ਜਾਰਜ ਫਲਾਇਡ ਫੰਡ ਫਾਊਂਡੇਸ਼ਨ ਨੇ ਦਿੱਤੀ 50,000 ਡਾਲਰ ਤੋਂ ਵੱਧ ਦੀ ਸਕਾਲਰਸ਼ਿਪ

60

ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆ)
ਜਾਰਜ ਫਲਾਇਡ ਦਾ ਸਨਮਾਨ ਕਰਨ ਅਤੇ ਨਸਲੀ ਅਨਿਆਂ ਬਾਰੇ ਜਾਗਰੂਕਤਾ ਫੈਲਾਉਣ ਲਈ ਸਥਾਪਤ ਕੀਤੇ ਗਏ ਇੱਕ ਫੰਡ ਨੇ ਸੋਮਵਾਰ ਨੂੰ ਜਾਣਕਾਰੀ ਦਿੱਤੀ ਕਿ ਇਸ ਫੰਡ ਦੇ ਸਥਾਪਿਤ ਹੋਣ ਤੋਂ ਲੈ ਕੇ ਹੁਣ ਤੱਕ 50,000 ਡਾਲਰ ਤੋਂ ਵੱਧ ਦੀ ਸਕਾਲਰਸ਼ਿਪ ਦਿੱਤੀ ਜਾ ਚੁੱਕੀ ਹੈ।
ਜਾਰਜ ਫਲਾਇਡ ਮੈਮੋਰੀਅਲ ਫਾਊਂਡੇਸ਼ਨ ਨੇ ਕਿਹਾ ਕਿ ਇਸ ਨੇ ਹਾਲ ਹੀ ਵਿੱਚ 1,000 ਡਾਲਰ ਦੇ 15 ਲਾਅ ਸਕੂਲ ਦੇ ਵਿਦਿਆਰਥੀਆਂ ਨੂੰ ਵਜ਼ੀਫੇ ਦਿੱਤੇ ਹਨ। ਇਸਦੇ ਇਲਾਵਾ ਇੰਟਰਨਸ ਵਿਦਿਆਰਥੀਆਂ ਨੂੰ 10,000 ਡਾਲਰ ਦਾ ਵਜ਼ੀਫਾ ਅਤੇ ਅੰਡਰ ਗ੍ਰੈਜੂਏਟ ਵਿਦਿਆਰਥੀਆਂ ਨੂੰ 2,500 ਡਾਲਰ ਦੀ ਸਕਾਲਰਸ਼ਿਪ ਦਿੱਤੀ ਹੈ। ਫਾਊਂਡੇਸ਼ਨ ਨੇ ਨਾਰਥ ਕੈਰੋਲੀਨਾ ਦੇ ਹਿਸਟੋਰੀਕਲ ਬਲੈਕ ਕਾਲਜ ‘ਫਏਟਵਿਲੇ ਸਟੇਟ ਯੂਨੀਵਰਸਿਟੀ’ ਨੂੰ ਵੀ 25,000 ਦਿੱਤੇ ਹਨ। ਫਾਊਂਡੇਸ਼ਨ ਅਨੁਸਾਰ ਵਜ਼ੀਫੇ ਫਲਾਇਡ ਦੀ ਯਾਦ ਨੂੰ ਜ਼ਿੰਦਾ ਰੱਖਦੇ ਹਨ ਅਤੇ ਵਿਦਿਆਰਥੀਆਂ ਦੀ ਸਹਾਇਤਾ ਕਰਦੇ ਹਨ।
ਜਾਰਜ ਫਲਾਇਡ ਦੀ ਭੈਣ ਅਤੇ ਜਾਰਜ ਫਲਾਇਡ ਮੈਮੋਰੀਅਲ ਫਾਊਂਡੇਸ਼ਨ ਦੀ ਸੰਸਥਾਪਕ ਬ੍ਰਿਜੈਟ ਫਲਾਇਡ ਨੇ ਕਿਹਾ ਕਿ ਉਸਦੇ ਭਰਾ ਜਾਰਜ ਦੀ ਮੌਤ ਨੇ ਸੱਚਮੁੱਚ ਦੁਨੀਆ ਨੂੰ ਬਦਲ ਦਿੱਤਾ ਹੈ । ਨਾਰਥ ਕੈਰੋਲੀਨਾ ਦੇ ਫਏਟਵਿਲੇ ਵਿੱਚ ਸਥਿਤ ਜਾਰਜ ਫਲਾਇਡ ਮੈਮੋਰੀਅਲ ਫਾਊਂਡੇਸ਼ਨ ਅਗਸਤ 2020 ਵਿੱਚ ਬਣਾਈ ਗਈ ਸੀ ਅਤੇ ਇਹ ਨਸਲੀ ਅਨਿਆਂ, ਪੁਲਿਸ ਦੀ ਬੇਰਹਿਮੀ ਅਤੇ ਹਰ ਕਿਸੇ ਦੇ ਨਾਗਰਿਕ ਅਧਿਕਾਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜਾਗਰੂਕਤਾ ਵਧਾਉਣ ‘ਤੇ ਕੇਂਦਰਿਤ ਹੈ।

Real Estate