ਭਾਰਤ ਵਿੱਚ ਕਾਰ ਨਿਰਮਤਾ ਕੰਪਨੀ ਫੋਰਡ ਹੋ ਰਹੀ ਹੈ ਬੰਦ ?

292

ਅਮਰੀਕਾ ਦੀ ਵੱਡੀ ਕਾਰ ਨਿਰਮਾਤਾ ਕੰਪਨੀ ਫੋਰਡ ਦੇ ਇੱਕ ਬਿਆਨ ਮੁਤਾਬਕ ਉਹ ਭਾਰਤ ਵਿੱਚ ਕਾਰਾਂ ਦਾ ਨਿਰਮਾਣ ਬੰਦ ਕਰ ਦੇਵੇਗੀ ਅਤੇ ਦੇਸ਼ ‘ਚ ਚੱਲਦੇ ਆਪਣੇ ਦੋਵੇਂ ਪਲਾਂਟ ਕਰ ਦੇਵੇਗੀ। ਫੋਰਡ ਨੇ ਕਿਹਾ ਹੈ ਕਿ ਇਹ 2022 ਦੀ ਦੂਜੀ ਤਿਮਾਹੀ ਤੱਕ ਗੁਜਰਾਤ ਅਤੇ ਤਮਿਲਨਾਡੂ ਵਾਲੇ ਪਲਾਂਟ ਬੰਦ ਕਰ ਦੇਵੇਗਾ ਪਰ ਐਕਸਪੋਰਟ ਲਈ ਇੰਜਨ ਬਣਾਉਣ ਦਾ ਕੰਮ ਜਾਰੀ ਰੱਖੇਗੀ। ਹਾਲ ਦੇ ਸਾਲਾਂ ਵਿੱਚ ਭਾਰਤ ਛੱਡਣ ਵਾਲੀ ਇਹ ਨਵੇਕਲੀ ਫਰਮ ਹੈ। ਇਸ ਤੋਂ ਪਹਿਲਾਂ 2017 ਵਿੱਚ ਜਨਰਲ ਮੋਟਰ (ਜੀਐੱਮ) ਨੇ ਭਾਰਤ ‘ਚ ਕਾਰਾਂ ਬਣਾਉਣ ਦਾ ਆਪਣਾ ਕੰਮ ਬੰਦ ਕੀਤਾ ਸੀ ਤੇ ਪਿਛਲੇ ਸਾਲ ਹਾਰਲੇ ਡਾਵਿਡਸਨ ਨੇ ਆਪਣੀ ਨਿਰਮਾਣ ਕਾਰਜ ਬੰਦ ਕਰ ਦਿੱਤਾ ਸੀ। ਇਨ੍ਹਾਂ ਦਾ ਇਸ ਤਰ੍ਹਾਂ ਜਾਣਾ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਦੇਸ਼ੀ ਨਿਰਮਾਤਾਵਾਂ ਨੂੰ ਲੁਭਾਉਣ ਅਤੇ ਭਾਰਤ ‘ਚ ਕਾਇਮ ਰੱਖਣ ਦੇ ਯਤਨਾਂ ਨੂੰ ਝਟਕਾ ਹੈ। ਫੋਰਡ ਦਾ ਕਹਿਣਾ ਹੈ ਕਿ ਫਰਮ ਨੇ ਪਿਛਲੇ ਇੱਕ ਦਹਾਕੇ ਵਿੱਚ 200 ਕਰੋੜ ਡਾਲਰ ਤੋਂ ਵੱਧ ਦਾ ਘਾਟਾ ਖਾਧਾ ਹੈ ਅਤੇ ਨਵੇਂ ਵਾਹਨਾਂ ਦੀ ਮੰਗ ਵੀ ਘਟ ਗਈ ਸੀ। ਸਥਾਨਕ ਬਾਜ਼ਾਰ ਲਈ ਪੰਜ ਮਾਡਲ ਬਣਾਉਣ ਵਾਲੀ ਕੰਪਨੀ ਨੇ ਕਿਹਾ ਹੈ ਕਿ ਉਹ ਮੌਜੂਦਾਂ ਗਾਹਕਾਂ ਦੀ ਸਾਂਭ-ਸੰਭਾਲ ਦੀਆਂ ਸੇਵਾਵਾਂ, ਪੁਰਜੇ ਅਤੇ ਵਾਰੰਟੀ ਸਹਾਇਤਾ ਦੇਣਾ ਜਾਰੀ ਰੱਖੇਗੀ।ਫੋਰਡ 25 ਸਾਲਾਂ ਤੋਂ ਭਾਰਤ ਵਿੱਚ ਕਾਰਾਂ ਦਾ ਨਿਰਮਾਣ ਕਰ ਰਹੀ ਹੈ ਅਤੇ ਇਸ ਨੇ ਮੁਕਾਬਲੇ ਵਿੱਚ ਬਣੇ ਰਹਿਣ ਲਈ ਸੰਘਰਸ਼ ਕੀਤਾ ਹੈ।

Real Estate