ਇਨੋਵੇਸ਼ਨ ਮਿਸ਼ਨ ਪੰਜਾਬ ਕੀਤਾ ਲਾਂਚ ; ਵਿਕਾਸ ਨੂੰ ਵਧਾਵਾ ਦੇਣ ਲਈ ਸਟਾਰਟਅਪਸ ਲਈ ਖੋਲ੍ਹੇ ਜਾਣਗੇ ਨਵੇਂ ਰਾਹ

111

ਚੰਡੀਗੜ੍ਹ, 01 ਸਤੰਬਰ, 2021
ਪੰਜਾਬ ਇੱਕ ਉੱਦਮੀ ਸੂਬਾ ਹੈ, ਅਤੇ ਇਥੋਂ ਦੇ ਉੱਦਮੀਆਂ ਨੇ ਭਾਰਤ ਦੇ ਨਾਲ-ਨਾਲ ਵਿਦੇਸ਼ਾਂ ਵਿਚ ਵੀ ਆਪਣੀ ਮਜਬੂਤ ਮੌਜੂਦਗੀ ਦਰਜ ਕੀਤੀ ਹੈ l 450 ਤੋਂ ਵੱਧ ਸਟਾਰਟਅਪਸ, ਅਤੇ 20 ਤੋਂ ਵੱਧ ਇੰਕਿਉਬੇਟਰਸ ਦੇ ਨਾਲ ਇਸਦਾ ਉੱਦਮੀ ਏਕੋਸਿਸਟਮ ਤੇਜੀ ਨਾਲ ਵੱਧ-ਫੁੱਲ ਰਿਹਾ ਹੈ, ਅਤੇ ਇਨੋਵੇਸ਼ਨ ਮਿਸ਼ਨ ਪੰਜਾਬ (IMPunjab) ਇਸਨੂੰ ਵਧੇਰੀ ਮਜਬੂਤੀ ਪ੍ਰਦਾਨ ਕਰਨ ਲਈ ਇੱਕ ਉਤਪ੍ਰੇਰਕ ਵਜੋਂ ਕੰਮ ਕਰੇਗਾ l ਇਹ ਸਾਰੇ ਹਿਤਧਾਰਕਾਂ – ਵਿਦਿਅਕ , ਇੰਕਿਉਬੇਟਰਸ , ਨਿਵੇਸ਼ਕ, ਸਟਾਰਟਅਪਸ , ਸਰਕਾਰ, ਪ੍ਰਗਤੀਸ਼ੀਲ ਕਿਸਾਨਾਂ, ਖੇਡ ਜਗਤ , ਮੀਡੀਆ, ਉਦਯੋਗ, ਕਾਰਪੋਰੇਟਾਂ – ਨੂੰ ਇਕੱਠਿਆਂ ਲੈ ਕੇ ਚਲੇਗਾ ਤਾਂ ਕਿ ਇੱਕ ਜੀਵੰਤ ਸਟਾਰਟਅਪ ਈਕੋਸਿਸਟਮ ਦਾ ਨਿਰਮਾਣ ਕੀਤਾ ਜਾ ਸਕੇ ਅਤੇ ਪੰਜਾਬ ਨੂੰ ਭਾਰਤ ਦੇ ਤਿੰਨ ਚੋਟੀ ਦੇ ਨਵੀਨਤਾਕਾਰੀ ਕੇਂਦਰਾਂ ਵਿੱਚ ਸਥਾਪਤ ਕਰਨ ਲਈ ਸਫਲਤਾ ਮਿਲ ਸਕੇ l
ਇਹ ਮਿਸ਼ਨ ਇੱਕ ਵਿਲੱਖਣ ਪਬਲਿਕ-ਪ੍ਰਾਈਵੇਟ ਸਾਂਝੇਦਾਰੀ ਹੈ, ਜਿਸਦਾ ਸੰਚਾਲਨ ਸਰਕਾਰ ਦੇ ਮਜਬੂਤ ਸਮਰਥਨ ਨਾਲ ਪ੍ਰਾਈਵੇਟ ਸੈਕਟਰ ਦੁਆਰਾ ਕੀਤਾ ਗਿਆ ਹੈ l ਸਹਿਭਾਗੀਆਂ ਵਜੋਂ ਖੇਤੀਬਾੜੀ ਵਿਭਾਗ, ਉਦਯੋਗ ਅਤੇ ਵਣਜ ਵਿਭਾਗ, ਮੰਡੀ ਬੋਰਡ ਅਤੇ ਸਟਾਰਟਅਪ ਪੰਜਾਬ ਪਹਿਲੇ ਤਿੰਨ ਸਾਲਾਂ ਦੇ ਸੰਚਾਲਨ ਖਰਚਿਆਂ ਸਮੇਤ 30 ਕਰੋੜ ਰੁਪਏ ਤੋਂ ਵੱਧ ਦੀ ਨਕਦੀ ਅਤੇ ਵਸਤੂਆਂ ਮੁਹੱਈਆ ਕਰਵਾ ਰਹੇ ਹਨ l ਕਾਲਕਟ ਭਵਨ ਵਿਖੇ 12,000 ਵਰਗ ਫੁੱਟ ਲਈ 10 ਸਾਲ ਲਈ ਕਿਰਾਇਆ-ਮੁਕਤ ਲੀਜ਼ ,ਅਤੇ ਰਾਜ ਵਿੱਚ ਸਟਾਰਟਅਪਸ ਅਤੇ ਇੰਕਿਉਬੇਟਰਸ ਨੂੰ ਸਹਾਇਤਾ ਦਿੱਤੀ ਜਾਵੇਗੀ । ਇਸ ਮਿਸ਼ਨ ਦੀ ਪ੍ਰਧਾਨਗੀ ਜੇਨਪੈਕਟ ਅਤੇ ਆਸ਼ਾ ਇਮਪੈਕਟ ਦੇ ਸੰਸਥਾਪਕ ਸ਼੍ਰੀ ਪ੍ਰਮੋਦ ਭਸੀਨ ਦੁਆਰਾ ਕੀਤੀ ਜਾ ਰਹੀ ਹੈ।
ਇਨੋਵੇਸ਼ਨ ਮਿਸ਼ਨ ਪੰਜਾਬ ਨੂੰ ਰਸਮੀ ਤੌਰ ਤੇ ਇੱਕ ਵਰਚੁਅਲ ਸਮਾਗਮ ਰਾਹੀਂ ਲਾਂਚ ਕਰਦੇ ਹੋਏ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, “ਇਹ ਮਿਸ਼ਨ ਪੰਜਾਬ ਦੇ ਵਿਕਾਸ ਦੀ ਸਮਰੱਥਾ ਨੂੰ ਹੋਰ ਵਧਾਏਗਾ ਅਤੇ ਨੌਕਰੀਆਂ ਪੈਦਾ ਕਰਕੇ ਅਤੇ ਨਿਵੇਸ਼ ਨੂੰ ਸੱਦਾ ਦੇ ਕੇ ਇੱਕ ਖੁਸ਼ਹਾਲ ਅਰਥ ਵਿਵਸਥਾ ਦਾ ਨਿਰਮਾਣ ਕਰੇਗਾ।”
IMPunjab ਨੂੰ ਪ੍ਰਾਈਵੇਟ ਸੈਕਟਰ ਦੇ ਕੁਝ ਪ੍ਰਮੁੱਖ ਸੰਗਠਨਾਂ ਦੇ ਨਾਲ ਨਾਲ ਸਰਕਾਰ ਦੇ ਮਜ਼ਬੂਤ ਨੁਮਾਇੰਦਗੀ ਸਮੇਤ ਮੌਜੂਦਾ ਐਡੀਸ਼ਨਲ ਚੀਫ ਸੈਕਟਰੀ ਅਤੇ ਪ੍ਰਿੰਸੀਪਲ ਸੈਕਟਰੀ , ਉਦਯੋਗ ਅਤੇ ਵਣਜ ਵਿਭਾਗ ਦਾ ਸਮਰਥਨ ਪ੍ਰਾਪਤ ਹੈ । ਬੋਰਡ ਆਫ ਡਾਇਰੈਕਟਰਜ਼ ਵਿਚ ਭਾਰਤੀ ਆਈਟੀ ਉਦਯੋਗ ਦੇ ਆਰਕੀਟੈਕਟ ਵਜੋਂ ਜਾਣੇ ਜਾਂਦੇ ਸੌਰਭ ਸ੍ਰੀਵਾਸਤਵ ਵਰਗੇ ਉੱਘੇ ਨੇਤਾ; ਡੀਐਸ ਬਰਾੜ, ਪ੍ਰਮੋਟਰ-ਚੇਅਰਮੈਨ, ਜੀਵੀਕੇ ਬਾਇਓ; ਪ੍ਰਸਿੱਧ ਅਰਥਸ਼ਾਸਤਰੀ ਅਜੈ ਸ਼ਾਹ ਅਤੇ ਪੁਰਸਕਾਰ ਜੇਤੂ ਫਿਲਮ ਨਿਰਮਾਤਾ ਬੌਬੀ ਬੇਦੀ ਸ਼ਾਮਲ ਹਨ । ਇਸ ਮਿਸ਼ਨ ਦੇ ਐਡਵਾਇਜ਼ਰੀ ਬੋਰਡ ਵਿੱਚ ਨੈਨਾ ਲਾਲ ਕਿਦਵਈ, ਮਨੋਜ ਕੋਹਲੀ, ਇਦੋ ਅਹਾਰੋਨੀ, ਬ੍ਰਾਂਡ ਇਜ਼ਰਾਈਲ ਦੇ ਆਰਕੀਟੈਕਟ, ਵਿਕਰਮ ਗਾਂਧੀ, ਹਾਰਵਰਡ ਬਿਜ਼ਨਸ ਸਕੂਲ ਦੇ ਪ੍ਰੋਫੈਸਰ ਅਤੇ ਸਹਿ-ਸੰਸਥਾਪਕ ਆਸ਼ਾ ਇਮਪੈਕਟ, ਕੁਨਾਲ ਬਹਿਲ, ਸਹਿਰਾਜ ਸਿੰਘ ਅਤੇ ਹੋਰ ਕਾਰੋਬਾਰੀ ਆਗੂ ਵੀ ਸ਼ਾਮਲ ਹਨ ।

ਮਿਸ਼ਨ ਨੂੰ ਮਜਬੂਤੀ ਪ੍ਰਦਾਨ ਕਰਨ ਵਾਲੇ ਤਿੰਨ ਥੰਮ ਹਨ

ਪਾਲੀਨੇਟਰ: ਵਰਚੁਅਲ ਇੰਕਿਉਬੇਟਰਸ ਦਾ ਇੱਕ ਨੈਟਵਰਕ ਤਿਆਰ ਕਰਨਾ ਅਤੇ ਇੱਕ ਜੀਵੰਤ ਸਟਾਰਟਅਪ ਈਕੋਸਿਸਟਮ ਬਣਾਉਣ ਲਈ ਬੂਟਕੈਂਪਸ, ਆਈਡੀਆਥਾਨ , ਪਿਚ ਡੇਜ਼ ਜਿਹੇ ਪ੍ਰੋਗਰਾਮਾਂ ਦਾ ਆਯੋਜਨ ਕਰਨਾ ।
ਐਕਸੇਲਰੇਟਰ: ਇੱਕ ਐਕਸੇਲਰੇਟਰ ਸਥਾਪਤ ਕੀਤਾ ਜਾਵੇਗਾ ਜੋ ਸੈਕਟਰ ਅਤੇ ਸਟੇਜ-ਵਿਸ਼ੇਸ਼ ਪ੍ਰੋਗਰਾਮਾਂ ਦੁਆਰਾ ਸਟਾਰਟਅਪਸ ਨੂੰ ਕਿਯੂਰੇਟਡ ਮੈਂਟਰਸ਼ਿਪ ਅਤੇ ਉਚਿਤ ਮਾਰਗਦਰਸ਼ਨ ਪ੍ਰਦਾਨ ਕਰੇਗਾ । ਐਕਸੇਲਰੇਟਰ ਕਾਲਕਟ ਭਵਨ ਵਿਖੇ ਸਥਾਪਤ ਕੀਤਾ ਜਾਵੇਗਾ ।
ਵੈਂਚਰ ਫੰਡ: ਅਰੰਭਕ ਵਿਕਾਸ ਦੇ ਪੜਾਅ ਦੌਰਾਨ ਸ਼ੁਰੂਆਤੀ ਸਹਾਇਤਾ ਲਈ 150 ਕਰੋੜ ਰੁਪਏ ਦਾ ਉੱਦਮ ਫੰਡ । ਸਰਕਾਰ ਸ਼ੁਰੂਆਤੀ ਨਿਵੇਸ਼ਕਾਂ ਨੂੰ ਉਤਸ਼ਾਹਤ ਕਰਨ ਲਈ ਕੁਲ ਰਾਸ਼ੀ ਦਾ 10 ਫੀਸਦੀ ਅਤੇ 10 ਕਰੋੜ ਰੁਪਏ ਤੱਕ ਦੀ ਗਾਰੰਟੀ ਪ੍ਰਦਾਨ ਕਰੇਗੀ।

