ਇੰਡੀਆਨਾ ਦੀ ਜੇਲ੍ਹ ‘ਚ 2 ਹਫਤਿਆਂ ਦੌਰਾਨ ਹੋਈ ਦੂਜੇ ਕੈਦੀ ਦੀ ਮੌਤ

43

ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆ)
ਅਮਰੀਕਾ ਦੀ ਸਭ ਤੋਂ ਸੁਰੱਖਿਅਤ ਕੇਂਦਰੀ ਜੇਲ੍ਹਾਂ ਵਿੱਚੋਂ ਪ੍ਰਮੁੱਖ ਮੰਨੀ ਜਾਣ ਵਾਲੀ ਇੰਡੀਆਨਾ ਸਥਿਤ ਜੇਲ੍ਹ ਯੂ ਐਸ ਪੀ ਟੈਰੇ ਹਾਉਟੇ ਵਿੱਚ 2 ਹਫਤਿਆਂ ਦਰਮਿਆਨ 2 ਕੈਦੀਆਂ ਦੀ ਮੌਤ ਹੋ ਗਈ ਹੈ, ਜਿਸ ਨਾਲ ਇਸ ਜੇਲ੍ਹ ਵਿੱਚ ਕੈਦੀਆਂ ਦੀ ਸੁਰੱਖਿਆ ‘ਤੇ ਸਵਾਲ ਖੜ੍ਹੇ ਹੋ ਗਏ ਹਨ। ਇਸ ਜੇਲ੍ਹ ਵਿੱਚ ਸ਼ੁੱਕਰਵਾਰ ਨੂੰ ਸਟੀਫਨ ਡਵੇਨ ਕਨੇਡਾ ਨਾਮ ਦੇ ਕੈਦੀ ਨੂੰ ਜੇਲ੍ਹ ਵਿੱਚ ਆਉਣ ਤੋਂ ਥੋੜੀ ਦੇਰ ਬਾਅਦ ਹੀ ਇੱਕ ਸਾਥੀ ਕੈਦੀ ਨੇ ਝਗੜੇ ਦੌਰਾਨ ਚਾਕੂ ਮਾਰ ਕੇ ਕਤਲ ਕਰ ਦਿੱਤਾ। ਫੈਡਰਲ ਬਿਊਰੋ ਆਫ ਪਰੀਸਨਜ਼ ਲਈ ਇਹ ਤਾਜ਼ਾ ਗੰਭੀਰ ਸੁਰੱਖਿਆ ਮੁੱਦਾ ਹੈ, ਜੋ ਕਿ ਲੰਮੇ ਸਮੇਂ ਤੋਂ ਜੇਲ੍ਹਾਂ ਵਿੱਚ ਹਿੰਸਾ, ਦੁਰਵਿਹਾਰ ਅਤੇ ਸਟਾਫ ਦੀ ਕਮੀ ਨਾਲ ਜੂਝ ਰਿਹਾ ਹੈ। ਇਸ ਮੌਤ ਤੋਂ ਤਕਰੀਬਨ ਇੱਕ ਹਫਤੇ ਪਹਿਲਾਂ ਇਸੇ ਜੇਲ੍ਹ ਵਿੱਚ ਇੱਕ ਹੋਰ ਕੈਦੀ, ਮਾਈਕਲ ਰੁਡਕਿਨ ਵੀ ਇੱਕ ਸਾਥੀ ਕੈਦੀ ਨਾਲ ਝਗੜੇ ‘ਚ ਮਾਰਿਆ ਗਿਆ ਸੀ।
ਜੇਲ੍ਹ ਬਿਊਰੋ ਅਨੁਸਾਰ ਇਹ ਕੈਦੀ ਸਟੀਫਨ ਸ਼ੁੱਕਰਵਾਰ ਰਾਤ 9।30 ਵਜੇ ਦੇ ਕਰੀਬ ਜੇਲ੍ਹ ਅੰਦਰ ਬੇਹੋਸ਼ ਪਾਇਆ ਗਿਆ ਤੇ ਐਮਰਜੈਂਸੀ ਮੈਡੀਕਲ ਕਰਮਚਾਰੀਆਂ ਦੁਆਰਾ ਸਟੀਫਨ ਨੂੰ ਜੇਲ੍ਹ ਦੇ ਅੰਦਰ ਮ੍ਰਿਤਕ ਐਲਾਨ ਦਿੱਤਾ ਗਿਆ ।
ਜਿਕਰਯੋਗ ਹੈ ਕਿ ਯੂ ਐਸ ਪੀ ਟੈਰੇ ਹਾਉਟੇ ਵਿੱਚ ਟਰੰਪ ਦੇ ਕਾਰਜਕਾਲ ਦੌਰਾਨ 13 ਕੈਦੀਆਂ ਨੂੰ ਫਾਂਸੀ ਵੀ ਦਿੱਤੀ ਗਈ ਹੈ। ਵਿਭਾਗ ਅਨੁਸਾਰ ਇਸ ਜੇਲ੍ਹ ਵਿੱਚ 1100 ਤੋਂ ਵੱਧ ਪੁਰਸ਼ ਕੈਦੀ ਹਨ।

Real Estate