ਜੋਅ ਬਾਈਡੇਨ ਨੇ ਕਾਬੁਲ ਹਮਲੇ ‘ਚ ਜਖਮੀ ਹੋਏ ਸੈਨਿਕਾਂ ਦਾ ਹਸਪਤਾਲ ਜਾ ਕੇ ਪੁੱਛਿਆ ਹਾਲ

91

ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆ)
ਪਿਛਲੇ ਮਹੀਨੇ ਕਾਬੁਲ ‘ਚ ਹੋਏ ਹਮਲੇ ਕਾਰਨ 13 ਅਮਰੀਕੀ ਸੈਨਿਕਾਂ ਦੀ ਮੌਤ ਹੋਣ ਦੇ ਨਾਲ ਕਈ ਸੈਨਿਕ ਜਖਮੀ ਵੀ ਹੋਏ ਸਨ ਜੋ ਕਿ ਹਸਪਤਾਲਾਂ ‘ਚ ਜੇਰੇ ਇਲਾਜ ਹਨ। ਇਹਨਾਂ ਸੈਨਿਕਾਂ ਦਾ ਹਾਲ ਪੁੱਛਣ ਲਈ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਆਪਣੀ ਪਤਨੀ ਜਿਲ ਬਾਈਡੇਨ ਸਮੇਤ 2 ਸਤੰਬਰ ਨੂੰ ਮੈਰੀਲੈਂਡ ਦੇ ਬੈਥੇਸਡਾ ਵਿੱਚ ਵਾਲਟਰ ਰੀਡ ਮਿਲਟਰੀ ਮੈਡੀਕਲ ਸੈਂਟਰ ਦਾ ਦੌਰਾ ਕੀਤਾ। ਮਰੀਨ ਕੋਰ ਦੇ ਅਨੁਸਾਰ ਹਾਮਿਦ ਕਰਜ਼ਈ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਐਬੇ ਗੇਟ ਦੇ ਬਾਹਰ ਹੋਏ ਧਮਾਕੇ ਵਿੱਚ ਜ਼ਖਮੀ ਹੋਏ ਤਕਰੀਬਨ 15 ਮਰੀਨ ਸੈਨਿਕਾਂ ਦਾ ਵਾਲਟਰ ਰੀਡ ਵਿਖੇ ਇਲਾਜ ਕੀਤਾ ਜਾ ਰਿਹਾ ਹੈ। ਜ਼ਖਮੀ ਹੋਏ ਸਰਵਿਸ ਮੈਂਬਰਾਂ ਨੂੰ ਅਮਰੀਕਾ ਭੇਜਣ ਤੋਂ ਪਹਿਲਾਂ ਜਰਮਨੀ ਦੇ ਇੱਕ ਅਮਰੀਕੀ ਫੌਜੀ ਹਸਪਤਾਲ ਲੈਂਡਸਟਾਹਲ ਰੀਜਨਲ ਮੈਡੀਕਲ ਸੈਂਟਰ ਵਿਖੇ ਇਲਾਜ ਲਈ ਭੇਜਿਆ ਗਿਆ ਸੀ। ਬਾਈਡੇਨ ਨੇ ਹਸਪਤਾਲ ਵਿੱਚ ਦੋ ਘੰਟਿਆਂ ਤੋਂ ਘੱਟ ਸਮਾਂ ਬਿਤਾਇਆ, ਜਦਕਿ ਪ੍ਰਸ਼ਾਸਨ ਦੁਆਰਾ ਇਸ ਸਬੰਧੀ ਹੋਰ ਵੇਰਵੇ ਨਹੀਂ ਦੱਸੇ ਗਏ।

Real Estate