ਅਫਗਾਨਿਸਤਾਨ ਵਿੱਚ ਜਲਦੀ ਹੀ ਹੋਵੇਗੀ ਤਾਲੀਬਾਨ ਸਰਕਾਰ ਦੀ ਘੋਸ਼ਣਾ …

47

ਦਵਿੰਦਰ ਸਿੰਘ ਸੋਮਲ

ਅਫਗਾਨਿਸਤਾਨ ਦੀ ਧਰਤੀ ਨੂੰ ਯੂਐਸ ਤੇ ਉਸਦੇ ਨੈਟੋ ਸਾਥੀ 31 ਅਗੱਸਤ 2021 ਨੂੰ ਛੱਡਕੇ ਇੱਥੋ ਜਾ ਚੁੱਕੇ ਨੇ ਤੇ ਉਸਤੋ ਬਾਅਦ ਤਾਲੀਬਾਨ ਨੇ ਆਪਣੀ ਜਿੱਤ ਦਾ ਐਲਾਨ ਵੀ ਕੀਤਾ ਹੈ। ਤਾਲੀਬਾਨ ਦੇ ਬੁਲਾਰੇ ਜਬੀਉੱਲਾ ਮੁਜਾਹਿਦ ਦਾ ਕਹਿਣਾ ਹੈ ਕੀ ਨਵੀ ਸਰਕਾਰ ਦਾ ਐਲਾਨ ਜਲਦੀ ਹੀ ਹੋਣ ਜਾ ਰਿਹਾ ਹੈ।ਰਾਸ਼ਟਰਪਤੀ ਮਹਿਲ ਅੰਦਰ ਸਰਕਾਰ ਦਾ ਉਦਘਾਟਨ ਸਮਾਰੋਹ ਹੋਵੇਗਾ।ਇਸੇ ਦਰਮਿਆਨ ਰਿਪਰੋਟਾ ਨੇ ਕੇ ਮੁੱਲਖ ਅੰਦਰ ਕੀਮਤਾ ਵੱਧ ਰਹੀਆ ਨੇ ਤੇ ਬਹੁਤ ਸਾਰੀਆ ਦੁਕਾਨਾ ਬੰਦ ਨੇ।ਤਾਲੀਬਾਨ ਬੈਕਾ ਅਤੇ ਹੋਰ ਜਰੂਰੀ ਸੇਵਾਵਾ ਨੂੰ ਚਲਦਿਆ ਰੱਖਣ ਲਈ ਜੂਝ ਰਿਹਾ ਹੈ। ਕਈ ਮਾਨਵਤਾਵਾਦੀ ਜੰਥੇਬੰਦੀਆ ਨੇ ਅਫਗਾਨੀਸਤਾਨ ਅੰਦਰ ਤਬਾਹੀ ਦੀ ਚੇਤਾਵਨੀ ਦਿੱਤੀ ਹੈ ਕਿਉਕਿ ਸੋਕੇ ਅਤੇ ਜੰਗੀ ਹਲਾਤਾ ਕਾਰਣ ਹਜ਼ਾਰਾ ਹੀ ਪਰਿਵਾਰ ਘਰੋ ਬੇਘਰ ਹੋਣ ਲਈ ਮਜਬੂਰ ਹੋਏ ਨੇ। ਅਫਗਾਨੀ ਧਰਤੀ ਤੇ ਬਣੇ ਹੋਏ ਇਹਨਾਂ ਹਲਾਤਾ ਦੇ ਮੱਦੇਨਜ਼ਰ ਯੂਕੇ ਦੇ ਵਿਦੇਸ਼ ਸਕੱਤਰ ਡੋਮਨਿਕ ਰੈਬ ਨੇ ਕਤਰ ਦੇ ਵਿਦੇਸ਼ ਮੰਤਰੀ ਸ਼ੇਖ ਮਹੁਮੰਦ ਬਿਨ ਅਬਦੁਲ ਰਹਿਮਾਨ ਨਾਲ ਕਤਰ ਦੀ ਧਰਤੀ ਉੱਪਰ ਮੁਲਾਕਾਤ ਕੀਤੀ ਉਸਤੋ ਬਾਅਦ ਪ੍ਰੈਸ ਵਾਰਤਾ ਅੰਦਰ ਯੂਕੇ ਦੇ ਫੋਰਿਨ ਸੈਕਟਰੀ ਡੋਮਨਿਕ ਰੈਬ ਨੇ ਆਖਿਆ ਕੇ ਅਫਗਾਨੀਸਤਾਨ ਦੇ ਗਵਾਂਢੀ ਮੁੱਲਖਾ ਨੂੰ ਇਕੱਠੇ ਹੋਕੇ ਤਾਲੀਬਾਨ ਉੱਪਰ ਆਪਣਾ Moderate ਉਦਾਰਵਾਦੀ ਪ੍ਰਭਾਵ ਪਾਉਣਾ ਚਾਹੀਦਾ ਹੈ ਅਤੇ ਇਸ ਲਈ ਇੱਕ ਅੰਤਰਰਾਸ਼ਟਰੀ ਗੱਠਜੋੜ ਵੀ ਹੋਵੇ।
ਉਹਨਾਂ ਆਖਿਆ ਕੇ ਅਸੀ ਤਾਲੀਬਾਨ ਨੂੰ ਪਰਖਾਂਗੇ ਜੋ ਜੋ ਵਾਅਦੇ ਦਾਅਵੇ ਉਹ ਕਰ ਰਹੇ ਨੇ ਕੀ ਉਹਨਾਂ ਉੱਪਰ ਉਹ ਕਿੰਨਾ ਖਰਾ ਉੱਤਰਦੇ ਨੇ।ਉਹਨਾਂ ਕਿਹਾ ਕੇ ਇਸ ਗੱਲ ਦੀ ਸੰਭਾਵਨਾ ਹੈ ਕੀ ਤਾਲੀਬਾਨ ਨਾਲ ਗੱਲਬਾਤ ਜਾਰੀ ਰੱਖੀ ਜਾ ਸਕਦੀ ਹੈ ਪਰ ਹਜੇ ਯੂਕੇ ਵਲੋ ਇਸ ਗਰੁੱਪ ਤਾਲੀਬਾਨ ਨੂੰ ਮਾਨਤਾ ਦੇਣ ਦੀ ਕੋਈ ਯੋਜਨਾ ਨਹੀ। ਪ੍ਰੈਸ ਵਾਰਤਾ ਅੰਦਰ ਉਹਨਾਂ ਦੇ ਨਾਲ ਹੀ ਕਤਰ ਦੇ ਵਿਦੇਸ਼ ਮੰਤਰੀ ਸ਼ੇਖ ਮਹੁਮੰਦ ਬਿਨ ਅਬਦੁਲ ਰਹਿਮਾਨ ਨੇ ਕਿਹਾ ਕੇ ਕਤਰ ਤਾਲੀਬਾਨ ਨਾਲ ਗੱਲਬਾਤ ਕਰ ਰਿਹਾ ਕੇ ਕਤਰ ਤੇ ਤੁਰਕੀ ਇਕੱਠੇ ਹੋਕੇ ਟੈਕਨੀਕਲ ਸੁਪੋਰਟ ਦੇਣ ਤਾਂ ਕੀ ਕਾਬੂਲ ਏਅਰਪੋਰਟ ਦੋਬਾਰਾ ਵਰਤੋ ਵਿੱਚ ਆ ਸਕੇ।
ਯੂਕੇ ਵਿਦੇਸ਼ ਸਕੱਤਰ ਨੇ ਕਿਹਾ ਕੇ ਮੈਨੂੰ ਉਮੀਦ ਹੈ ਕੀ ਯੂਕੇ ਦੇ ਸਹਾਇਕ ਅਫਗਾਨੀ ਜੋ ਅਫਗਾਨੀਸਤਾਨ ਰਹਿ ਗਏ ਉਹਨਾਂ ਨੂੰ ਬਾਹਰ ਆਉਣ ਦਾ ਸਰੁੱਖਿਅਤ ਰਾਸਤਾ ਦਿੱਤਾ ਜਾਵੇਗਾ।ਡੋਮਨਿਕ ਰੈਬ ਨੇ ਆਖਿਆ ਕੀ ਅਫਗਾਨੀਸਤਾਨ ਨਾਲ ਅੰਤਰਰਾਸ਼ਟਰੀ ਸਬੰਧਾ ‘ਚ ਕਤਰ ਦੀ ਅਹਿਮ ਭੁਮਿਕਾ ਰਹੇਗੀ ਪਹਿਲਾ ਤੋ ਹੀ ਕਤਰ ਨੇ ਮੁੱਖ ਭੂਮਿਕਾ ਨਿਭਾਈ ਹੈ ਅਫਗਾਨੀਸਤਾਨ ਦੇ ਮੁੱਦੇ ਨੂੰ ਹੱਲ ਕਰਨ ਅੰਦਰ।
ਯੂਰਪੀਅਨ ਯੂਨੀਅਨ ਦਾ ਕਹਿਣਾ ਹੈ ਕੇ ਉਹ ਹਜੇ ਇਹ ਫੈਸਲਾ ਕਰਣ ਤੋ ਦੂਰ ਨੇ ਕੇ ਕੀ ਉਹ ਤਾਲੀਬਾਨ ਦੀ ਸਰਕਾਰ ਨੂੰ ਮਾਨਯਤਾ ਦੇਣਗੇ।

Real Estate