ਸਾਨੂੰ ਕਸ਼ਮੀਰੀਆਂ ਦੇ ਹੱਕ ’ਚ ਬੋਲਣ ਤੋਂ ਕੋਈ ਨਹੀਂ ਰੋਕ ਸਕਦਾ: ਤਾਲਿਬਾਨ

112

ਤਾਲਿਬਾਨ ਨੇ ਇਹ ਕਹਿ ਕੇ ਭਾਰਤ ਦਾ ਫਿਕਰ ਵਧਾ ਦਿੱਤਾ ਹੈ ਕਿ ਉਨ੍ਹਾਂ ਨੂੰ ਕਸ਼ਮੀਰੀ ਮੁਸਲਮਾਨਾਂ ਦੇ ਹੱਕ ਵਿੱਚ ਬੋਲਣ ਤੋਂ ਕੋਈ ਨਹੀਂ ਰੋਕ ਸਕਦਾ। ਤਾਲਿਬਾਨ ਨੇ ਕਿਹਾ ਹੈ ਕਿ ਕਸ਼ਮੀਰ ਸਣੇ ਦੁਨੀਆ ਵਿੱਚ ਜਿਥੇ ਕਿਤੇ ਵੀ ਮੁਸਲਮਾਨ ਹਨ ਉਹ ਉਨ੍ਹਾਂ ਦੇ ਹੱਕ ਵਿੱਚ ਬੋਲਣਗੇ। ਹਾਲਾਂਕਿ ਨਾਲ ਹੀ ਸਪਸ਼ਟ ਕੀਤਾ ਕਿ ਉਸ ਦੀ ਕਿਸੇ ਮੁਲਕ ਖ਼ਿਲਾਫ਼ ਹਥਿਆਰਬੰਦ ਕਾਰਵਾਈ ਕਰਨ ਇਰਾਦਾ ਨਹੀਂ ਹੈ। ਤਾਲਿਬਾਨ ਬੁਲਾਰੇ ਸੁਹੇਲ ਸ਼ਾਹੀਨ ਨੇ ਵੀਡੀਓ ਲਿੰਕ ਦੁਆਰਾ ਬੀਬੀਸੀ ਨੂੰ ਵਿਸ਼ੇਸ਼ ਇੰਟਰਵਿਊ ਵਿੱਚ ਕਿਹਾ: ‘ਅਸੀਂ ਆਪਣੀ ਆਵਾਜ਼ ਬੁਲੰਦ ਕਰਾਂਗੇ ਅਤੇ ਮੁਲਕਾਂ ਨੂੰ ਕਹਾਂਗੇ ਕਿ ਮੁਸਲਮਾਨ ਤੁਹਾਡੇ ਆਪਣੇ ਲੋਕ ਹਨ, ਤੁਹਾਡੇ ਆਪਣੇ ਨਾਗਰਿਕ ਹਨ ਅਤੇ ਉਹ ਕਾਨੂੰਨ ਮੁਤਾਬਕ ਬਰਾਬਰ ਦੇ ਹੱਕਦਾਰ ਹਨ।’ ਦੋਹਾ ਤੋਂ ਬੋਲਦੇ ਹੋਏ ਸ਼ਾਹੀਨ ਨੇ ਕਿਹਾ ਕਿ ਮੁਸਲਮਾਨ ਹੋਣ ਦੇ ਨਾਤੇ ਕਸ਼ਮੀਰ ਅਤੇ ਕਿਸੇ ਹੋਰ ਦੇਸ਼ ਵਿੱਚ ਰਹਿਣ ਵਾਲੇ ਮੁਸਲਮਾਨਾਂ ਲਈ ਬੋਲਣਾ ਉਨ੍ਹਾਂ ਦਾ ਅਧਿਕਾਰ ਹੈ।

Real Estate