ਅਫਗਾਨਿਸਤਾਨ ਹਵਾਈ ਅੱਡੇ ਧਮਾਕੇ ‘ਚ ਮਾਰੇ ਗਏ 22 ਸਾਲਾਂ ਮਰੀਨ ਦੀ ਲਾਸ਼ ਪਹੁੰਚੀ ਘਰ

48

ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆ)
ਅਫਗਾਨਿਸਤਾਨ ਦੇ ਕਾਬੁਲ ਹਵਾਈ ਅੱਡੇ ‘ਤੇ ਅਮਰੀਕਾ ਦੁਆਰਾ ਚਲਾਈ ਗਈ ਨਿਕਾਸੀ ਮੁਹਿੰਮ ਦੇ ਦੌਰਾਨ ਬੰਬ ਧਮਾਕੇ ਵਿੱਚ ਮਾਰੇ ਗਏ 13 ਅਮਰੀਕੀ ਸਰਵਿਸ ਮੈਂਬਰਾਂ ਵਿੱਚੋਂ ਇੱਕ ਮਰੀਨ ਦੀ ਲਾਸ਼ ਐਤਵਾਰ ਨੂੰ ਉਸਦੇ ਉੱਤਰੀ ਇੰਡੀਆਨਾ ਦੇ ਘਰ ਵਿੱਚ ਪਹੁੰਚੀ ਹੈ।
ਇੱਕ ਫੌਜੀ ਕਾਫਿਲੇ ਨੇ ਸਨਮਾਨ ਸਹਿਤ ਲੋਗਨਸਪੋਰਟ ਦੇ 22 ਸਾਲਾਂ ਮਰੀਨ ਕੋਰ ਕਾਰਪੋਰੇਲ ਹਮਬਰਟੋ ਸਾਂਚੇਜ਼ ਦਾ ਮ੍ਰਿਤਕ ਸਰੀਰ ਉਸਦੇ ਘਰ ਪਹੁੰਚਾਇਆ। ਸਾਂਚੇਜ਼ ਦੀ ਲਾਸ਼ ਐਤਵਾਰ ਸਵੇਰੇ ਇੰਡੀਆਨਾਪੋਲਿਸ ਤੋਂ ਲਗਭਗ 80 ਮੀਲ ਉੱਤਰ ਵਿੱਚ ਪੇਰੂ ਦੇ ਨੇੜੇ ਗ੍ਰਿਸਮ ਏਅਰ ਰਿਜ਼ਰਵ ਬੇਸ ‘ਤੇ ਪਹੁੰਚੀ ਅਤੇ ਫਿਰ ਫੌਜੀ ਕਾਫਿਲਾ 20 ਮੀਲ ਦੀ ਦੂਰੀ ‘ਤੇ ਲੋਗਨਸਪੋਰਟ ਵੱਲ ਗਿਆ। ਅਮਰੀਕੀ ਲੋਕਾਂ ਨੇ ਇਸ ਸੈਨਿਕ ਨੂੰ ਸੜਕ ‘ਤੇ ਲਾਈਨਾਂ ਲਗਾ ਕੇ ਅਮਰੀਕੀ ਝੰਡਿਆਂ ਸਮੇਤ ਸ਼ਰਧਾਂਜਲੀ ਅਤੇ ਸਨਮਾਨ ਦਿੱਤਾ। ਫੌਜੀ ਕਾਫਿਲੇ ਵਿੱਚ ਗੱਡੀਆਂ ਅਤੇ ਸੈਂਕੜੇ ਮੋਟਰਸਾਈਕਲ ਸਨ। ਸਾਂਚੇਜ਼ ਆਪਣੀ ਲੋਗਨਸਪੋਰਟ ਹਾਈ ਸਕੂਲ ਕਲਾਸ ਦੇ 17 ਮੈਂਬਰਾਂ ਵਿੱਚੋਂ ਇੱਕ ਸੀ ਜੋ ਆਪਣੀ 2017 ਦੀ ਗ੍ਰੈਜੂਏਸ਼ਨ ਤੋਂ ਬਾਅਦ ਫੌਜ ਵਿੱਚ ਭਰਤੀ ਹੋਇਆ ਸੀ। ਸੋਮਵਾਰ ਨੂੰ ਲੋਗਨਸਪੋਰਟ ਦੇ ਲਾਈਫ ਗੇਟ ਚਰਚ ਵਿਖੇ ਇੱਕ ਪਬਲਿਕ ਵਿਜਟ ਦੇ ਬਾਅਦ ਸਾਂਚੇਜ਼ ਦੀ ਫਿਊਨਰਲ ਮੰਗਲਵਾਰ ਸਵੇਰੇ 11 ਵਜੇ ਨਿਰਧਾਰਤ ਕੀਤੀ ਗਈ ਹੈ।

Real Estate