ਯੂਕੇ ਪ੍ਰਧਾਨ ਮੰਤਰੀ ਬੌਰਿਸ ਜੋਨਸਨ ਨੇ ਆਪਣੀ ਕੈਬਨਿਟ ‘ਚ ਕੀਤੇ ਵੱਡੇ ਫੇਰਬਦਲ…..

85

ਦਵਿੰਦਰ ਸਿੰਘ ਸੋਮਲ
ਬੀਤੇ ਕੱਲ ਯੂਕੇ ਪ੍ਰਧਾਨ ਮੰਤਰੀ ਬੌਰਿਸ ਜੋਨਸਨ ਵਲੋ ਆਪਣੀ ਕੈਬਨਿਟ ਅੰਦਰ ਤਕੜੇ ਫੇਰਬਦਲ ਕੀਤੇ ਗਏ ਜਿਹਨਾਂ ਵਿੱਚ ਕਈ ਮੰਤਰੀਆ ਦੀ ਆਪਣੇ ਆਹੁਦਿਆ ਤੋ ਛੁੱਟੀ ਹੋਈ ਹੈ ਅਤੇ ਕਈਆ ਦੇ ਮਹਿਕਮੇ ਬਦਲੇ ਗਏ ਨੇ।ਜਿੱਥੇ ਕਈਆ ਨੂੰ ਡੀਮੋਸ਼ਨ ਦਾ ਸਾਹਮਣਾ ਕਰਨਾ ਪਿਆ ਭਾਵ ਵੱਡੇ ਆਹੁਦੇ ਤੋ ਹਟਾਕੇ ਛੋਟਾ ਪੱਦ ਦਿੱਤਾ ਗਿਆ ਉੱਥੇ ਕਈਆ ਨੂੰ ਤਰੱਕੀ ਵੀ ਹਾਸਿਲ ਹੋਈ ਹੈ।
ਇਸ ਸਾਰੇ ਘਟਨਾਕ੍ਰਮ ‘ਚ ਇੱਕ ਵੱਡਾ ਨਾਂਮ ਡੋਮਨਿਕ ਰਾਬ ਦਾ ਹੈ ਜਿਹਨਾਂ ਦੇ ਵਿਦੇਸ਼ ਸਕੱਤਰ ਵਾਲੇ ਆਹੁਦੇ ਦੇ ਅੱਗੇ ਹੁਣ ਸਾਬਕਾ ਲੱਗ ਚੁੱਕਾ ਹੈ।ਫੌਰਨ ਸੈਕਟਰੀ ਦੀ ਕੁਰਸੀ ਤੋ ਹਟਾ ਕੇ ਉਹਨਾਂ ਨੂੰ ਜਸਟਿਸ ਸੈਕਟਰੀ,ਲੌਰਡ ਚਾਂਸਲਰ ਅਤੇ ਡਿਪਟੀ ਪੀਐਮ ਦੇ ਆਹੁਦੇ ਦਿੱਤੇ ਗਏ ਨੇ।ਜਿਕਰਯੋਗ ਹੈ ਕੀ ਅਫਗਾਨੀਸਤਾਨ ਦੇ ਮੁੱਦੇ ਨੂੰ ਜਿਸ ਤਰਾ ਮਿਸਟਰ ਰਾਬ ਵਲੋ ਸੰਭਾਲਿਆ ਗਿਆ ਇਸ ਵਜਾਹ ਕਾਰਣ ਉਹ ਵੱਡੇ ਪੱਧਰ ਉੱਪਰ ਹੋਈ ਤਨਕੀਦ ਦਾ ਨਿਸ਼ਾਨਾ ਬਣੇ ਸੰਨ।ਵਿਦੇਸ਼ ਸਕੱਤਰ ਦਾ ਅਹਿਮ ਆਹੁਦਾ ਹੁਣ ਲਿਜ ਟਰੂਸ ਵਲੋ ਸੰਭਾਲਿਆ ਜਾਵੇਗਾ। ਜੋ ਕੀ ਪਹਿਲਾ ਅੰਤਰਰਾਸ਼ਟਰੀ ਟਰੈਡ ਸੈਕਟਰੀ ਦੇ ਆਹੁਦੇ ਉੱਪਰ ਸਨ।
