ਅਮਰੀਕਾ: ਦੂਜੇ ਵਿਸ਼ਵ ਯੁੱਧ ਦੇ ਸੈਨਿਕ ਨੂੰ ਕਰਵਾਈ ਆਸਮਾਨ ਦੀ ਸੈਰ

65

ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆ)
ਅਮਰੀਕਾ ਵਿੱਚ ਇੱਕ ਸੰਸਥਾ ਦੁਆਰਾ ਦੂਜੇ ਵਿਸ਼ਵ ਯੁੱਧ ਵੇਲੇ ਦੇ ਸੈਨਿਕਾਂ ਨੂੰ ਉਸ ਵੇਲੇ ਦੇ ਹੀ ਦੁਬਾਰਾ ਠੀਕ ਕੀਤੇ ਜਹਾਜ਼ਾਂ ਵਿੱਚ ਆਸਮਾਨ ਦੀ ਸੈਰ ਕਰਨ ਦਾ ਮੌਕਾ ਦਿੱਤਾ ਜਾ ਰਿਹਾ ਹੈ। ਇਸ ਅਮਰੀਕੀ ਸੰਸਥਾ ਦੇ ਕੁੱਝ ਵਾਲੰਟੀਅਰਾਂ ਕਰਕੇ ਸਾਬਕਾ ਬਜੁਰਗ ਸੈਨਿਕਾਂ ਨੂੰ ਆਪਣੀ ਜਵਾਨੀ ਨੂੰ ਯਾਦ ਕਰਨ ਦਾ ਮੌਕਾ ਮਿਲ ਰਿਹਾ ਹੈ। ਇਸ ਮੌਕੇ ਨੂੰ ਪ੍ਰਾਪਤ ਕਰਦਿਆਂ ਦੂਜੇ ਵਿਸ਼ਵ ਯੁੱਧ ਵੇਲੇ ਦੇ ਇੱਕ 98 ਸਾਲਾਂ ਸਾਬਕਾ ਸੈਨਿਕ ਲੋਰੇਨ ਹੈਲਿਕਸਨ ਨੇ 1940ਵੇਂ ਦਹਾਕੇ ਦੇ ਸਟੀਰਮੈਨ ਬਿਪਲੇਨ ਜਹਾਜ਼ ‘ਤੇ ਚੜ੍ਹ ਕੇ ਵੱਖਰਾ ਅਨੁਭਵ ਕੀਤਾ। ਅਮਰੀਕਾ ਵਿੱਚ ਵਲੰਟੀਅਰ ਪਾਇਲਟਾਂ ਦੀ ਬਣੀ ਇੱਕ ਸੰਸਥਾ ਨੇ ਆਪ੍ਰੇਸ਼ਨ ‘ਸਤੰਬਰ ਫਰੀਡਮ’ ਦੀ ਸ਼ੁਰੂਆਤ ਕੀਤੀ ਹੈ। ਕੋਰੋਨਾ ਮਹਾਂਮਾਰੀ ਦੇ ਦੌਰਾਨ ਕਈ ਯਾਤਰਾਵਾਂ ਨੂੰ ਮੁਅੱਤਲ ਕਰਨ ਤੋਂ ਬਾਅਦ ਇਹ ਸੰਸਥਾ ਅਗਲੇ ਮਹੀਨੇ ਦੇ ਅੰਤ ਤੱਕ ਦੂਜੇ ਵਿਸ਼ਵ ਯੁੱਧ ਦੇ ਤਕਰੀਬਨ 1,000 ਸੈਨਿਕਾਂ ਨੂੰ ਅਸਮਾਨ ਦੀ ਸੈਰ ਕਰਵਾਉਣਾ ਚਾਹੁੰਦੀ ਹੈ।
ਇਸ ਸੰਸਥਾ ਵੈਟਰਨਜ਼ ਯੂਨਾਈਟਿਡ ਹੋਮ ਲੋਨਜ਼ ਦੇ ਫੌਜੀ ਸੰਬੰਧਾਂ ਦੇ ਵਾਈਸ ਪ੍ਰੈਜੀਡੈਂਟ ਪਾਮ ਸਵਾਨ ਅਨੁਸਾਰ ਸੰਸਥਾ ਦੀ ਇਹ ਪਹਿਲ ਸਾਬਕਾ ਸੈਨਿਕਾਂ ਨੂੰ ਦੂਜੇ ਵਿਸ਼ਵ ਯੁੱਧ ਵੇਲੇ ਦੀ ਦੁਨੀਆਂ ਵਿੱਚ ਲੈ ਜਾਵੇਗੀ।

Real Estate