਼ਾਦੀ ਦਿਵਸ ਮਨਾਉਦਿਆਂ ਝੰਡਾ ਲਹਰਾਇਆ। ਸਵੇਰ ਦੀ ਸ਼ੁਰੂਆਤ ਸ਼ਹਿਰ ਦੇ ਨੇਤਾਵਾਂ ਦੇ ਭਾਸ਼ਣਾਂ ਨਾਲ ਹੋਈ , ਜਿਸ ਤੋਂ ਬਾਅਦ ਝੰਡਾ ਚੜ੍ਹਾਉਣ ਦੀ ਰਸਮ ਹੋਈ। ਇਸ ਸਮਾਗਮ ਵਿੱਚ
ਸਿਟੀ ਕੌਂਸਲ ਦੇ ਮੈਂਬਰ, ਫਰਿਜ਼ਨੋ ਪੁਲਿਸ ਮੁਖੀ ਅਤੇ ਫਰਿਜ਼ਨੋ ਮੇਅਰ ਆਦਿ ਸਾਰੇ ਹਾਜ਼ਰ ਸਨ। ਇਸ ਮੌਕੇਫਰਿਜ਼ਨੋ ਸਿਟੀ ਕੌਂਸਲ ਦੇ ਪ੍ਰੈਜੀਡੈਂਟ ਲੁਈਸ ਸ਼ਾਵੇਜ਼ ਨੇ ਕਿਹਾ ਕਿ ਇਹ ਸੰਸਕ੍ਰਿਤੀ, ਕਲਾਵਾਂ, ਭੋਜਨ, ਪਰੰਪਰਾਵਾਂ ਦੀ ਮਾਨਤਾ ਦਾ ਜਸ਼ਨ ਹੈ। ਸ਼ਾਵੇਜ਼ ਨੇ ਇਸ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਹਾ ਕਿ ਉਨ੍ਹਾਂ ਨੇ ਮੇਅਰ ਵਿਭਾਗ ਦੇ ਅੰਦਰ ਪ੍ਰਵਾਸੀ ਮਾਮਲਿਆਂ ਦਾ ਦਫਤਰ ਸਥਾਪਤ ਕੀਤਾ ਹੈ, ਜਿਸਨੂੰ ਜਲਦੀ ਖੋਲ੍ਹਿਆ ਜਾ ਰਿਹਾ ਹੈ। ਉਹਨਾਂ ਫਰਿਜ਼ਨੋ ਨੂੰ ਇੱਕ ਵਿਭਿੰਨਤਾਵਾਂ ਵਾਲਾ ਸ਼ਹਿਰ ਦੱਸਿਆ ਅਤੇ ਕਿਹਾ ਕਿ ਫਰਿਜ਼ਨੋ ਵਿੱਚ ਭਾਵੇਂ ਤੁਸੀਂ ਮੈਕਸੀਕਨ, ਸਾਲਵਾਡੋਰਨ, ਮੱਧ ਅਮਰੀਕੀ, ਪੰਜਾਬੀ, ਏਸ਼ੀਅਨ ਹੋ, ਹਰ ਤਰ੍ਹਾਂ ਦੇ ਲੋਕਾਂ ਦਾ ਸਵਾਗਤ ਹੈ।

Real Estate