ਕੈਲੀਫੋਰਨੀਆ: ਗਵਰਨਰ ਗੈਵਿਨ ਨਿਊਸਮ ਆਪਣੇ ਅਹੁਦੇ ‘ਤੇ ਬਣੇ ਰਹਿਣਗੇ

85

ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆ)
ਅਮਰੀਕੀ ਸਟੇਟ ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ,ਜੋ ਕਿ ਆਪਣੇ ਅਹੁਦੇ ਦੇ ਸਬੰਧ ਵਿੱਚ ਰੀਕਾਲ ਇਲੈਕਸ਼ਨ ਦਾ ਸਾਹਮਣਾ ਕਰ ਰਹੇ ਹਨ, ਮੰਗਲਵਾਰ ਦੀਆਂ ਰੀਕਾਲ ਚੋਣਾਂ ਵਿੱਚ ਕੈਲੀਫੋਰਨੀਆ ਦੇ ਵੋਟਰਾਂ ਦੁਆਰਾ ਉਹਨਾਂ ਦੇ ਪੱਖ ਵਿੱਚ ਅਤੇ ਅਹੁਦੇ ਤੋਂ ਹਟਾਉਣ ਸਬੰਧੀ “ਨਹੀਂ” ਵੋਟ ਪਾਉਣ ਤੋਂ ਬਾਅਦ ਅਹੁਦੇ ‘ਤੇ ਬਣੇ ਰਹਿਣਗੇ। ਗਵਰਨਰ ਗੈਵਿਨ ਨਿਊਸਮ, ਜੋ ਕਿ 2018 ਵਿੱਚ ਚੁਣੇ ਗਏ ਸਨ, ਨੂੰ ਗਵਰਨਰ ਪਦ ਤੋਂ ਹਟਾਉਣ ਦੀ ਕੋਸ਼ਿਸ਼ ਪਿਛਲੇ ਸਾਲ ਵਿਰੋਧੀ ਨੇਤਾਵਾਂ ਵੱਲੋਂ ਕਈ ਮੁੱਦਿਆਂ ‘ਤੇ ਗਵਰਨਰ ਦੇ ਰਿਕਾਰਡ ਦੀ ਆਲੋਚਨਾ ਕਰਦਿਆਂ ਸ਼ੁਰੂ ਕੀਤੀ ਗਈ ਸੀ ਅਤੇ ਨਿਊਸਮ ਦੁਆਰਾ ਮਹਾਂਮਾਰੀ ਨਾਲ ਨਜਿੱਠਣ ਦੀਆਂ ਯੋਜਨਾਵਾਂ ਦੀ ਆਲੋਚਨਾ ਤੋਂ ਬਾਅਦ ਇਸ ਮੰਗ ਨੇ ਤੇਜੀ ਫੜੀ ਸੀ। ਪਰ ਕੈਲੀਫੋਰਨੀਆ ਦੇ ਬਹੁਗਿਣਤੀ ਵੋਟਰਾਂ ਨੇ ਮੰਗਲਵਾਰ ਨੂੰ ਰੀਕਾਲ ਦੀ ਕੋਸ਼ਿਸ਼ ਨੂੰ ਰੱਦ ਕਰ ਦਿੱਤਾ। ਲਗਭਗ 66% ਵੋਟਰਾਂ ਨੇ ਰੀਕਾਲ ਦਾ ਵਿਰੋਧ ਕੀਤਾ ਜਦਕਿ 34% ਨੇ ਸਮਰਥਨ ਕੀਤਾ। ਇਸ ਸਬੰਧੀ ਸੈਕਰਾਮੈਂਟੋ ਤੋਂ ਬੋਲਦਿਆਂ, ਨਿਊਸਮ ਨੇ ਕੈਲੀਫੋਰਨੀਆ ਦੇ ਲੋਕਾਂ ਨੂੰ ਰੀਕਾਲ ਦੀ ਕੋਸ਼ਿਸ਼ ਨੂੰ ਰੱਦ ਕਰਨ ਲਈ ਧੰਨਵਾਦ ਕੀਤਾ। ਰੀਕਾਲ ਚੋਣਾਂ ਵਿੱਚ ਨਿਊਸਮ ਦੇ ਮੁਕਾਬਲੇ ਵਿੱਚ ਪ੍ਰਮੁੱਖ ਉਮੀਦਵਾਰ ਲੈਰੀ ਐਲਡਰ ਨੇ ਹਾਰ ਸਵੀਕਾਰ ਕੀਤੀ ਹੈ। ਐਲਡਰ, ਗਵਰਨਰ ਨੂੰ ਬਦਲਣ ਦੀ ਦੌੜ ਵਿੱਚ ਆਪਣਾ ਨਾਮ ਦਰਜ ਕਰਨ ਦੇ ਯੋਗ 46 ਉਮੀਦਵਾਰਾਂ ਵਿੱਚੋਂ ਇੱਕ ਸਨ। ਇਹ ਚੋਣ ਕੈਲੀਫੋਰਨੀਆ ਦੇ ਇਤਿਹਾਸ ਦੀ ਦੂਜੀ ਰੀਕਾਲ ਚੋਣ ਹੈ। ਇਸ ਤੋਂ ਪਹਿਲਾਂ 2003 ਵਿੱਚ, ਡੈਮੋਕਰੇਟਿਕ ਗਵਰਨਰ ਗ੍ਰੇ ਡੇਵਿਸ ਨੂੰ ਸਫਲਤਾ ਪੂਰਵਕ ਹਟਾ ਦਿੱਤਾ ਗਿਆ ਸੀ ਅਤੇ ਉਸਦੀ ਥਾਂ ਰਿਪਬਲਿਕਨ ਅਰਨੋਲਡ ਸ਼ਵਾਰਜ਼ਨੇਗਰ ਨੂੰ
ਗਵਰਨਰ ਦਾ ਅਹੁਦਾ ਦਿੱਤਾ ਗਿਆ ਸੀ।

Real Estate