ਕੈਲੀਫੋਰਨੀਆ: ਬੇਘਰ ਲੋਕਾਂ ਦੇ ਕੈਂਪ ‘ਚ ਦੌਰੇ ਦੌਰਾਨ ਗਵਰਨਰ ਉਮੀਦਵਾਰ ‘ਤੇ ਸੁੱਟਿਆ ਆਂਡਾ

84

ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆ)
ਕੈਲੀਫੋਰਨੀਆ ਵਿੱਚ ਗਵਰਨਰ ਪਦ ਦੇ ਰਿਪਬਲਿਕਨ ਉਮੀਦਵਾਰ ਲੈਰੀ ਐਲਡਰ ‘ਤੇ ਬੁੱਧਵਾਰ ਨੂੰ ਵੀਨਸ ਕਸਬੇ ਵਿੱਚ ਬੇਘਰ ਲੋਕਾਂ ਦੇ ਇੱਕ ਕੈਂਪ ਵਿੱਚ ਦੌਰੇ ਦੌਰਾਨ ਇੱਕ ਮਹਿਲਾ ਵੱਲੋਂ ਵਿਰੋਧ ਕਰਦਿਆਂ ਆਂਡਾ ਸੁੱਟਿਆ ਗਿਆ। ਇੱਕ ਮਹਿਲਾ ਜੋ ਕਿ ਇੱਕ ਸਾਈਕਲ ਉੱਤੇ ਸਵਾਰ ਸੀ ਅਤੇ ਜਿਸਦਾ ਮੂੰਹ ਮਾਸਕ ਨਾਲ ਢਕਿਆ ਹੋਇਆ ਸੀ, ਐਲਡਰ ਦੇ ਕਾਫਲੇ ਵਿੱਚ ਆਈ ਅਤੇ ਉਸਨੇ ਇਸ ਉਮੀਦਵਾਰ ਵੱਲ ਆਂਡਾ ਸੁੱਟਿਆ। ਜੋ ਕਿ ਰੇਡੀਓ ਟਾਕ ਸ਼ੋਅ ਦੇ ਹੋਸਟ ਅਤੇ ਹੁਣ ਕੈਲੀਫੋਰਨੀਆ ਦੇ ਗਵਰਨਰ ਲਈ ਉਮੀਦਵਾਰ ਲੈਰੀ ਐਲਡਰ ਦੇ ਸਿਰ ਕੋਲੋਂ ਲੰਘਿਆ। ਇਸਦੇ ਇਲਾਵਾ ਇਸ ਮਹਿਲਾ ਦੁਆਰਾ ਐਲਡਰ ਦੀ ਸੁਰੱਖਿਆ ਟੀਮ ਦੇ ਇੱਕ ਮੈਂਬਰ ਨਾਲ ਵੀ ਦੁਰਵਿਵਹਾਰ ਕੀਤਾ ਗਿਆ। ਇੱਕ ਹੋਰ ਆਦਮੀ ਦੁਆਰਾ ਸੁਰੱਖਿਆ ਕਰਮਚਾਰੀ ਨੂੰ ਧਮਕਾਉਣ ਦੇ ਬਾਅਦ ਸੁਰੱਖਿਆ ਟੀਮ ਦੁਆਰਾ ਐਲਡਰ ਨੂੰ ਚਿੱਟੇ ਰੰਗ ਦੀ ਐਸ ਯੂ ਵੀ ਵਿੱਚ ਬਿਠਾਇਆ ਗਿਆ। ਐਲਡਰ ਨੇ ਆਪਣੇ ਦੌਰੇ ਦੌਰਾਨ ਇਸ ਘਟਨਾ ਤੋਂ ਪਹਿਲਾਂ ਵੀਨਸ ਵਿੱਚ ਤਕਰੀਬਨ 12 ਮਿੰਟ ਬਿਤਾਏ।

Real Estate