ਜਲ੍ਹਿਆਂਵਾਲ਼ਾ ਬਾਗ਼ ਨਵੀਨੀਕਰਨਬਾਰੇ ਕੈਪਟਨ ਰਾਹੁਲ ਆਹਮੋ-ਸਾਹਮਣੇ

70

ਕਾਂਗਰਸੀ ਆਗੂ ਰਾਹੁਲ ਗਾਂਧੀ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਜਲ੍ਹਿਆਂ ਵਾਲ਼ੇ ਬਾਗ਼ ਨਵੀਨੀਕਰਨ ਬਾਰੇ ਦੋ ਵੱਖੋ-ਵੱਖ ਸਟੈਂਡ ਸਾਹਮਣੇ ਆਏ ਹਨ। ਮੰਗਲਵਾਰ ਨੂੰ ਰਾਹੁਲ ਗਾਂਧੀ ਨੇ ਟਵੀਟ ਕੀਤਾ,”ਜਲ੍ਹਿਆਂ ਵਾਲ਼ਾ ਬਾਗ਼ ਦੇ ਸ਼ਹੀਦਾਂ ਦੀ ਬੇਇਜ਼ਤੀ ਉਹੀ ਕਰ ਸਕਦਾ ਹੈ ਜੋ ਸ਼ਹਾਦਤ ਦਾ ਮਤਲਬ ਨਹੀਂ ਜਾਣਦਾ। ਮੈਂ ਇੱਕ ਸ਼ਹੀਦ ਦਾ ਪੁੱਤਰ ਹਾਂ-ਸ਼ਹੀਦਾਂ ਦਾ ਅਪਮਾਨ ਕਿਸੇ ਕੀਮਤ ਤੇ ਸਹਿਣ ਨਹੀਂ ਕਰਾਂਗਾ। ਅਸੀਂ ਇਸ ਅਭੱਦਰ ਕਰੂਰਤਾ ਦੇ ਖ਼ਿਲਾਫ਼ ਹਾਂ’ ਇੱਕ ਹੋਰ ਟਵੀਟ ਵਿੱਚ ਉਨ੍ਹਾਂ ਨੇ ਕਿਹਾ,’ਜਿਨ੍ਹਾਂ ਲੋਕਾਂ ਨੇ ਅਜ਼ਾਦੀ ਲਈ ਸੰਘਰਸ਼ ਨਹੀਂ ਕੀਤਾ ਉਹ ਉਨ੍ਹਾਂ ਲੋਕਾਂ ਨੂੰ ਨਹੀਂ ਸਮਝ ਸਕਦੇ, ਜਿਨ੍ਹਾਂ ਨੇ ਇਸ ਲਈ ਸੰਘਰਸ਼ ਕੀਤਾ ਹੈ।’ ਰਾਹੁਲ ਗਾਂਧੀ ਦੇ ਇਸ ਬਿਆਨ ਤੋਂ ਕੁਝ ਘੰਟਿਆਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਆਇਆ,”ਮੈਨੂੰ ਨਹੀਂ ਪਤਾ ਕੀ ਹਟਾਇਆ ਗਿਆ ਹੈ, ਮੈਨੂੰ ਤਾਂ ਇਹ ਬਹੁਤ ਵਧੀਆ ਲੱਗਿਆ।” ਉਨ੍ਹਾਂ ਨੇ ਕਿਹਾ ਕਿ ਇਹ ਭਵਿੱਖ ਦੀਆਂ ਪੀੜ੍ਹੀਆਂ ਲਈ ਸ਼ਾਂਤੀਪੂਰਬਕ ਵਿਰੋਧ ਦੇ ਹੱਕ ਦੀ ਯਾਦਗਾਰ ਵਜੋਂ ਕੰਮ ਕਰੇਗਾ।

Real Estate