21 ਹੋਰ ਅਮਰੀਕੀ ਨਾਗਰਿਕਾਂ ਨੂੰ ਅਫਗਾਨਿਸਤਾਨ ਤੋਂ ਸੁਰੱਖਿਅਤ ਕੱਢਿਆ

75

ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆ)
ਅਮਰੀਕੀ ਪ੍ਰਸ਼ਾਸਨ ਵੱਲੋਂ, ਸ਼ੁੱਕਰਵਾਰ ਨੂੰ ਕੁੱਝ ਹੋਰ ਅਮਰੀਕੀ ਨਾਗਰਿਕਾਂ ਨੂੰ ਤਾਲਿਬਾਨ ਵੱਲੋਂ ਰਵਾਨਗੀ ਦੀ ਆਗਿਆ ਦਿੱਤੇ ਜਾਣ ਬਾਅਦ ਸੁਰੱਖਿਅਤ ਵਾਪਸ ਲਿਆਂਦਾ ਗਿਆ ਹੈ। ਵਿਦੇਸ਼ ਮੰਤਰੀ ਐਂਟਨੀ ਬਲਿੰਕੇਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਫਗਾਨਿਸਤਾਨ ਵਿੱਚ ਸ਼ੁੱਕਰਵਾਰ ਨੂੰ 21 ਅਮਰੀਕੀ ਨਾਗਰਿਕਾਂ ਅਤੇ 11 ਕਾਨੂੰਨੀ ਸਥਾਈ ਵਸਨੀਕਾਂ ਨੂੰ ਬਚਾਉਣ ਦੀ ਪ੍ਰਕਿਰਿਆ ਜਾਰੀ ਕੀਤੀ ਗਈ ਹੈ। ਇਸ ਤੋਂ ਪਹਿਲਾਂ ਤਾਲਿਬਾਨ ਨੇ ਅਮਰੀਕੀਆਂ ਅਤੇ ਹੋਰ ਵਿਦੇਸ਼ੀ ਨਾਗਰਿਕਾਂ ਦੀ ਉਡਾਣ ਨੂੰ ਅਮਰੀਕੀ ਫੌਜਾਂ ਦੇ ਵਾਪਸ ਆਉਣ ਤੋਂ ਬਾਅਦ ਪਹਿਲੀ ਵਾਰ ਦੇਸ਼ ਛੱਡਣ ਦੀ ਇਜਾਜ਼ਤ ਦਿੱਤੀ। ਜਿਸ ਉਪਰੰਤ ਇਸ ਦੌਰਾਨ, ਕਤਰ ਏਅਰਵੇਜ਼ ਦੀ ਇੱਕ ਚਾਰਟਰ ਫਲਾਈਟ ਵੀ ਸ਼ੁੱਕਰਵਾਰ ਨੂੰ ਕਾਬੁਲ ਤੋਂ ਰਵਾਨਾ ਹੋਈ ਜਿਸ ਵਿੱਚ 19 ਅਮਰੀਕੀ ਨਾਗਰਿਕ ਸਵਾਰ ਸਨ, ਜਦਕਿ ਦੋ ਅਮਰੀਕੀਆਂ ਨੇ ਪ੍ਰਸ਼ਾਸਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੋਈ ਅਣਦੱਸਿਆ ਲੈਂਡ ਬਾਰਡਰ ਕਰਾਸ ਕੀਤਾ। ਇਹਨਾਂ ਨਾਗਰਿਕਾਂ ਦੇ ਬਿਨਾਂ ਅਫਗਾਨਿਸਤਾਨ ਵਿੱਚ ਬਾਕੀ ਰਹਿੰਦੇ ਅਮਰੀਕੀ ਲੋਕਾਂ ਦੀ ਵਾਪਸੀ ਲਈ ਵੀ ਪ੍ਰਸ਼ਾਸਨ ਵੱਲੋਂ ਯਤਨ ਜਾਰੀ ਹਨ।

Real Estate