ਅਮਰੀਕਾ ਵਿੱਚ ਕੋਰੋਨਾ ਵੈਕਸੀਨ ਦੀਆਂ 380.8 ਮਿਲੀਅਨ ਖੁਰਾਕਾਂ ਲੱਗੀਆਂ

64

ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆ)
ਅਮਰੀਕਾ ਵਿੱਚ ਕੋਰੋਨਾ ਵਾਇਰਸ ਮਹਾਂਮਾਰੀ ਖਿਲਾਫ ਵੈਕਸੀਨ ਮੁਹਿੰਮ ਜਾਰੀ ਹੈ। ਇਸੇ ਪ੍ਰਕਿਰਿਆ ਦੇ ਚਲਦਿਆਂ ਵੈਕਸੀਨ ਸਬੰਧੀ ਨਵੇਂ ਜਾਰੀ ਅੰਕੜਿਆਂ ਅਨੁਸਾਰ 380 ਮਿਲੀਅਨ ਦੇ ਕਰੀਬ  ਟੀਕੇ ਲਗਾਏ ਗਏ ਹਨ। ਅਮਰੀਕੀ ਏਜੰਸੀ ਸੈਂਟਰ ਫਾਰ ਡਿਸੀਜ਼ ਕੰਟਰੋਲ ਐਂਡ ਪ੍ਰੀਵੈਂਸਨ (ਸੀ ਡੀ ਸੀ) ਦੇ ਅੰਕੜਿਆਂ ਅਨੁਸਾਰ ਸੋਮਵਾਰ ਸਵੇਰ ਤੱਕ ਅਮਰੀਕਾ ਵਿੱਚ 380.8 ਮਿਲੀਅਨ  ਕੋਰੋਨਾ ਵੈਕਸੀਨ ਦੀਆਂ ਖੁਰਾਕਾਂ ਦਿੱਤੀਆਂ ਗਈਆਂ ਹਨ। ਏਜੰਸੀ ਨੇ ਕਿਹਾ ਕਿ 209,701,005 ਲੋਕਾਂ ਨੂੰ ਸੋਮਵਾਰ ਸਵੇਰ ਤੱਕ ਵੈਕਸੀਨ ਦੀ ਘੱਟੋ ਘੱਟ ਇੱਕ ਖੁਰਾਕ ਮਿਲੀ ਹੈ,  ਜਦੋਂ ਕਿ ਤਕਰੀਬਨ 178,982,950 ਲੋਕਾਂ ਨੂੰ ਪੂਰੀ ਤਰ੍ਹਾਂ ਟੀਕਾ ਲਗਾਇਆ ਗਿਆ ਹੈ। ਇਹਨਾਂ ਖੁਰਾਕਾਂ ਵਿੱਚ ਮੋਡਰਨਾ ਅਤੇ ਫਾਈਜ਼ਰ/ਬਾਇਓਨਟੈਕ ਦੇ ਦੋ-ਖੁਰਾਕ ਵਾਲੇ ਟੀਕਿਆਂ ਤੋਂ ਇਲਾਵਾ ਜੌਹਨਸਨ ਐਂਡ ਜੌਹਨਸਨ ਦਾ ਇੱਕ-ਸ਼ਾਟ ਵਾਲਾ ਟੀਕਾ ਵੀ ਸ਼ਾਮਲ ਹੈ। ਇਸਦੇ ਇਲਾਵਾ 13 ਅਗਸਤ ਤੋਂ ਕਮਜੋਰ ਇਮਿਊਨੀਟੀ/ ਸਿਹਤ ਸਮੱਸਿਆਵਾਂ ਵਾਲੇ ਲੋਕਾਂ ਨੂੰ ਲਗਭਗ 1.82 ਮਿਲੀਅਨ ਫਾਈਜ਼ਰ ਜਾਂ ਮੋਡਰਨਾ ਦੇ
ਬੂਸਟਰ ਟੀਕੇ  ਲਗਾਏ ਗਏ ਹਨ।

Real Estate