ਮਲੂਕੇ ਨੂੰ ਰਾਮਪੁਰੇ ਤੱਕ ਸੀਮਿਤ ਕਰ ਜਗਮੀਤ ਬਰਾੜ ਨੂੰ ਦਿੱਤੀ ਬਾਦਲਾਂ ਨੇ ਮੌੜ ਮੰਡੀ ਤੋਂ ਟਿਕਟ

105

ਸ਼੍ਰੋਮਣੀ ਅਕਾਲੀ ਦਲ(ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ 2022 ਵਿਧਾਨ ਸਭਾ ਚੋਣਾਂ ਲਈ ਪਾਰਟੀ ਦੇ 6 ਹੋਰ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ।ਸੁਖਬੀਰ ਬਾਦਲ ਨੇ ਜਗਮੀਤ ਸਿੰਘ ਬਰਾੜ ਨੂੰ ਮੌੜ, ਜੀਤਮਹਿੰਦਰ ਸਿੰਘ ਸਿੱਧੂ ਨੁੰ ਤਲਵੰਡੀ ਸਾਬੋ, ਸੂਬਾ ਸਿੰਘ ਨੂੰ ਜੈਤੋਂ, ਮਨਤਾਰ ਸਿੰਘ ਬਰਾੜ ਨੁੰ ਕੋਟਕਪੁਰਾ, ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਨੁੰ ਮੁਕਤਸਰ ਅਤੇ ਪਰਮਬੰਸ ਸਿੰਘ ਰੋਮਾਣਾ ਨੁੰ ਫਰੀਦਕੋਟ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਐਲਾਨਿਆ ਹੈ।
ਇਸ ਐਲਾਨ ਨਾਲ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਮੋੜ ਮੰਡੀ ਤੋਂ ਚੋਣ ਲੜਨ ਦੀ ਇੱਛਾ ਅਧੂਰੀ ਰਹਿ ਗਈ ਹੈ , ਮਲੂਕਾ ਆਪਣੇ ਮੁੰਡੇ ਗੁਰਪ੍ਰੀਤ ਸਿੰਘ ਮਲੂਕਾ ਨੂੰ ਆਪਣੀ ਥਾਂ ਰਾਮਪੁਰਾ ਫੂਲ ਤੋਂ ਚੋਣ ਲੜਾਉਣਾ ਚਾਹੁੰਦੇ ਸਨ ਤੇ ਖੁਦ ਮੌੜ ਹਲਕੇ ਵਿੱਚ ਪਿਛਲੇ ਲੰਮੇ ਸਮੇਂ ਤੋਂ ਸਰਗਰਮੀਆਂ ਕਰ ਰਹੇ ਸਨ ।

Real Estate