ਦੂਰਦਰਸ਼ਨ ਦਿਵਸ : ਭਾਰਤ ਦਾ ਟੈਲੀਵਿਜ਼ਨ ਇਤਿਹਾਸ

93

ਭਾਰਤ ਵਿੱਚ 15 ਸਤੰਬਰ ਨੂੰ ਦੂਰਦਰਸ਼ਨ ਦਿਵਸ ਹੈ। ਦੂਰਦਰਸ਼ਨ ਦੀ ਸ਼ੁਰੂਆਤ ਨਾਲ ਭਾਰਤ ਵਿੱਚ ਟੈਲੀਵਿਜ਼ਨ ਦਾ ਚਲਨ ਸ਼ੁਰੂ ਹੋਇਆ ਸੀ, ਜੋ ਕਿ ਮੌਜੂਦਾ ਸਮੇਂ ਵਿੱਚ ਵੀ ਲਗਾਤਾਰ ਜਾਰੀ ਹੈ। ਭਾਰਤ ਵਿੱਚ ਟੈਲੀਵਿਜ਼ਨ ਦੇ ਇਤਿਹਾਸ ਦੀ ਕਹਾਣੀ ਦੂਰਦਰਸ਼ਨ ਦੇ ਇਤਿਹਾਸ ਤੋਂ ਹੀ ਸ਼ੁਰੂ ਹੁੰਦੀ ਹੈ। ਅੱਜ ਵੀ ਦੂਰਦਰਸ਼ਨ ਦਾ ਨਾਂ ਸੁਣਦਿਆਂ ਹੀ ਬੀਤੇ ਦੀਆਂ ਬਹੁਤ ਸਾਰੀਆਂ ਗੱਲਾਂ ਯਾਦ ਆ ਜਾਂਦੀਆਂ ਹਨ। ਭਾਵੇਂ ਅੱਜ ਟੀਵੀ ਚੈਨਲਾਂ ‘ਤੇ ਪ੍ਰੋਗਰਾਮਾਂ ਦਾ ਹੜ੍ਹ ਆ ਗਿਆ ਹੈ, ਫਿਰ ਵੀ ਦੂਰਦਰਸ਼ਨ ਦੀ ਪਹੁੰਚ ਨਾਲ ਮੁਕਾਬਲਾ ਕਰਨਾ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ। ਜਦੋਂ ਦੂਰਦਰਸ਼ਨ ਸ਼ੁਰੂ ਕੀਤਾ ਗਿਆ ਸੀ, ਇਹ ਹਫ਼ਤੇ ਵਿੱਚ ਮਹਿਜ਼ ਤਿੰਨ ਦਿਨਾਂ ‘ਚ ਅੱਧੇ ਘੰਟੇ ਲਈ ਪ੍ਰਸਾਰਿਤ ਕੀਤਾ ਗਿਆ ਸੀ। ‘ਦੂਰਦਰਸ਼ਨ’ ਦੀ ਸਥਾਪਨਾ 15 ਸਤੰਬਰ 1959 ਨੂੰ ਦਿੱਲੀ ਵਿੱਚ ਅਜ਼ਮਾਇਸ਼ੀ ਅਧਾਰ ‘ਤੇ ਕੀਤੀ ਗਈ ਸੀ। ਉਦੋਂ ਤੋਂ ਹੀ ਇਸ ਨੂੰ ਦੂਰਦਰਸ਼ਨ ਦਿਵਸ ਦੇ ਤੌਰ ‘ਤੇ ਮਨਾਇਆ ਜਾਂਦਾ ਹੈ।
ਸ਼ੁਰੂਆਤ ਵਿੱਚ ਇਸ ਦਾ ਨਾਂ ‘ਟੈਲੀਵਿਜ਼ਨ ਇੰਡੀਆ’ ਦਿੱਤਾ ਗਿਆ ਸੀ, ਬਾਅਦ ਵਿੱਚ 1975 ਵਿੱਚ ਇਸ ਦਾ ਨਾਂ ਹਿੰਦੀ ਵਿੱਚ ‘ਦੂਰਦਰਸ਼ਨ’ ਰੱਖਿਆ ਗਿਆ। 1986 ‘ਚ ਦੂਰਦਰਸ਼ਨ ‘ਤੇ ਸ਼ੁਰੂ ਹੋਏ ਹਰ ਐਤਵਾਰ ਦੇ ਪ੍ਰੋਗਰਾਮ ” ਰਮਾਇਣ” ਅਤੇ ” ਮਹਾਭਾਰਤ ” ਦੇ ਪ੍ਰਸਰਾਣ ਦੇ ਦੌਰਾ ਦੇਸ਼ ਦੀਆਂ ਸੜਕਾਂ ‘ਤੇ ਕਰਫਿਊ ਵਰਗਾ ਸੰਨਾਟਾ ਛਾ ਜਾਂਦਾ ਸੀ। ਕਿਉਂਕਿ ਲੋਕ ਆਪੋ ਆਪਣੇ ਪਰਿਵਾਰ ਨਾਲ ਇੱਕਠੇ ਹੋ ਕੇ ਇਹ ਟੀਵੀ ਪ੍ਰੋਗਰਾਮ ਵੇਖਦੇ ਸਨ। ਅਜਿਹਾ ਵੀ ਸੁਣਨ ਨੂੰ ਮਿਲਦਾ ਹੈ ਕਿ ਇਨ੍ਹਾਂ ਦੋ ਪ੍ਰਗੋਰਾਮਾਂ ਦੇ ਪ੍ਰਸਾਰਣ ਦੇ ਦੌਰਾਨ ਲੋਕ ਆਪਣੀਆਂ ਯਾਤਰਾਵਾਂ ਵੀ ਰੱਦ ਕਰ ਦਿੰਦੇ ਸਨ। ਪ੍ਰਗੋਰਾਮ ਖ਼ਤਮ ਹੋਣ ਦੇ ਦੌਰਾਨ ਲੋਕ ਆਪਣੇ ਘਰਾਂ ਨੂੰ ਸਾਫ ਸੁਥਰਾ ਕਰਕੇ, ਧੁੱਪ ਬੱਤੀ ਜਲਾ ਕੇ ” ਰਮਾਇਣ” ਪ੍ਰੋਗਰਾਮ ਪ੍ਰਸਾਰਿਤ ਹੋਣ ਦਾ ਇੰਤਜ਼ਾਰ ਕਰਿਆ ਕਰਦੇ ਹਨ। ਹਰ ਐਪੀਸੋਡ ਦੇ ਖ਼ਤਮ ਹੋਣ ਮਗਰੋਂ ਬਕਾਇਦਾ ਪ੍ਰਸਾਦ ਵੀ ਵੰਡਿਆ ਜਾਂਦਾ ਸੀ।
ਦੂਰਦਰਸ਼ਨ ਸਾਲ 1975 ਤੱਕ ਇਹ ਮਹਿਜ਼ 7 ਸ਼ਹਿਰਾਂ ਤੱਕ ਹੀ ਸੀਮਿਤ ਸੀ। ਦੂਰਦਰਸ਼ਨ ਦੀ ਵਿਕਾਸ ਯਾਤਰਾ ਬੇਹਦ ਹੌਲੀ ਸੀ ਪਰ 1982 ਵਿੱਚ ਰੰਗੀਨ ਟੈਲੀਵਿਜ਼ਨ (ਛੋਲੋਰ ਟੲਲੲਵਸਿੋਿਨ) ਦੇ ਚਲਨ ਮਗਰੋਂ ਲੋਕਾਂ ਦਾ ਰੁਝਾਨ ਟੈਲੀਵਿਜ਼ਨ ਪ੍ਰਤੀ ਵੱਧ ਗਿਆ।ਇਸ ਮਗਰੋਂ ਏਸ਼ੀਆਈ ਖੇਡਾਂ ਦੇ ਪ੍ਰਸਾਰਣ ਨੇ ਇਸ ਦੇ ਪ੍ਰੋਗਰਾਮ ਪ੍ਰਸਾਰਣ ਵਿੱਚ ਕ੍ਰਾਂਤੀ ਲਿਆ ਦਿੱਤੀ। 2 ਰਾਸ਼ਟਰੀ ਤੇ 11 ਖੇਤਰੀ ਚੈਨਲਾਂ ਦੇ ਨਾਲ ਦੂਰਦਰਸ਼ਨ ਦੇ ਕੁੱਲ 21 ਚੈਨਲਾਂ ਦਾ ਪ੍ਰਸਾਰਣ ਸ਼ੁਰੂ ਹੋਇਆ। 14 ਹਜ਼ਾਰ ਜ਼ਮੀਨੀ ਟ੍ਰਾਂਸਮੀਟੀਰ ਤੇ 46 ਸਟੂਡੀਓਜ਼ ਦੇ ਨਾਲ ਇਹ ਪ੍ਰਸਾਰ ਭਾਰਤੀ ਦੇ ਹੇਠ ਦੇਸ਼ ਦਾ ਸਭ ਤੋਂ ਵੱਡਾ ਪ੍ਰਸਾਰਿਤ ਹੋਣ ਵਾਲਾ ਚੈਨਲ ਬਣ ਗਿਆ।1966 ਵਿੱਚ ਖੇਤੀ ਦਰਸ਼ਨ ਪ੍ਰੋਗਰਾਮ ਦੇ ਜ਼ਰੀਓ ਦੂਰਦਰਸ਼ਨ ਨੇ ਦੇਸ਼ ਵਿੱਚ ਹਰਿਤ ਕ੍ਰਾਂਤੀ ਲਿਆਉਣ ਵਿੱਚ ਅਹਿਮ ਭੂਮਿਕਾ ਅਦਾ ਕੀਤਾ।3 ਨੰਵਬਰ 2003 ਵਿੱਚ ਦੂਰਦਰਸ਼ਨ ਦਾ 24 ਘੰਟੇ ਚੱਲਣ ਵਾਲਾ ਸਮਾਚਾਰ ਚੈਨਲ ਸ਼ੁਰੂ ਹੋਇਆ। ਯੂਨੈਸਕੋ ਨੇ ਭਾਰਤ ਨੂੰ ਦੂਰਦਰਸ਼ਨ ਸ਼ੁਰੂ ਕਰਨ ਦੇ ਲਈ 20,000 ਡਾਲਰ ਤੇ 180 ਫਿਲੀਪਸ ਟੀਵੀ ਸੈਟ ਦਾ ਸਹਿਯੋਗ ਦਿੱਤਾ ਸੀ। ਸਾਲ 1965 ਵਿੱਚ ਆਲ ਇੰਡੀਆ ਰੇਡੀਓ ਦੇ ਹਿੱਸੇ ਦੇ ਰੂਪ ਵਜੋਂ ਨਿਯਮਤ ਤੌਰ ‘ਤੇ ਟ੍ਰਾਂਸਮਿਸ਼ਨ ਸ਼ੁਰੂ ਹੋਇਆ ਤੇ ਇਸ ਨਾਲ 5 ਮਿੰਟ ਦਾ ਨਿਊਜ ਬੁਲਿਟਨ ਜੋੜਿਆ ਗਿਆ।

Real Estate