ਮਿਸ਼ਨ ਇੱਕ ਮਜ਼ਬੂਤ ਸੰਚਾਲਨ ਸ਼ਕਤੀ ਜੁਟਾਏਗਾ ਅਤੇ ਨਿਵੇਸ਼, ਸਲਾਹਕਾਰ ਅਤੇ ਮਾਰਕੀਟ ਤੱਕ ਪਹੁੰਚ ਲਈ ਰਾਜਦੂਤਾਂ ਅਤੇ ਭਾਈਵਾਲਾਂ ਦਾ ਇੱਕ ਗਲੋਬਲ ਪੂਲ ਲਾਮਬੰਦ ਕਰੇਗਾ । ਇਹ ਪੰਜਾਬ ਦੀ ਵਿਲੱਖਣ ਪਹਿਚਾਣ ਅਤੇ ਪ੍ਰਵਾਸੀ ਪੰਜਾਬੀਆਂ ਦੀ ਤਾਕਤ ਦਾ ਲਾਭ ਉਠਾਏਗਾ, ਜਿਸ ਨਾਲ ਉਹ ਵੀ ਪੰਜਾਬ ਦੇ ਵਿਕਾਸ ਦੀ ਇਸ ਨਵੀਂ ਕਹਾਣੀ ਵਿੱਚ ਹਿੱਸਾ ਲੈ ਸਕਣਗੇ ।
ਮਿਸ਼ਨ ਵਿਚ ਔਰਤਾਂ ਵਿੱਚ ਉੱਦਮਤਾ ਨੂੰ ਉਤਸ਼ਾਹਤ ਕਰਨ ਲਈ ਕੇਂਦਰਿਤ ਪ੍ਰੋਗਰਾਮ ਚਲਾਏ ਜਾਣਗੇ ।
ਮਿਸ਼ਨ ਦੇ ਵਿਆਪਕ ਤੇ ਵੱਡੇ ਟਿਚਿਆਂ ਬਾਰੇ ਵਿਸਥਾਰ ਨਾਲ ਦੱਸਦੇ ਹੋਏ, ਸ਼੍ਰੀ ਭਸੀਨ ਨੇ ਕਿਹਾ, “ਅਸੀਂ ਉੱਦਮੀ ਭਾਈਚਾਰਿਆਂ ਨੂੰ ਵੱਧ ਤੋਂ ਵੱਧ ਉਤਸ਼ਾਹ ਪ੍ਰਦਾਨ ਕਰਕੇ ਅਤੇ ਨਿਵੇਸ਼ਕਾਂ, ਉਦਯੋਗਾਂ ਅਤੇ ਅਕਦਮਿਕਤਾ ਦੇ ਸਹਿਯੋਗ ਨਾਲ ਮਿਲ ਕੇ ਪੰਜਾਬ ਨੂੰ ਗਲੋਬਲ ਸਟਾਰਟਅਪ ਨਕਸ਼ੇ ਉੱਤੇ ਲਿਆਉਣ ਲਈ ਦੂਰਗਾਮੀ ਕਦਮ ਚੁੱਕਾਂਗੇ। ਇਹ ਮਿਸ਼ਨ ਸਿਹਤ ਖੇਤਰ, ਫਾਰਮਾ ਅਤੇ ਬਾਇਓਟੈਕ, ਭੋਜਨ ਅਤੇ ਖੇਤੀਬਾੜੀ, ਨਿਰਮਾਣ, ਮੀਡੀਆ ਅਤੇ ਮਨੋਰੰਜਨ ਸਮੇਤ ਹੋਰ ਵਿਭਿੰਨ ਖੇਤਰਾਂ ਵਿੱਚ ਕਾਰੋਬਾਰਾਂ ਦਾ ਸਮਰਥਨ ਕਰਨ ਲਈ ਪੰਜਾਬ ਦੀਆਂ ਸੈਕਟਰਲ ਤਾਕਤਾਂ ਦਾ ਲਾਭ ਉਠਾਏਗਾ । ”
ਏਜੰਡੇ ਦੀ ਸ਼ੁਰੂਆਤ ਕਰਦੇ ਹੋਏ, ਮਿਸ਼ਨ ਨੇ ਇੱਕ ਵਨ-ਸਟਾਪ ਵੈਬ ਪੋਰਟਲ impunjab.org ਅਤੇ ਇੰਕਿਉਬੇਟਰਾਂ ਦੇ ਨਾਲ ਸਾਂਝੇਦਾਰੀ ਵਿੱਚ ਗ੍ਰੈੰਡ ਆਈਡਿਆਥਾਨ ਦੀ ਘੋਸ਼ਣਾ ਕੀਤੀ ਹੈ , ਜਿਸ ਵਿਚ ਸੂਬੇ ਭਰ ਦੇ ਉਭਰਦੇ ਉੱਦਮੀਆਂ, ਨੌਜਵਾਨ ਪੇਸ਼ੇਵਰਾਂ ਅਤੇ ਵਿਦਿਆਰਥੀਆਂ ਨੂੰ ਸੱਦਾ ਦਿੱਤਾ ਗਿਆ ਹੈ ।

Real Estate