ਅਮਰੀਕੀ ਰੱਖਿਆ ਸੈਕਟਰੀ ਨੇ ਸਾਊਦੀ ਅਰਬ ਦਾ ਦੌਰਾ ਕੀਤਾ ਮੁਲਤਵੀ

114

ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ)
ਅਮਰੀਕੀ ਦੇ ਰੱਖਿਆ ਸੈਕਟਰੀ ਲੋਇਡ ਆਸਟਿਨ, ਜੋ ਕਿ ਆਪਣੇ ਗਲਫ ਦੇਸ਼ਾਂ ਦੇ ਦੌਰੇ  ‘ਤੇ ਹਨ, ਨੇ ਸਾਊਦੀ ਅਰਬ ਦੀ ਯਾਤਰਾ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਹੈ। ਇਸ ਦੀ ਜਾਣਕਾਰੀ ਦਿੰਦਿਆਂ  ਪੈਂਟਾਗਨ ਨੇ ਬੁੱਧਵਾਰ ਨੂੰ ਦੱਸਿਆ ਕਿ ਇਹ ਦੌਰਾ  ਆਸਟਿਨ ਦੀਆਂ ਯਾਤਰਾ ਯੋਜਨਾਵਾਂ ਦੀਆਂ ਸਮੱਸਿਆਵਾਂ ਕਰਕੇ ਮੁਲਤਵੀ ਕੀਤਾ ਗਿਆ ਹੈ। ਅਮਰੀਕੀ ਰੱਖਿਆ ਵਿਭਾਗ ਦੇ ਅਨੁਸਾਰ  ਆਸਟਿਨ ਜਲਦੀ ਤੋਂ ਜਲਦੀ ਦੁਬਾਰਾ ਸਾਊਦੀ ਅਰਬ ਦੇ ਦੌਰੇ ਨੂੰ ਨਿਰਧਾਰਤ ਕਰਨ ਦੀ ਉਮੀਦ ਰੱਖਦੇ ਹਨ।
ਅਫਗਾਨਿਸਤਾਨ ਤੋਂ ਅਮਰੀਕੀ ਸੈਨਾ ਦੀ ਵਾਪਸੀ ਦੇ ਬਾਅਦ  ਆਸਟਿਨ ਨੇ ਇਸ ਹਫਤੇ ਦੇ ਸ਼ੁਰੂ ਵਿੱਚ ਖਾੜੀ ਖੇਤਰ ਦੀ ਯਾਤਰਾ ਸ਼ੁਰੂ ਕੀਤੀ ਸੀ। ਉਹ ਸਭ ਤੋਂ ਪਹਿਲਾਂ ਅਮਰੀਕਾ ਦੇ ਕਾਬੁਲ ਤੋਂ ਬਾਹਰ ਸਥਾਪਿਤ ਕੀਤੇ ਗਏ ਵਿਸ਼ਾਲ ਏਅਰਲਿਫਟ ਦੇ ਮੁੱਖ ਬੇਸ ਦਾ ਦੌਰਾ ਕਰਨ ਲਈ ਵਿਦੇਸ਼ ਮੰਤਰੀ ਐਂਟਨੀ ਬਲਿੰਕੇਨ ਨਾਲ ਦੋਹਾ ਗਏ।
ਆਸਟਿਨ ਨੇ ਫਿਰ ਕੁਵੈਤ ਦੀ ਯਾਤਰਾ ਕੀਤੀ, ਜਿੱਥੇ ਉਹਨਾਂ ਨੇ ਬੁੱਧਵਾਰ ਨੂੰ ਦੇਸ਼ ਦੇ ਨੇਤਾਵਾਂ ਨਾਲ ਮੁਲਾਕਾਤ ਕੀਤੀ।  ਇਸਦੇ ਇਲਾਵਾ ਆਸਟਿਨ ਦੁਆਰਾ ਬਹਿਰੀਨ ਦੀ ਯਾਤਰਾ ਕਰਨੀ ਵੀ ਬਾਕੀ  ਹੈ।

Real Estate