ਇੰਗਲੈਂਡ ਅੰਦਰ 12 ਤੋ 15 ਸਾਲ ਉਮਰ ਦੇ ਬੱਚਿਆ ਨੂੰ ਕੋਵਿਡ ਵੈਕਸੀਨ ਦੀ ਕੀਤੀ ਜਾਵੇਗੀ ਪੇਸ਼ਕਸ਼

68

 


ਦਵਿੰਦਰ ਸਿੰਘ ਸੋਮਲ
ਇੰਗਲੈਂਡ ਅੰਦਰ 12 ਤੋ 15 ਸਾਲ ਦੇ ਬੱਚਿਆ ਨੂੰ ਫਾਇਜਰ ਬਾਇਨੋਟੈਕ ਵੈਕਸੀਨ ਦੀ ਪੇਸ਼ਕਸ਼ ਅਗਲੇ ਹਫਤੇ ਤੋ ਕੀਤੀ ਜਾਵੇਗੀ।ਸਕੂਲਾ ਅੰਦਰ ਜੋ ਵੈਕਸੀਨ ਪ੍ਰੋਗਰਾਮ ਹੈ ਉਸਦੇ ਤਹਿਤ ਮਾਪਿਆ ਦੀ ਸਹਿਮਤੀ ਪੁੱਛੀ ਜਾਵੇਗੀ।ਜਿਕਰਯੋਗ ਹੈ ਕਿ ਬੀਤੇ ਹਫਤੇ ਯੂਕੇ ਦੇ ਸਿਹਤ ਸਕੱਤਰ ਸਾਜਿਦ ਜਾਵੇਦ ਨੇ ਸਕਾਈ ਨਿਊਜ ਨਾਲ ਗੱਲ ਕਰਦਿਆ ਕਿਹਾ ਸੀ ਕੇ ਬੱਚਿਆ ਨੇ ਟੀਕਾਕਰਣ ਕਰਵਾਉਣਾ ਜਾਂ ਨਹੀ ਇਸਤੇ ਆਖਰੀ ਫੈਸਲਾ ਬੱਚਿਆ ਦਾ ਹੀ ਮੰਨਿਆ ਜਾਵੇਗਾ ਅੱਜ ਸਵੈਰੈ ਵੈਕਸੀਨ ਮੰਤਰੀ ਨਾਦਿਮ ਜਹਾਬੀ ਨੇ ਵੀ ਕਿਹਾ ਕੇ ਜੇਕਰ ਕੋਈ ਐਸੀ ਸਥਿਤੀ ਬਣਦੀ ਜਿਸਦੀ ਕੇ ਸੰਭਾਵਨਾ ਬਹੁਤ ਘੱਟ ਹੁੰਦੀ ਹੈ ਜਿੱਥੇ 12 ਤੋ 15 ਸਾਲ ਦੇ ਬੱਚੇ ਵੈਕਸੀਨ ਲੈਣ ਦੇ ਹੱਕ ਚ ਹੋਣ ਪਰ ਮਾਪੇ ਨਾ ਮੰਨਣ ਉਸ ਵਕਤ ਵੈਕਸੀਨੇਸ਼ਨ ਕਰਨ ਵਾਲੀ ਅਥਾਰਟੀ ਮਾਪਿਆ ਅਤੇ ਬੱਚਿਆ ਨੂੰ ਇਕੱਠੇ ਬਿਠਾ ਕੇ ਉਹਨਾਂ ਅੰਦਰ ਸਹਿਮਤੀ ਬਣਾਉਣ ਦੀ ਕੋਸ਼ਿਸ਼ ਕਰੇਗੀ ਅਤੇ ਜੇਕਰ ਕਿਤੇ ਸਹਿਮਤੀ ਨਹੀ ਬਣਦੀ ਅਤੇ ਬੱਚਾ ਸਮਰੱਥ ਨਜਰ ਆਉਦਾ ਹੈ ਤਾਂ ਬੱਚਿਆ ਦੀ ਗੱਲ ਮੰਨੀ ਜਾਵੇਗੀ ਅਤੇ ਅੱਸੀਵਿਆ ਤੋ ਸਕੂਲਾ ਅੰਦਰ ਵੈਕਸੀਨੇਸ਼ਨ ਮੁੰਹਿਮ ਅੰਦਰ ਇਵੇ ਹੁੰਦਾ ਹੈ।ਬੀਤੇ ਕੱਲ ਯੂਕੇ ਦੇ ਚਾਰੋ ਚੀਫ ਮੈਡੀਕਲ ਅਫਸਰਾ ਵਲੋ ਇਸ ਵਿਸ਼ੇ ਤੇ ਆਪਣੀ ਰਾਇ ਸਰਕਾਰ ਨੂੰ ਦਿੱਤੀ ਗਈ ਸੀ ਜਿਸ ਅਨੁਸਾਰ ਬੱਚਿਆ ਦੇ ਟੀਕਾਕਰਨ ਨਾਲ ਕੋਵਿਡ ਦੇ ਕੇਸ ਵੱਧਣ ਕਾਰਣ ਉਹਨਾਂ ਦੀ ਸਕੂਲਿੰਗ ਅੰਦਰ ਜੋ ਰੁਕਾਵਟਾ ਪੈਦਾ ਹੁੰਦੀਆ ਨੇ ਉਹ ਘੱਟਣਗੀਆ।ਇੰਗਲੈਂਡ ਦੇ ਚੀਫ ਮੈਡੀਕਲ ਅਫਸਰ ਕਰਿਸ ਵਿੱਟੀ ਨੇ ਕਿਹਾ ਕੇ ਇਸ ਵਿਸ਼ੇ ਤੇ ਫੈਸਲਾ ਕਰਨਾ ਇੱਕ ਮੁਸ਼ਕਿਲ ਕੰਮ ਸੀ। ਸਕੌਟਲੈਂਡ ਵੈਲਸ ਅਤੇ ਨੋਰਦਨ ਆਇਰਲੈਂਡ ਅੰਦਰ ਇਸ ਉਮਰ ਚ ਵੈਕਸੀਨ ਦੇਣ ਵਾਰੇ ਹਜੇ ਆਖਰੀ ਫੈਸਲਾ ਹੋਣਾ ਬਾਕੀ ਹੈ।ਯੂਕੇ ਵੈਕਸੀਨ ਮੰਤਰੀ ਨਾਦਿਮ ਜਹਾਬੀ ਨੇ ਕਿਹਾ ਹੈ ਕੇ ਉਮੀਦ ਹੈ ਕੀ ਪਹਿਲੇ ਟੀਕਾਕਰਨ ਦੀ ਸ਼ੁਰਆਤ ਤੋ 22 ਸਤੰਬਰ ਤੋ ਹੋ ਜਾਵੇਗੀ।

Real Estate