ਕੀ ਕਹਿੰਦੀ ਹੈ ਦੁਨੀਆ ਅਫਗਾਨੀਸਤਾਨ ਦੀ ਨਵੀ ਅੰਤਰਿਮ ਤਾਲੀਬਾਨ ਸਰਕਾਰ ਬਾਰੇ…..

120

ਦਵਿੰਦਰ ਸਿੰਘ ਸੋਮਲ
ਬੀਤੇ ਦਿਨੀਂ ਤਾਲੀਬਾਨ ਵਲੋ ਆਪਣੀ ਅੰਤਰਿਮ ਸਰਕਾਰ ਦਾ ਐਲਾਨ ਕਰ ਦਿੱਤਾ ਗਿਆ ਜਿਸ ਵਿੱਚ ਕਿਸੇ ਵੀ ਔਰਤ ਨੂੰ ਸ਼ਾਮਿਲ ਨਹੀ ਕੀਤਾ ਗਿਆ।
ਮੁੱਲਾ ਮਹੁੰਮਦ ਹਸਨ ਅਖ਼ੁੱਦ ਜੋ ਕੀ ਨੱਬੇਵਿਆ ਦੇ ਤਾਲੀਬਾਨ ਸਾਸ਼ਨ ਦੌਰਾਨ ਇੱਕ ਸੀਨੀਅਰ ਮੰਤਰੀ ਰਹਿ ਚੁੱਕੇ ਨੇ ਉਹਨਾਂ ਨੂੰ ਅੰਤਰਿਮ ਪ੍ਰਧਾਨਮੰਤਰੀ ਦਾ ਆਹੁਦਾ ਦਿੱਤਾ ਗਿਆ ਹੈ।ਮੁੱਲਾ ਮਹੁੰਮਦ ਹਸਨ ਅਖੁੱਦ ਯੂਐਨ ਦੀ sanctions list ਤੇ ਨੇ ਯੂਐਨ ਦੀ ਪਾਬੰਦੀਆ ਵਾਲੀ ਇਸ ਸੂਚੀ ਅੰਦਰ ਮੁੱਲਾ ਆਖ਼ੁੱਦ ਤਾਲੀਬਾਨ ਦੇ ਸੰਸਥਾਪਕ ਮੁੱਲਾ ਉਮਰ ਦਾ ਨਜ਼ਦੀਕੀ ਸਾਥੀ ਅਤੇ ਸਿਆਸੀ ਸਲਾਹਕਾਰ ਹੈ। ਦੋ ਉੱਪ ਪ੍ਰਧਾਨਮੰਤਰੀ ਥਾਪੇ ਗਏ ਨੇ ਜਿਸ ਵਿੱਚ ਇੱਕ ਮੋਲਵੀ ਅਦੁੱਲ ਸਲਾਮ ਹਨਫੀ ਨੇ ਜੋ ਕੀ ਕਤਰ ਵਿੱਚ ਹੋਈਆ ਤਾਲੀਬਾਨ ਤੇ ਅਮਰੀਕਾ ਦੀਆ ਚਰਚਾਵਾ ਅੰਦਰ ਸ਼ਾਮਿਲ ਸੰਨ ਤੇ ਦੂਸਰੇ ਉੱਪ ਪ੍ਰਧਾਨਮੰਤਰੀ ਤਾਲੀਬਾਨ ਦੇ ਸੰਸਥਾਪਕਾ ਵਿੱਚੋ ਇੱਕ ਅਬਦੁੱਲ ਗਨੀ ਬਰਾਦਰ ਜਿਹਨਾਂ ਨੇ 2020 ਅੰਦਰ ਯੂਐਸ ਦੇ ਅਫਗਾਨੀਸਤਾਨ ਛੱਡਣ ਦੇ ਸਮਝੋਤੇ ਵਿੱਚ ਅਹਿਮ ਭੂਮਿਕਾ ਨਿਭਾਈ ਸੀ।
ਗ੍ਰਹਿ ਮੰਤਰੀ ਦੀ ਕੁਰਸੀ ਤੇ ਸਿਰਾਜੂਦੀਨ ਹੱਕਾਨੀ ਨੂੰ ਬਿਠਾਇਆ ਗਿਆ ਹੈ ਜੋ ਕੀ ਹੱਕਾਨੀ ਨੈਟਵਰਕ ਦੇ ਸੰਸਥਾਪਕਾ ਵਿੱਚੋ ਇੱਕ ਨੇ ਅਤੇ ਇਸ ਗਰੁੱਪ ਨੂੰ ਵਾਸ਼ਿਗਟੰਨ ਵਲੋ ਦਹਿਸ਼ਤਗਰਦ ਜਮਾਤ ਐਲਾਨਿਆ ਹੋਇਆ ਹੈ।ਸਿਰਾਜੂਦੀਨ ਹੱਕਾਨੀ ਉਹਨਾਂ ਦੇ ਅਲਕਾਇਦਾ ਨਾਲ ਸਬੰਧਾ ਅਤੇ ਖੁਦਕੁਸ਼ੀ ਹਮਲਿਆ ਦੀ ਵਜਾਹ ਕਾਰਣ ਐਫਬੀਆਈ ਦੀ ਮੋਸਟ ਵਾਨਟਡ ਲਿਸਟ ਉੱਪਰ ਨੇ।
