ਰੇਸ਼ਮ ਸਿੰਘ ਪੂਹਲਾ (ਅਮਰੀਕਾ) ਦੀ ਯਾਦ ਵਿੱਚ ਸ਼ਰਧਾਂਜਲੀ ਸਮਾਗਮ

223

ਆਪਣੇ ਸਮੇਂ ਦੇ ਵਿਦਿਆਰਥੀ ਆਗੂ ਰਹਿ ਚੁੱਕੇ ਰੇਸ਼ਮ ਸਿੰਘ ਪੂਹਲਾ ਜੋ ਅਮਰੀਕਾ ਰਹਿ ਰਹੇ ਸਨ ਅਤੇ ਅੱਜਕਲ ਬਿਮਾਰੀ ਦੀ ਹਾਲਤ ਵਿੱਚ ਵਾਪਸ ਪਿੰਡ ਪਰਤੇ ਸਨ ਜਿਥੇ ਉਨ੍ਹਾਂ ਦਾ ਦਿਹਾਂਤ ਹੋ ਗਿਆ । ਉਨ੍ਹਾਂ ਦੀ ਯਾਦ ਵਿੱਚ ਪਿੰਡ ਪੂਹਲਾ ਵਿਖੇ ਸ਼ਰਧਾਂਜਲੀ ਸਮਾਗਮ ਕੀਤਾ ਗਿਆ ।ਸਮਾਗਮ ਨੂੰ ਸੰਬੋਧਨ ਕਰਦਿਆਂ ਇਨਕਲਾਬੀ ਕੇਂਦਰ ਪੰਜਾਬ ਦੇ ਸੂਬਾਈ ਆਗੂ ਸਾਥੀ ਮੁਖਤਿਆਰ ਸਿੰਘ ਪੂਹਲਾ ਨੇ ਕਿਹਾ ਕਿ ਸਾਥੀ ਰੇਸ਼ਮ ਸਿੰਘ ਪੂਹਲਾ ਆਪਣੀ ਜਵਾਨੀ ਵਿੱਚ ਕਮਿਊਨਿਸਟ ਇਨਕਲਾਬੀ ਲਹਿਰ ਨਾਲ ਜੁੜੇ ਅਤੇ ਪਿਛਲੇ 52 ਸਾਲਾਂ ਦੇ ਸਮੇਂ ਦੌਰਾਨ ਵਖ ਵਖ ਢੰਗਾਂ ਨਾਲ ਇਸ ਦੀ ਸਹਾਇਤਾ ਕਰਦੇ ਰਹੇ । ਖੇਤੀਬਾੜੀ ਸਬੰਧੀ ਤਿੰਨ ਕਾਲੇ ਕਾਨੂੰਨਾਂ ਨੂੰ ਰਦ ਕਰਵਾਉਣ ਲਈ ਚਲ ਰਹੇ ਕਿਸਾਨ ਮੋਰਚੇ ਦੇ ਡਟਵੇ ਹਮਾਇਤੀ ਸਨ ਅਤੇ ਇਸਨੂੰ ਕਾਮਯਾਬ ਕਰਨ ਲਈ ਹਰ ਸਮੇਂ ਫਿਕਰਮੰਦ ਰਹਿੰਦੇ ਸਨ ।ਅਮਰੀਕਾ ਅੰਦਰ ਰਹਿੰਦੇ ਸਮੇਂ ਉਹ ਸਾਹਿਤਕ ਸਰਗਰਮੀਆਂ ਵਿੱਚ ਹਿੱਸਾ ਪਾਉਂਦੇ ਰਹੇ ਅਤੇ ਖੁਦ ਵੀ ਕਵਿਤਾਵਾਂ ਅਤੇ ਗਜਲਾਂ ਦੇ ਚੰਗੇ ਰਚਣਹਾਰੇ ਸਨ। ਸਾਬਕਾ ਅਧਿਆਪਕ ਆਗੂ ਹਰਚਰਨ ਚੰਨਾ ਨੇ ਸਾਥੀ ਰੇਸ਼ਮ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ “ਇਨਕਲਾਬੀ ਲਹਿਰ ਸਮੇਂ ਉਸਨੂੰ ਭਾਰੀ ਪੁਲਸ ਤਸਦਦ ਦਾ ਸਾਹਮਣਾ ਕਰਨਾ ਪਿਆ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸਾਨ ਮੋਰਚੇ ਵਿੱਚ ਆਪਣਾ ਯੋਗਦਾਨ ਪਾਉਣ ।ਇਸ ਸਮੇਂ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਵਰਕਰਾਂ ਨੇ ਵੀ ਸ਼ਮੂਲੀਅਤ ਕੀਤੀ । ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦੇ ਭੋਗ ਪਾਉਣ ਦਾ ਸਾਰਾ ਪਰਬੰਧ ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਨੇ ਕੀਤਾ ।

Real Estate