ਅਮਰੀਕਾ ‘ਚ ਮੋਡਰਨਾ ਨੇ ਕੋਰੋਨਾ ਤੇ ਫਲੂ ਲਈ ਕੀਤੀ ਬੂਸਟਰ ਵੈਕਸੀਨ ਦੀ ਘੋਸ਼ਣਾ

80

ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆ)
ਅਮਰੀਕਾ ਵਿੱਚ ਕੋਰੋਨਾ ਵੈਕਸੀਨ ਕੰਪਨੀ ਮੋਡਰਨਾ ਵੱਲੋਂ ਵੀਰਵਾਰ ਨੂੰ ਘੋਸ਼ਣਾ ਕੀਤੀ ਗਈ ਹੈ ਕਿ ਕੰਪਨੀ ਦੁਆਰਾ ਇੱਕ ਬੂਸਟਰ ਖੁਰਾਕ ਵਿਕਸਤ ਕੀਤੀ ਜਾ ਰਹੀ ਹੈ ਜੋ ਇੱਕ ਹੀ ਖੁਰਾਕ ਵਿੱਚ ਕੋਵਿਡ -19 ਅਤੇ ਮੌਸਮੀ ਫਲੂ ਤੋਂ ਬਚਾਵੇਗੀ। ਕੰਪਨੀ ਦੇ ਅਧਿਕਾਰੀ ਸਟੀਫੇਨ ਬੈਂਸੇਲ ਅਨੁਸਾਰ ਕੰਪਨੀ ਦੀ ਪਹਿਲੀ ਤਰਜੀਹ ਇੱਕ ਸਲਾਨਾ ਬੂਸਟਰ ਟੀਕਾ ਬਾਜ਼ਾਰ ਵਿੱਚ ਲਿਆਉਣਾ ਹੈ। ਪਰ ਕੰਪਨੀ ਨੇ ਅਜੇ ਆਪਣੀ ਵੈਕਸੀਨ ਦੀ ਤੀਜੀ ਖੁਰਾਕ ਦੇ ਵਿਕਾਸ, ਖੋਜ ਜਾਂ ਰੀਲੀਜ਼ ਲਈ ਕੋਈ ਸਮਾਂ-ਸੀਮਾ ਨਹੀਂ ਦੱਸੀ, ਜਿਸਨੂੰ ਇਹ mRNA-1073 ਕਿਹਾ ਜਾ ਰਿਹਾ ਹੈ।
ਇਸ ਸਬੰਧੀ ਕੰਪਨੀ ਅਨੁਸਾਰ ਇਹ ਨਵੀਂ ਖੁਰਾਕ ਮੋਡਰਨਾ ਦੀ ਮੌਜੂਦਾ ਕੋਰੋਨਾ ਵਾਇਰਸ ਵੈਕਸੀਨ ਨੂੰ ਫਲੂ ਦੇ ਸ਼ਾਟ ਨਾਲ ਜੋੜਦੀ ਹੈ ਜੋ ਕਿ ਅਜੇ ਵਿਕਾਸ ਅਧੀਨ ਹੈ। ਇਸਦੇ ਇਲਾਵਾ ਮੋਡਰਨਾ ਨੇ ਹੋਰ ਨਵੇਂ ਪ੍ਰੋਜੈਕਟਾਂ ਅਤੇ ਅਪਡੇਟਾਂ ਦੀ ਇੱਕ ਲੜੀ ਦਾ ਐਲਾਨ ਵੀ ਕੀਤਾ ਹੈ ਜੋ ਕਿ ਮੌਜੂਦਾ ਸਮੇਂ 6 ਮਹੀਨਿਆਂ ਤੋਂ ਲੈ ਕੇ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ‘ਤੇ ਕੋਰੋਨਾ ਟੀਕੇ ਦੀ ਵਰਤੋਂ ਲਈ ਪਰੀਖਣ ਪੜਾਅ ਵਿੱਚ ਹੈ। ਜਿਸ ਲਈ ਮੋਡਰਨਾ ਵੱਲੋਂ ਇਸ ਉਮਰ ਸਮੂਹ ਦੇ 4,000 ਬੱਚਿਆਂ ‘ਤੇ ਟੀਕੇ ਦੀ 50 ਮਾਈਕ੍ਰੋਗ੍ਰਾਮ ਮਾਤਰਾ ਟੈਸਟ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ।

Real Estate