ਡੋਨਾਲਡ ਟਰੰਪ ਨੇ 9/11 ਬਰਸੀ ਮੌਕੇ ਨਿਊਯਾਰਕ ਪੁਲਿਸ ਅਤੇ ਫਾਇਰ ਫਾਈਟਰਜ਼ ਨਾਲ ਕੀਤੀ ਮੁਲਾਕਾਤ

43

ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆ)
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਟਰੰਪ ਨੇ 11 ਸਤੰਬਰ ਦੇ ਅੱਤਵਾਦੀ ਹਮਲਿਆਂ ਦੀ 20 ਵੀਂ ਬਰਸੀ ਮਨਾਉਣ ਲਈ ਸ਼ਨੀਵਾਰ ਨੂੰ ਨਿਊਯਾਰਕ ਸਿਟੀ ਪੁਲਿਸ ਅਤੇ ਫਾਇਰ ਫਾਈਟਰਜ਼ ਨਾਲ ਅਚਾਨਕ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਇਕੱਠੇ ਹੋਏ ਮਹਿਮਾਨਾਂ ਵਿੱਚ ਟਰੰਪ ਨੇ ਰਾਸ਼ਟਰਪਤੀ ਬਾਈਡੇਨ ਦੀ ਅਫਗਾਨਿਸਤਾਨ ਮਾਮਲੇ ਸਬੰਧੀ ਤਿੱਖੀ ਨਿਖੇਧੀ ਕੀਤੀ ਅਤੇ ਕਿਹਾ ਕਿ ਮੈਨੂੰ ਇਸ ਦਿਨ ਇਸ ਬਾਰੇ ਗੱਲ ਕਰਨ ਤੋਂ ਨਫਰਤ ਹੈ। ਇਸ ਮੌਕੇ ਟਰੰਪ ਨੇ ਨਿਊਯਾਰਕ ਪੁਲਿਸ ਦੀ ਪ੍ਰਸੰਸਾ ਕੀਤੀ।
ਆਪਣੇ ਦੌਰੇ ਦੌਰਾਨ ਟਰੰਪ ਨੇ ਸਟੇਸ਼ਨ ਹਾਊਸ ਲਾਗ ਬੁੱਕ ‘ਤੇ ਵੀ ਹਸਤਾਖਰ ਕੀਤੇ ਅਤੇ ਉਸਤੇ “ਮੈਂ ਤੁਹਾਨੂੰ ਸਾਰਿਆਂ ਨੂੰ ਪਿਆਰ ਕਰਦਾ ਹਾਂ” ਲਿਖਿਆ। ਸਾਬਕਾ ਰਾਸ਼ਟਰਪਤੀ ਦਾ ਸਵਾਗਤ ਕਰਨ ਲਈ ਅਧਿਕਾਰੀ ਸਟੇਸ਼ਨ ਹਾਊਸ ਦੇ ਬਾਹਰ ਇਕੱਠੇ ਹੋਏ ਸਨ ਅਤੇ ਟਰੰਪ ਨੇ ਅੱਗੇ ਜਾਣ ਤੋਂ ਪਹਿਲਾਂ ਅਧਿਕਾਰੀਆਂ ਲਈ ਹੱਥ ਹਿਲਾਏ , ਫੋਟੋਆਂ ਲਈ ਪੋਜ਼ ਅਤੇ ਆਟੋਗ੍ਰਾਫ ਵੀ ਦਿੱਤੇ।

Real Estate