‘ਨਾਸਾ’ ਸਪੇਸ ਸੈਂਟਰ ਵਿਖੇ ਸੁਸ਼ੋਭਿਤ ਨਹੀਂ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ

108


2014 ਵਿਚ ਹੀ ਦੱਸ ਦਿੱਸਾ ਸੀ ਕਿ ਨਾਸਾ ਹੈਡਕੁਆਟਰ ਵਿਖੇ ਨਹੀਂ ਰੱਖੇ ਜਾਂਦੇ ਧਾਰਮਿਕ ਗ੍ਰੰਥ-ਮੈਨੇਜਰ

ਔਕਲੈਂਡ-2 ਸਤੰਬਰ (ਹਰਜਿੰਦਰ ਸਿੰਘ ਬਸਿਆਲਾ)- ਪਿਛਲੇ ਕਈ ਸਾਲਾਂ ਤੋਂ ਅਖਬਾਰਾਂ ਦੇ ਵਿਚ ਛਪੀਆਂ ਖਬਰਾਂ ਕਿ ਅਮਰੀਕਾ ਸਰਕਾਰ ਦੇ ਸਪੇਸ ਸੈਂਟਰ ‘ਨਾਸਾ’ (ਦਾ ਨੈਸ਼ਨਲ ਐਰੋਨੋਟਿਕਸ ਐਂਡ ਸਪੇਸ ਅਡਮਨਿਸਟ੍ਰੇਸ਼ਨ) ਦੇ ਵਾਸ਼ਿੰਗਟਨ ਸਥਿਤ ਮੁੱਖ ਦਫਤਰ ਦੀ ਸੱਤਵੀਂ ਮੰਜ਼ਿਲ ਉਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ, ਨੂੰ ਨਾਸਾ ਅਧਿਕਾਰੀਆਂ ਨੇ ਜੁਲਾ 2014 ਦੇ ਵਿਚ ਹੀ ਰੱਦ ਕਰ ਦਿੱਤਾ ਸੀ। ਅੱਜਕੱਲ ਦੀਪ ਸਿੱਧੂ ਦੀ ਇਕ ਵੀਡੀਓ ਅਜਿਹੀ ਸੋਸ਼ਲ ਮੀਡੀਆ ਉਤੇ ਘਉਂਮ ਰਹੀ ਹੈ ਕਿ ਉਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਤਵੀਂ ਮੰਜ਼ਿਲ ਉਤੇ ਸੁਸ਼ੋਭਿਤ ਹਨ। ਇਸ ਪੱਤਰਕਾਰ ਵੱਲੋਂ ਭੇਜੀ ਈਮੇਲ ਅਤੇ ਨਿਊਜ਼ੀਲੈਂਡ ਵਸਦੇ ਇਕ ਹੋਰ ਵੀਰ ਵੱਲੋਂ ਭੇਜੀ ਈਮੇਲ ਦੇ ਜਵਾਬ ਵਿਚ ਉਨ੍ਹਾਂ ਸਾਫ ਕਿਹਾ ਹੈ ਕਿ ਮੁੱਖ ਦਫਤਰ ਵਿਖੇ ਕੋਈ ਧਾਰਮਿਕ ਗ੍ਰੰਥ ਨਹੀਂ ਰੱਖਿਆ ਜਾਂਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਦਾ ਸੱਤਵੀਂ ਮੰਜ਼ਿਲ ਉਤੇ ਪ੍ਰਕਾਸ਼ ਕਰਨਾ ਵੀ ਸੱਚ ਨਹੀਂ ਹੈ। ਨਾਸੀ ਦੀ ‘ਵਹੀਕਲ ਅਸੈਂਬਲੀ ਬਿਲਡਿੰਗ’ ਦੇ ਵਿਚ ਰਾਕਟ ਤਿਆਰ ਜਾਂਦੇ ਹਨ ਅਤੇ ਇਸ ਬਿਲਡਿੰਗ ਦਾ ਨਕਸ਼ਾ ਏਦਾਂ ਹੈ ਕਿ ਉਥੇ 456 ਫੁੱਟ ਉਚਾਈ ਵਾਲੀ ਵਸਤੂ ਵੀ ਅੰਦਰ ਆ ਸਕਦੀ ਹੈ। ਵੇਖਣ ਨੂੰ ਜੋ ਬਾਰੀਆਂ ਲਗਦੀਆਂ ਹਨ ਉਹ ਉਪਰ ਉਠ ਜਾਂਦੀਆਂ ਹਨ। ਵੀ।ਏ।ਬੀ। ਕਹੀ ਜਾਣ ਵਾਲੀ ਇਸ ਬਿਲਡਿੰਗ ਨੂੰ ਬਨਾਉਣ ਵਿਚ 98,000 ਟੱਨ ਸਟੀਲ ਲੱਗਿਆ ਸੀ, 65,000 ਕਿਊਬਕ ਯਾਰਡ ਕੰਕਰੀਟ, 45,000 ਸਟੀਲ ਬੀਮ, 10 ਲੱਖ ਨੱਟ ਅਤੇ 456 ਫੁੱਟ ਉਚਾ ਦਰਵਾਜ਼ਾ (ਉਚੇ ਰਾਕਟ ਵਾਸਤੇ) ਰੱਖਿਆ ਗਿਆ ਹੈ। ਨਾਸਾ ਨੇ ਆਪਣਾ ਨਵਾਂ ਦਫਤਰ 2019 ਦੇ ਵਿਚ ਫਲੋਰੀਡਾ ਵਿਖੇ 7 ਮੰਜ਼ਿਲਾ ਬਣਾਇਆ ਸੀ ਅਤੇ ਇਥੇ ਜਰੂਰ ‘ਹਾਈ ਡੈਂਸਟੀ ਲਾਇਬ੍ਰੇਰੀ’ (ਥੋੜ੍ਹੀ ਥਾਂ ਵਿਚ ਭਰਪੂਰ ਕਿਤਾਬਾਂ) ਬਣਾਈ ਹੋਈ ਹੈ।
ਨਾਸਾ ਦਫਤਰ ਤੋਂ ਈਮੇਲ ਰਾਹੀਂ ਜਵਾਬ ਪ੍ਰਾਪਤ ਹੋਇਆ ਹੈ ਉਸ ਦਾ ਮੂਲ ਉਤਾਰਾ ਇਸ ਤਰ੍ਹਾਂ ਹੈ:-

Greetings,
Thank you for your email and interest in NASA.
The NASA Headquarters Library serves the information needs of NASA personnel to form agency policy and to manage the agency’s diverse missions. The library does not collect or hold religious materials. According to the online catalog shared by the NASA libraries, the Sri Guru Granth Sahib is not held in any of the libraries. None of the NASA libraries have 7 floors and none are located on the 7th floor of a building.
Thank you again for your email.
Yours,
Rick Spencer
Richard Spencer, Manager
Information Services Group, BFJV, Inc.
Library, Archives, & Information Center
NASA Headquarters
300 E St. SW 1W53
Washington, DC 20546

Real Estate