ਯੂਐਸ ਨੇ ਜਿਸ ਤਰਾ ਦੇ ਨਾਂਮ ਇਸ ਵੇਲੇ ਅਫਗਾਨੀਸਤਾਨ ਦੀਆ ਉੱਚ ਪਦਵੀਆ ਤੇ ਮੌਜੂਦ ਨੇ ਅਤੇ ਉਹਨਾਂ ਦੇ ਵਲੋ ਕੀਤੀਆ ਬੀਤੇ ਸਮੇ ਚ ਕਾਰਵਾਈਆ ਕਾਰਣ ਆਪਣੀ ਚਿੰਤਾ ਜ਼ਾਹਿਰ ਕਰਦਿਆ ਕਿਹਾ ਕੇ ਅਸੀ ਤਾਲੀਬਾਨ ਵਲੋ ਕੀਤੇ ਕੰਮਾ ਤੇ ਉਹਨਾਂ ਨੂੰ ਤੋਲਾਂਗੇ ਨਾ ਕੀ ਉਹਨਾਂ ਵਲੋ ਕੀਤੀਆ ਜਾ ਰਹੀਆ ਗੱਲਾ ਉੱਪਰ।ਬਰਤਾਨੀਆ ਦੇ ਬੁਲਾਰੇ ਨੇ ਕਿਹਾ ਕੇ ਵੱਖ-ਵੱਖ ਭਾਈਚਾਰਿਆ ਦੀ ਨੁੰਮਾਇੰਦਗੀ ਵਾਲੀ ਹਕੂਮਤ ਵੇਖਣਾ ਚਾਹੁੰਦੇ ਸਨ।
ਤੁਰਕੀ ਦੇ ਰਾਸ਼ਟਰਪਤੀ ਨੇ ਕਿਹਾ ਕੇ ਸਾਡੀ ਅਫਗਾਨੀਸਤਾਨ ਅੰਦਰ ਬਦਲ ਰਹੇ ਸਿਆਸੀ ਮੰਜਰ ਉੱਤੇ ਗਹਿਰੀ ਨਜ਼ਰ ਹੈ।ਉਹਨਾ ਆਖਿਆ ਸਾਨੂੰ ਨਹੀ ਪਤਾ ਇਹ ਅੰਤਰਿਮ ਸਰਕਾਰ ਕਿੰਨਾ ਚਿਰ ਚੱਲੂ ਪਰ ਸਾਨੂੰ ਇਸ ਸਾਰੀ ਪ੍ਰਕਰਿਆ ਨੂੰ ਧਿਆਨ ਨਾਲ ਵੇਖਣ ਦੀ ਜਰੂਰਤ ਹੈ।ਯੂਐਨ ਦੇ ਔਰਤ ਵਿੰਗ ਦੀ ਹੈਡ ਨੇ ਕਿਹਾ ਕੇ ਕਿਸੇ ਵੀ ਜਮਹੂਰੀ ਸਰਕਾਰ ਚ ਔਰਤ ਦਾ ਹੋਣਾ ਜਰੂਰੀ ਹੁੰਦਾ ਤੇ ਤਾਲੀਬਾਨ ਵਲੋ ਆਪਣੀ ਅੰਤਰਿਮ ਸਰਕਾਰ ਚ ਕਿਸੇ ਵੀ ਔਰਤ ਨੂੰ ਨਾ ਜਗਾਹ ਦੇ ਕੇ ਦੁਨੀਆ ਨੂੰ ਕੋਈ ਚੰਗਾ ਇਸ਼ਾਰਾ ਨਹੀ ਭੇਜਿਆ ਗਿਆ।ਯੂਰਪੀਅਨ ਯੂਨੀਅਨ ਨੇ ਕਿਹਾ ਕੇ ਤਾਲੀਬਾਨ ਨੇ ਜੋ ਵਾਅਦੇ ਕੀਤੇ ਸਨ ਕੇ ਅਫਗਾਨੀਸਤਾਨ ਦੇ ਹਰ ਭਾਈਚਾਰੇ ਦੀ ਨੁਮਾਇੰਦਗੀ ਵਾਲੀ ਸਰਕਾਰ ਬਣਾਈ ਜਾਵੇਗੀ ਸ਼ੁਰੂਆਤੀ ਦੌਰ ‘ਚ ਸਾਹਮਣੇ ਆਏ ਨਾਂਵਾ ਤੋ ਉਹ ਵਾਅਦਾ ਪੂਰਾ ਨਹੀ ਹੁੰਦਾ ਜਾਪਦਾ।
ਜਿੱਥੇ ਪੂਰੀ ਦੁਨੀਆ ਤਾਲੀਬਾਨ ਦੇ ਇਸ ਕਦਮ ਤੋ ਕੋਈ ਜਿਆਦਾ ਖੁਸ਼ ਨਜ਼ਰ ਨਹੀ ਆ ਰਹੀ ਜਾਂ ਇਸ ਮਸਲੇ ਤੇ ਕੁਝ ਕਹਿਣ ਤੋ ਗੁਰੇਜ ਕਰ ਰਹੀ ਹੋ ਉੱਥੇ ਹੀ ਚੀਨ ਨੇ ਤਾਲੀਬਾਨ ਦੀ ਕਾਰਜਕਾਰੀ ਸਰਕਾਰ ਦਾ ਸਵਾਗਤ ਕੀਤਾ ਤੇ ਕਿਹਾ ਕੇ ਇਸ ਨਾਲ ਅਫਗਾਨੀ ਧਰਤੀ ਤੇ ਚਲ ਰਹੀ ਤਿੰਨ ਹਫਤਿਆ ਦੀ ਅਰਾਜਕਤਾ ਖਤਮ ਹੋਵੇਗੀ।

Real Estate