ਕੈਨੇਡਾ ਚੋਣਾਂ 2021 ˸ ਪੰਜਾਬੀ ਮੂਲ ਦੇ 47 ਉਮੀਦਵਾਰ ਮੈਦਾਨ ‘ਚ

346

ਕੈਨੇਡਾ ਦੇ ਰੱਖਿਆ ਮੰਤਰੀ ਸੱਜਣ ਸਿੰਘ, ਬਰਦੀਸ਼ ਚੱਗਰ ਅਤੇ ਨਿਊਡੈਮੋਕ੍ਰੇਟਿਕ ਪਾਰਟੀ ਦੇ ਮੁਖੀ ਜਗਮੀਤ ਸਿੰਘ ਸਣੇ 47 ਪੰਜਾਬੀ ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਉਮੀਦਵਾਰਾਂ ਦੀ ਅੰਤਿਮ ਸੂਚੀ ਵਿੱਚ ਸਭ ਤੋਂ ਵੱਧ ਪੰਜਾਬੀ ਮੂਲ ਦੇ ਉਮੀਦਵਾਰ ਲਿਬਰਲ ਪਾਰਟੀ ਦੇ ਹਨ। ਪਾਰਟੀ ਦੇ 17 ਉਮੀਦਵਾਰ ਪੰਜਾਬੀ ਮੂਲ ਦੇ ਹਨ। ਇਸ ਤੋਂ ਬਾਅਦ ਕੰਜ਼ਰਵੈਟਿਕ ਪਾਰਟੀ ਦੇ 13, ਨਿਊ ਡੈਮੋਕ੍ਰੇਟਿਕ ਪਾਰਟੀ ਦੇ 10, ਪੀਪਲਸ ਪਾਰਟੀ ਆਫ ਕੈਨੇਡਾ ਦੇ 5, ਗ੍ਰੀਨ ਵੱਲੋਂ ਇੱਕ ਅਤੇ ਇੱਕ ਆਜ਼ਾਦ ਉਮੀਦਵਾਰ ਸ਼ਾਮਿਲ ਹਨ। ਸਾਲ 2019 ਦੀਆਂ ਚੋਣਾਂ ਵਿੱਚ ਵੀ ਇੰਨੇ ਹੀ ਉਮੀਦਵਾਰ ਨਜ਼ਰ ਆਏ ਸਨ, ਜਿਨ੍ਹਾਂ ਵਿੱਚੋਂ 19 ਨੇ ਹਾਊਸ ਆਫ ਕਾਮਨਸ ਵਿੱਚ ਥਾਂ ਬਣਾਈ ਸੀ। ਚੋਣਾਂ ਵਿੱਚ ਪ੍ਰਮੁੱਖ ਐੱਨਆਰਆਈ ਚਿਹਰੇ ਹਨ, ਦੱਖਣੀ ਵੈਨਕੂਵਰ ਤੋਂ ਰੱਖਿਆ ਮੰਤਰੀ ਸੱਜਣ ਸਿੰਘ, ਓਂਟਾਰੀਓ ਦੇ ਓਕਵਿਲਾ ਤੋਂ ਅਨਿਤਾ ਆਨੰਦ, ਵਾਟਰਲੂ ਤੋਂ ਬਰਦੀਸ਼ ਚੱਗਰ ਅਤੇ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਮੁਖੀ ਜਗਮੀਤ ਸਿੰਘ।

Real Estate