ਬੋਰਿਸ ਜੋਨਸਨ ਵਲੋ ਕੁਝ ਕੈਬਨਿਟ ਮੈਂਬਰਾ ਨੂੰ ਆਹੁਦੇ ਤੋ ਲਾਂਭੇ ਕੀਤਾ ਗਿਆ ਹੈ ਜਿਹਨਾਂ ਵਿੱਚ ਗੈਵਿਨ ਵਿੱਲਿਅਮਸਨ ਨੇ ਜੋ ਕੀ ਸਿੱਖਿਆ ਸਕੱਤਰ ਦੇ ਪਦ ਤੇ ਸਨ।ਇਸਦੇ ਨਾਲ ਹੀ ਰੌਬਰਟ ਜੈਨਰਿਕ ਜੋ housing ਸੈਕਟਰੀ ਸਨ ਰੌਬਰਟ ਬੁੱਕਲੈਂਡ ਜੋ ਜਸਟਿਸ ਸੈਕਟਰੀ ਸਨ ਤੇ ਜੋ ਕਨਜ਼ਰਵਟਿਵ ਪਾਰਟੀ ਦੀ ਕੋ ਚੈਅਰ ਸਨ ਅਮਾਂਡਾ ਮਿਲਿੰਗ ਇਹਨਾਂ ਚਾਰਾ ਨੂੰ ਇਹਨਾਂ ਦੇ ਆਹੁਦਿਆ ਤੋ ਲਾਂਭੇ ਕੀਤਾ ਗਿਆ ਹੈ।
ਮਨੀਸਟਰ ਫਾਰ ਦਾ ਕੈਬਨਿਟ ਆਫਿਸ ਅਤੇ chancellor of the duchy of lancaster ਰਹੇ ਮਾਇਕਲ ਗੋਵ ਹੁਣ ਹਾਊਸਿੰਗ ਕਮਊਨਟੀਜ ਅਤੇ ਲੋਕਲ ਗਵਰਨਮੈਂਟ ਸੈਕਟਰੀ ਹੋਣਗੇ।ਉਲੀਵਰ ਡੋਵਡਿਨ ਕਲਚਰ ਸੈਕਟਰੀ ਦੇ ਪਦ ਨੂੰ ਛੱਡ ਕੇ ਹੁਣ minister without portfolio in the cabinet office ਅਤੇ ਨਾਲ ਹੀ ਕਨਜ਼ਰਵਟਿਵ ਪਾਰਟੀ ਦੇ ਕੋ ਚੈਅਰ ਹੋਣਗੇ।ਸਟੀਫਨ ਬਾਰਕਲੈ ਚੀਫ ਸੈਕਟਰੀ ਟੂ ਦਾ ਟਰੈਜਰੀ ਦੇ ਪਦ ਨੂੰ ਛੱਡਕੇ ਹੁਣ chancellor of the duchy of lancaster ਅਤੇ ਕੈਬਨਿਟ ਆਫਿਸ ਮਨਿਸਟਰ ਦਾ ਆਹੁਦਾ ਸੰਭਾਲਣਗੇ।ਨਾਦੀਨ ਡੋਰੀਜ ਕਲਚਰ ਸੈਕਟਰੀ ਹੋਣਗੇ।
ਮਹਾਂਮਾਰੀ ਸਮੇ ਅਹਿਮ ਤਰੀਣ ਆਹੁਦਿਆ ਵਿੱਚੋ ਇੱਕ ਵੈਕਸੀਨ ਮੰਤਰੀ ਦੇ ਆਹੁਦੇ ਤੇ ਰਹੇ ਨਾਦਿਮ ਜ਼ਹਾਬੀ ਨੂੰ ਤਰੱਕੀ ਦੇ ਕੇ ਹੁਣ ਐਜੂਕੇਸ਼ਨ ਸੈਕਟਰੀ ਦੀ ਕੁਰਸੀ ਦਿੱਤੀ ਗਈ ਹੈ।ਐਨ ਮਰੀ ਟਰੈਵਲਿਯਾਨ ਅੰਤਰਰਾਸ਼ਟਰੀ ਟਰੈਡ ਸੈਕਟਰੀ ਹੋਣਗੇ।
ਗੌਰਤਲਬ ਹੈ ਕੀ ਖਬਰ ਲਿਖੇ ਜਾਣ ਤੱਕ ਕੈਬਨਿਟ ਅੰਦਰ ਫੇਰਬਦਲ ਹਜੇ ਜਾਰੀ ਹੈ।

Real Estate