ਅਮਰੀਕਾ ਵਿੱਚ ਰਮਨ ਕੌਰ ਸਿੱਧੂ ਨੇ ਚਮਕਾਇਆ ਪੰਜਾਬੀਆਂ ਦਾ ਨਾਮ

165

ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆਂ)
ਵਿਦੇਸ਼ਾਂ ਵਿੱਚ ਪੰਜਾਬੀ ਨਵੀਂਆਂ ਮੱਲ੍ਹਾਂ ਮਾਰਕੇ ਦੁਨੀਆਂ ਭਰ ਵਿੱਚ ਪੰਜਾਬੀਆਂ ਦਾ ਨਾਮ ਚਮਕਾ ਰਹੇ ਹਨ। ਇਸੇ ਕੜੀ ਤਹਿਤ ਲੇਖਕ ਜਗਤਾਰ ਸਿੰਘ ਗਿੱਲ (ਪੁਰਾਣੇਵਾਲ) ਦੀ ਭਾਣਜੀ ਰਮਨ ਕੌਰ ਸਿੱਧੂ ਨੇ ਛੇ ਸਾਲ ਦੀ ਪੜ੍ਹਾਈ ਖਤਮ ਮਗਰੋਂ ਸਖ਼ਤ ਮਿਹਨਤ ਕਰਕੇ ਯੂ. ਐਸ. ਨੇਵੀ ਵਿੱਚ ਕਮਿਸ਼ਨ ਹਾਂਸਲ ਕਰ ਲਿਆ ਹੈ। ਇਸ ਮੌਕੇ ਖੁਸ਼ੀ ਵਿੱਚ ਖੀਵੇ ਮਾਪਿਆ ਪਿਤਾ ਕਰਨੈਲ ਸਿੰਘ ਸਿੱਧੂ ਅਤੇ ਮਾਤਾ ਮਨਜੀਤ ਕੌਰ ਸਿੱਧੂ ਨੂੰ ਹਰ ਪਾਸਿਓਂ ਵਧਾਈਆ ਮਿਲ ਰਹੀਆ ਹਨ। ਰਮਨ ਕੌਰ ਸਿੱਧੂ ਦੀ ਇਸ ਪ੍ਰਾਪਤੀ ਲਈ ਅਮਰੀਕਾ ਦਾ ਪੰਜਾਬੀ ਭਾਈਚਾਰਾ ਮਾਣ ਮਹਿਸੂਸ ਕਰ ਰਿਹਾ ਹੈ।ਰਮਨ ਕੌਰ ਸਿੱਧੂ ਨੇ ਸਾਡੀ ਨਵੀਂ ਪੀੜ੍ਹੀ ਲਈ ਪੂਰਨਾ ਵੀ ਪਾਇਆ ਕਿ ਕੁੜੀਆ ਮੁੰਡਿਆ ਨਾਲ਼ੋਂ ਕਿਸੇ ਪੱਖੋਂ ਵੀ ਘੱਟ ਨਹੀਂ ਹੈਗੀਆ, ਸਗੋਂ ਦੇਸ਼ ਕੌਮ ਦੀ ਸੇਵਾ ਲਈ ਬਰਾਬਰ ਯੋਗਦਾਨ ਪਾਉਂਦੀਆਂ ਹਨ।

Real Estate