ਨਿਊਜ਼ੀਲੈਂਡ ਦਹਿਸ਼ਤਗਰਦ ਹਮਲੇ ‘ਚ ਛੇ ਲੋਕ ਜ਼ਖਮੀ…..

51

ਦਵਿੰਦਰ ਸੋਮਲ
ਨਿਊਜ਼ੀਲੈਂਡ ਦੇ ਸ਼ਹਿਰ ਅੋਕਲੈਂਡ ਦੀ ਇੱਕ ਸੁਪਰਮਾਰਕਿਟ ਅੰਦਰ ਸਥਾਨਕ ਸਮੇ ਦੁਪਹਿਰ ਦੋ ਵੱਜਕੇ ਚਾਲੀ ਮਿੰਟ ਤੇ ਇੱਕ ਦਹਿਸ਼ਤਗਰਦ ਵਲੋ ਛੇ ਲੋਕਾ ਨੂੰ ਚਾਕੂ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ ਇਸਦੀ ਜਾਣਕਾਰੀ ਖੁਦ ਨਿਊਜ਼ੀਲੈਂਡ ਦੀ ਪ੍ਰਧਾਨਮੰਤਰੀ ਜੈਸਿੰਡਾ ਅਰਡਰਨ ਨੇ ਦਿੱਤੀ।ਹਮਲੇ ਦੀ ਸ਼ੁਰੂਆਤ ਤੋ ਮਹਿਜ਼ 60 ਸੈਕਿੰਡ ਅੰਦਰ ਪੁਲਿਸ ਵਲੋ ਉਸਨੂੰ ਗੋਲੀ ਮਾਰਕੇ ਮਾਰ ਦਿੱਤਾ ਗਿਆ।ਪੀਐਮ ਨੇ ਦੱਸਿਆ ਹਮਲਾਵਰ ਸ਼੍ਰੀਲੰਕਨ ਨਾਗਰਿਕ ਸੀ ਜੋ ਕੀ ਨਿਊਜ਼ੀਲੈਂਡ ਅੰਦਰ 2011 ਤੋ ਰਹਿ ਰਿਹਾ ਸੀ ਅਤੇ ਇਹ ਆਈ ਐਸ ਆਈ ਐਸ ਦਾ ਹਿਮਾਇਤੀ ਅਤੇ ਉਹਨਾਂ ਦੀ ਅੱਤਵਾਦੀ ਵਿਚਾਰਧਾਰਾ ਤੋ ਪ੍ਰਭਾਵਿਤ ਸੀ।ਇਸ ਹਮਲਾਵਰ ਉੱਪਰ 2016 ਤੋ ਨਿਊਜ਼ੀਲੈਂਡ ਦੀਆ ਕਈ ਐਜੰਸੀਆ ਨੇ ਨਿਗਾਹ ਰੱਖੀ ਹੋਈ ਸੀ। Reuters ਨਿਊਜ ਐਜੰਸੀ ਨੇ ਰਿਪੋਟ ਕੀਤਾ ਕੇ ਜੌਹਨ ਐਬੂਲੈਂਸ ਸਰਵਿਸ ਨੇ ਦੱਸਿਆ ਹੈ ਕੀ ਫੱਟੜ ਹੋਏ ਛੇ ਲੋਕਾ ਵਿੱਚੋ ਤਿੰਨ ਗੰਭੀਰ ਰੂਪ ਵਿੱਚ ਜ਼ਖਮੀ ਨੇ ਇੱਕ ਦੀ ਹਾਲਤ ਜਿਆਦਾ ਗੰਭੀਰ ਹੈ ਅਤੇ ਬਾਕੀ ਦੋ ਦਰਮਿਆਨੇ ਹਲਾਤਾ ਵਿੱਚ ਨੇ।ਪੁਲਿਸ ਕਮੀਸ਼ਨਰ ਐਡਰਿਊ ਕੋਸਟਰ ਨੇ ਦੱਸਿਆ ਕੇ ਇਹ ਆਦਮੀ ਇਕੱਲਾ ਕੰਮ ਕਰ ਰਿਹਾ ਸੀ ਅਤੇ ਪੁਲਿਸ ਨੂੰ ਪੂਰਾ ਵਿਸ਼ਵਾਸ਼ ਹੈ ਕੀ ਆਵਾਮ ਨੂੰ ਹੋਰ ਕੋਈ ਖਤਰਾ ਨਹੀ।ਪੀਐਮ ਜੈਸਿੰਡਾ ਅਰਡਰਨ ਨੇ ਕਿਹਾ ਕੇ ਮੈਨੂੰ ਬਹੁਤ ਦੁੱਖ ਹੈ ਕੇ ਐਸਾ ਹਮਲਾ ਹੋਇਆ।ਉਹਨਾਂ ਆਖਿਆ “ਇਹ ਹਮਲਾ ਨਫਰਤੀ ਸੀ ਇਹ ਗਲਤ ਸੀ ਇਹ ਇੱਕ ਇਕੱਲੇ ਆਦਮੀ ਵਲੋ ਕੀਤਾ ਗਿਆ ਹੈ ਅਤੇ ਉਹ ਇਕੱਲਾ ਹੀ ਇਸ ਲਈ ਜਿੰਮੇਵਾਰ ਹੈ ਨਾ ਕੀ ਕੋਈ ਧਰਮ”।

Real Estate