ਐਟਲਾਂਟਾ ਚਿੜੀਆਘਰ ‘ਚ ਕਈ ਗੋਰੀਲੇ ਹੋਏ ਕੋਰੋਨਾ ਪੀੜਤ

52

ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆ)
ਐਟਲਾਂਟਾ ਚਿੜੀਆਘਰ ਨੇ ਸ਼ੁੱਕਰਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਚਿੜੀਆਘਰ ਵਿਖੇ ਜਿਆਦਾਤਰ ਗੋਰੀਲਾ ਜਾਨਵਰਾਂ ਦਰਮਿਆਨ ਕੋਰੋਨਾ ਵਾਇਰਸ ਲਈ ਸਕਾਰਾਤਮਕ ਟੈਸਟ ਦਰਜ ਕੀਤੇ ਗਏ ਹਨ। ਚਿੜੀਆਘਰ ਦੇ ਹੈਂਡਲਰਾਂ ਅਨੁਸਾਰ ਬਹੁਤ ਸਾਰੇ ਗੁਰਿੱਲੇ ਜਾਨਵਰ ਹਲਕੀ ਖੰਘ, ਵਗਦੀ ਨੱਕ ਅਤੇ ਭੁੱਖ ਘੱਟ ਲੱਗਣ ਦੇ ਲੱਛਣ ਪ੍ਰਗਟ ਕਰ ਰਹੇ ਸਨ। ਜਿਸ ਉਪਰੰਤ ਚਿੜੀਆਘਰ ਅਟਲਾਂਟਾ ਦੇ ਅਧਿਕਾਰੀਆਂ ਨੇ ਗੋਰਿੱਲਿਆਂ ਤੋਂ ਫੇਕਲ ਨਮੂਨੇ , ਨੱਕ ਅਤੇ ਮੌਖਿਕ ਸਵੈਬ ਨਮੂਨੇ ਇਕੱਠੇ ਕਰਕੇ ਜਾਰਜੀਆ ਯੂਨੀਵਰਸਿਟੀ ਦੀ ਇੱਕ ਡਾਇਗਨੌਸਟਿਕ ਲੈਬ ਵਿੱਚ ਭੇਜੇ, ਜਿਸਨੇ ਕੋਵਿਡ -19 ਦੇ ਸੰਭਾਵਤ ਸਕਾਰਾਤਮਕ ਨਤੀਜੇ ਵਾਪਸ ਕੀਤੇ। ਇਸਦੇ ਇਲਾਵਾ ਚਿੜੀਆਘਰ ਵੱਲੋਂ ਅਮੇਜ਼, ਆਇਓਵਾ ਵਿੱਚ ਰਾਸ਼ਟਰੀ ਵੈਟਰਨਰੀ ਸੇਵਾਵਾਂ ਪ੍ਰਯੋਗਸ਼ਾਲਾ ਤੋਂ ਵੀ ਟੈਸਟ ਦੇ ਨਤੀਜਿਆਂ ਦੀ ਪੁਸ਼ਟੀ ਹੋਣ ਦੀ ਉਡੀਕ ਕੀਤੀ ਜਾ ਰਹੀ ਹੈ। ਵਾਇਰਸ ਦੇ ਇਹ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਚਿੜੀਆਘਰ ਦੀਆਂ ਟੀਮਾਂ ਇਸਦੀ ਪੂਰੀ ਗੋਰਿੱਲਾ ਆਬਾਦੀ ਤੋਂ ਜਾਂਚ ਲਈ ਨਮੂਨੇ ਇਕੱਠੇ ਕਰ ਰਹੀਆਂ ਹਨ।

Real Estate