ਬਜਰੰਗ ਦਲੀਆਂ ਨੇ ਫੂਕੀਆਂ ਕਾਮ ਸੂਤਰਾ ਦੀਆਂ ਕਾਪੀਆਂ

129

ਗੁਜਰਾਤ ਦੇ ਅਹਿਮਦਾਬਾਦ ਵਿਚ ਹਿੰਦੂ ਸੰਗਠਨ ਬਜਰੰਗ ਦਲ ਨੇ ਕਾਮ ਸੂਤਰ ਦੀਆਂ ਕਿਤਾਬਾਂ ਖ਼ਿਲਾਫ਼ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਇਨ੍ਹਾਂ ਦਾ ਕਹਿਣਾ ਹੈ ਕਿ ਕਾਮ ਸੂਤਰ ਵਿਚ ਹਿੰਦੂ ਦੇਵੀ-ਦੇਵਤਿਆਂ ਨੂੰ ਗ਼ਲਤ ਤਰੀਕੇ ਨਾਲ ਦਿਖਾਇਆ ਗਿਆ ਹੈ। ਸ਼ਨਿਚਰਵਾਰ ਨੂੰ ਹੋਏ ਪ੍ਰਦਰਸ਼ਨ ਵਿਚ ਅਹਿਮਦਾਬਾਦ ਦੇ ਬਾਹਰੀ ਇਲਾਕੇ ਵਿਚ ਕਾਮ ਸੂਤਰ ਦੀ ਕਾਪੀ ਸਾੜ ਕੇ ਪ੍ਰਦਰਸ਼ਨ ਕੀਤਾ ਗਿਆ।ਇਹਨਾਂ ਦਾ ਕਹਿਣਾ ਸੀ ਕਿ ਜਾਣਕਾਰੀ ਮਿਲੀ ਸੀ ਕਿ ਇਕ ਕਿਤਾਬਾਂ ਦੀ ਦੁਕਨ ’ਤੇ ਹਿੰਦੂ ਦੇਵੀ-ਦੇਵਤਿਆਂ ਦੀ ਅਪਮਾਨਜਨਕ ਤਸਵੀਰਾਂ ਵਾਲੀਆਂ ਕਾਮ ਸੂਤਰ ਦੀਆਂ ਕਾਪੀਆਂ ਵੇਚੀਆਂ ਜਾ ਰਹੀਆਂ ਹਨ। ਬਜਰੰਗ ਦਲ ਦੇ ਵਰਕਰ ਉੱਥੇ ਪੁੱਜੇ, ਇਕ ਕਾਪੀ ਸਾੜੀ ਤੇ ਦੁਕਾਨਦਾਰ ਨੂੰ ਧਮਕੀ ਦਿੱਤੀ ਕਿ ਜੇਕਰ ਉਸ ