ਐਟਲਾਂਟਾ ‘ਚ ਅਪਾਰਟਮੈਂਟ ਕੰਪਲੈਕਸ ਵਿੱਚ ਧਮਾਕੇ ਤੋਂ ਬਾਅਦ 4 ਜ਼ਖਮੀ, 2 ਲਾਪਤਾ

55

ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆ)
ਅਮਰੀਕਾ ਦੇ ਸ਼ਹਿਰ ਐਟਲਾਂਟਾ ਦੇ ਬਾਹਰੋ ਬਾਹਰ ਇੱਕ ਅਪਾਰਟਮੈਂਟ ਕੰਪਲੈਕਸ ਵਿੱਚ ਐਤਵਾਰ ਨੂੰ ਭਾਰੀ ਧਮਾਕਾ ਹੋਣ ਦੀ ਘਟਨਾ ਵਾਪਰੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅਧਿਕਾਰੀਆਂ ਨੇ ਦੱਸਿਆ ਕਿ ਐਤਵਾਰ ਦੁਪਹਿਰ ਨੂੰ ਇੱਕ ਅਪਾਰਟਮੈਂਟ ਕੰਪਲੈਕਸ ਵਿੱਚ ਹੋਏ ਧਮਾਕੇ ਤੋਂ ਬਾਅਦ ਚਾਰ ਲੋਕ ਜ਼ਖਮੀ ਹੋ ਗਏ ਅਤੇ ਘੱਟੋ ਘੱਟ ਦੋ ਲੋਕ ਲਾਪਤਾ ਹੋ ਗਏ। ਐਤਵਾਰ ਦੁਪਹਿਰ 1:24 ਵਜੇ ਦੇ ਕਰੀਬ ਜਾਰਜੀਆ ਦੇ ਡਨਵੂਡੀ, ਪੁਲਿਸ ਵਿਭਾਗ ਨੂੰ ਐਟਲਾਂਟਾ ਦੇ ਡਾਊਨ ਟਾਊਨ ਤੋਂ ਲਗਭਗ 15 ਮੀਲ ਉੱਤਰ ਵਿੱਚ ਇੱਕ ਅਰਾਈਵ ਅਪਾਰਟਮੈਂਟਸ ਵਿਖੇ ਧਮਾਕੇ ਦੀ ਸੂਚਨਾ ਪ੍ਰਾਪਤ ਹੋਈ ਅਤੇ ਕਾਰਵਾਈ ਕਰਦਿਆਂ ਪਾਇਆ ਗਿਆ ਕਿ ਧਮਾਕੇ ਵਿੱਚ ਤਿੰਨ ਮੰਜ਼ਿਲਾ ਇਮਾਰਤ ਦੇ ਘੱਟੋ ਘੱਟ 15 ਤੋਂ 20 ਯੂਨਿਟ ਨੁਕਸਾਨੇ ਗਏ । ਫਾਇਰ ਵਿਭਾਗ ਅਨੁਸਾਰ ਚਾਰ ਜਖਮੀ ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ ਅਤੇ ਦੋ ਲੋਕ ਫਿਲਹਾਲ ਲਾਪਤਾ ਹਨ। ਬਚਾਓ ਦਲ ਦੇ ਕਰਮਚਾਰੀ ਇਮਾਰਤ ਦੇ ਖੋਜ ਕਾਰਜਾਂ ਲਈ ਡਰੋਨ ਤੋਂ ਲੈ ਕੇ ਥਰਮਲ ਇਮੇਜਿੰਗ ਦੀ ਵਰਤੋਂ ਕਰ ਰਹੇ ਸਨ। ਅਧਿਕਾਰੀਆਂ ਅਨੁਸਾਰ ਧਮਾਕੇ ਤੋਂ ਐਟਲਾਂਟਾ ਗੈਸ ਨੂੰ ਇਮਾਰਤ ਵਿੱਚ ਬੁਲਾਇਆ ਗਿਆ ਸੀ, ਜਦਕਿ ਧਮਾਕੇ ਦੇ ਕਾਰਨਾਂ ਦੀ ਅਜੇ ਜਾਂਚ ਚੱਲ ਰਹੀ ਹੈ।

Real Estate