ਜੋਅ ਬਾਈਡੇਨ ਨੇ 9/11 ਹਮਲੇ ਨਾਲ ਸਬੰਧਿਤ 3 ਸਥਾਨਾਂ ਦਾ ਦੌਰਾ ਕਰਕੇ ਪੀੜਤਾਂ ਨੂੰ ਦਿੱਤੀ ਸ਼ਰਧਾਂਜਲੀ

46

ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆ)
ਇਸੇ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਵੀ ਆਪਣੀ ਪਤਨੀ ਜਿਲ ਬਾਈਡੇਨ ਸਮੇਤ ਇਹਨਾਂ ਹਮਲਿਆਂ ਨਾਲ ਸਬੰਧਿਤ 3 ਯਾਦਗਾਰੀ ਸਮਾਰਕਾਂ ‘ਤੇ ਪਹੁੰਚ ਕੇ ਸ਼ਰਧਾਂਜਲੀ ਅਰਪਿਤ ਕੀਤੀ। ਰਾਸ਼ਟਰਪਤੀ ਬਾਈਡੇਨ ਨੇ ਆਪਣੇ ਦੌਰੇ ਦੇ ਅਖੀਰ ਵਿੱਚ ਪੈਂਟਾਗਨ ਵਿਖੇ 9/11 ਦੀ 20 ਵੀਂ ਬਰਸੀ ‘ਤੇ ਮਾਰੇ ਗਏ ਲੋਕਾਂ ਦੀ ਯਾਦ ਵਿੱਚ ਸ਼ਰਧਾ ਦੇ ਫੁੱਲ ਭੇਟ ਕੀਤੇ। ਬਾਈਡੇਨ ਨੇ ਪੈਂਟਾਗਨ ਵਿਖੇ ਕੋਈ ਭਾਸ਼ਣ ਨਹੀਂ ਦਿੱਤਾ ਜਿੱਥੇ ਦਿਨ ਦੇ ਸ਼ੁਰੂ ਵਿੱਚ ਇੱਕ ਯਾਦਗਾਰ ਸੇਵਾ ਰੱਖੀ ਗਈ ਸੀ ਜਦੋਂ ਉਹ ਨਿਊਯਾਰਕ ਵਿੱਚ ਗਰਾਊਂਡ ਜ਼ੀਰੋ ਦੇ ਸਮਾਰੋਹ ਵਿੱਚ ਸਾਬਕਾ ਰਾਸ਼ਟਰਪਤੀਆਂ ਓਬਾਮਾ ਤੇ ਬਿਲ ਕਲਿੰਟਨ ਨਾਲ ਸ਼ਾਮਲ ਹੋਏ ਸਨ। ਉਨ੍ਹਾਂ ਦੇ ਨਾਲ ਉਪ ਰਾਸ਼ਟਰਪਤੀ ਕਮਲਾ ਹੈਰਿਸ ਅਤੇ ਸੈਕਿੰਡ ਜੈਂਟਲਮੈਨ ਡਗਲਸ ਐਮਹੌਫ, ਜਾਇੰਟ ਚੀਫ ਆਫ ਸਟਾਫ ਦੇ ਚੇਅਰਮੈਨ ਜਨਰਲ ਮਾਰਕ ਮਿਲੇ ਅਤੇ ਰੱਖਿਆ ਸੈਕਟਰੀ ਲੋਇਡ ਆਸਟਿਨ ਵੀ ਸਨ। ਇਸ ਤੋਂ ਪਹਿਲਾਂ ਬਾਈਡੇਨ ਨਿਊਯਾਰਕ ਦੇ ਸਮਾਗਮ ਵਿੱਚ ਹਿੱਸਾ ਲੈਣ ਤੋਂ ਬਾਅਦ, ਸ਼ੈਂਕਸਵਿਲੇ ਵਿੱਚ ਰੁਕੇ ਅਤੇ ਫਲਾਈਟ 93 ਨੈਸ਼ਨਲ ਮੈਮੋਰੀਅਲ ਵਿਖੇ ਫੁੱਲਮਾਲਾ ਭੇਟ ਕੀਤੀ ਅਤੇ ਸਥਾਨਕ ਫਾਇਰ ਹਾਊਸ ਵਿਖੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਸ਼ੁੱਕਰਵਾਰ ਦੀ ਰਾਤ ਨੂੰ ਬਾਈਡੇਨ ਨੇ 9/11 ਹਮਲਿਆਂ ਦੀ 20 ਵੀਂ ਬਰਸੀ ਦੇ ਮੌਕੇ ‘ਤੇ ਆਪਣੇ ਵਿਚਾਰਾਂ ਦੇ ਨਾਲ ਇੱਕ ਵੀਡੀਓ ਵੀ ਸਾਂਝੀ ਕੀਤੀ ਸੀ, ਜਿਸ ਵਿੱਚ ਉਹਨਾਂ ਦੁਆਰਾ “ਆਦਰ ਅਤੇ ਵਿਸ਼ਵਾਸ” ਦੀ ਮੰਗ ਕਰਦਿਆਂ ਇਸ ਦੁਖਦਾਈ ਦਿਨ ਦੇ ਪੀੜਤਾਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਸ਼ਰਧਾਂਜਲੀ ਦਿੱਤੀ।

Real Estate