ਅਮਰੀਕਾ ‘ਚ 1000 ਸਾਲ ਪੁਰਾਣੀ ਗੁਫਾ ਹੋਈ ਨੀਲਾਮ

103

ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆ)
ਅਮਰੀਕਾ ਦੀ ਸਟੇਟ ਮਿਸੂਰੀ ਵਿੱਚ ਇੱਕ 1000 ਸਾਲ ਦੇ ਕਰੀਬ ਪੁਰਾਣੀ ਗੁਫਾ (ਕੇਵ), ਜਿਸ ਵਿੱਚ ਮੂਲ ਅਮਰੀਕੀ ਚਿੱਤਰਾਂ ਦੀ ਕਲਾਕਾਰੀ ਸ਼ਾਮਲ ਹੈ, ਨੂੰ ਮੰਗਲਵਾਰ ਨੂੰ ਨਿਲਾਮੀ ਵਿੱਚ ਵੇਚਿਆ ਗਿਆ ਹੈ। ਸੇਂਟ ਲੁਈਸ ਤੋਂ 60 ਮੀਲ (97 ਕਿਲੋਮੀਟਰ) ਪੱਛਮ ਵਿੱਚ ਵਾਰੇਨਟਨ ਸ਼ਹਿਰ ਦੇ ਨੇੜੇ 43 ਪਹਾੜੀ ਏਕੜ ਦੇ ਨਾਲ ‘ਪਿਕਚਰ ਕੇਵ’ ਦੇ ਨਾਮ ਨਾਲ ਜਾਣੀ ਜਾਂਦੀ ਇਸ ਗੁਫਾ ਦੇ ਮਾਲਕਾਂ ਨੂੰ ਨਿਲਾਮੀ ਵਿੱਚ ਇੱਕ ਬੋਲੀਕਾਰ 2.2 ਮਿਲੀਅਨ ਡਾਲਰ ਦਾ ਭੁਗਤਾਨ ਕਰਨ ਲਈ ਸਹਿਮਤ ਹੋਇਆ। ਨੀਲਾਮੀ ਨੂੰ ਆਯੋਜਿਤ ਕਰਨ ਵਾਲੀ ਸੇਂਟ ਲੁਈਸ ਸਥਿਤ ਫਰਮ ਸੇਲਕਿਰਕ ਨਿਲਾਮੀ ਅਤੇ ਮੁਲਾਂਕਣ ਦੇ ਅਨੁਸਾਰ ਇਸ ਨਿਲਾਮੀ ਦੇ ਜੇਤੂ ਬੋਲੀਕਾਰ ਦਾ ਨਾਮ ਫਿਲਹਾਲ ਗੁਪਤ ਰੱਖਿਆ ਗਿਆ ਹੈ। ਨਿਲਾਮੀ ਵੈਬਸਾਈਟ ਦੇ ਅਨੁਸਾਰ ਇਹ ਗੁਫਾ ਪਵਿੱਤਰ ਰਸਮਾਂ ਅਤੇ ਮੁਰਦਿਆਂ ਦੇ ਦਫਨਾਉਣ ਦਾ ਸਥਾਨ ਸੀ ਅਤੇ ਇਸ ਵਿੱਚ 290 ਤੋਂ ਵੱਧ ਪੂਰਵ -ਇਤਿਹਾਸਕ ਗਲੈਫਸ, ਜਾਂ ਹਾਇਓਰੋਗਲਾਈਫਿਕ ਚਿੰਨ੍ਹ ਹਨ, ਜੋ ਆਵਾਜ਼ਾਂ ਜਾਂ ਅਰਥਾਂ ਨੂੰ ਦਰਸਾਉਣ ਲਈ ਵਰਤੇ ਜਾਂਦੇ ਸਨ। ਇਸ ਗੁਫਾ ਵਿੱਚ ਲੋਕਾਂ, ਜਾਨਵਰਾਂ, ਪੰਛੀਆਂ ਅਤੇ ਮਿਥਿਹਾਸਕ ਜੀਵਾਂ ਦੇ ਚਿੱਤਰ ਹਨ ਅਤੇ ਇਸ ਕਲਾ ਨੂੰ ਬਣਾਉਣ ਲਈ ਵੱਖ-ਵੱਖ ਸਾਧਨਾਂ ਦੀ ਵਰਤੋਂ ਕੀਤੀ ਗਈ ਸੀ। ਇਸਦੇ ਇਲਾਵਾ ਕਈ ਪੱਥਰਾਂ ਨੂੰ ਖੁਰਚ ਕੇ ਵੀ ਚਿੱਤਰਕਾਰੀ ਕੀਤੀ ਗਈ ਹੈ। ਕਈ ਸਾਲ ਪਹਿਲਾਂ, ਟੈਕਸਾਸ ਏ ਐਂਡ ਐਮ ਦੇ ਵਿਗਿਆਨੀਆਂ ਨੇ ਚਿੱਤਰਾਂ ਦੇ ਨਮੂਨਿਆਂ ਦੀ ਵਰਤੋਂ ਕਰਦਿਆਂ ਦੱਸਿਆ ਸੀ ਕਿ ਇਹ ਘੱਟੋ ਘੱਟ 1,000 ਸਾਲ ਪੁਰਾਣੀ ਹੈ।

Real Estate