ਹਿਮਾਚਲ ਪ੍ਰਦੇਸ਼ : ਮਕਾਨ ਨੂੰ ਅੱਗ ਲੱਗਣ ਨਾਲ 3 ਬੱਚਿਆਂ ਸਮੇਤ ਪਿਤਾ ਦੀ ਸੜ ਕੇ ਮੌਤ

88

ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਵਿੱਚ ਮੰਗਲਵਾਰ ਸਵੇਰੇ ਇਕ ਮਕਾਨ ਵਿੱਚ ਅੱਗ ਲੱਗਣ ਕਾਰਨ ਪਰਿਵਾਰ ਦੇ ਚਾਰ ਜੀਅ ਜ਼ਿੰਦਾ ਸੜ ਗਏ।  ਸੂਬਾਈ ਆਫਤ ਪ੍ਰਬੰਧਨ ਡਾਇਰੈਕਟਰ ਅਨੁਸਾਰ ਚੁਰਾਹ ਤਹਿਸੀਲ ਦੇ ਕਾਰਾਤੋਸ਼ ਪਿੰਡ ਵਿੱਚ ਅੱਜ ਤੜਕੇ ਇਕ ਮਕਾਨ ’ਚ ਅੱਗ ਲਗ ਗਈ ਤੇ ਪਰਿਵਾਰ ਦੇ ਚਾਰ ਜੀਆਂ ਦੀ ਮੌਤ ਹੋ ਗਈ। ਮਿ੍ਤਕਾਂ ਦੀ ਪਛਾਣ ਰਫ਼ੀ ਮੁਹੰਮਦ(25) ਉਸ ਦੇ ਤਿੰਨ ਪੁੱਤਰਾਂ ਸਮੀਰ(4), ਜੁਲਖਾ(2) ਤੇ ਜੈਤੂਨ(2) ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਮੁਹੰਮਦ ਦੀ ਪਤਨੀ ਵੀ ਇਸ ਹਾਦਸੇ ਵਿੱਚ ਝੁਲਸ ਗਈ।

Real Estate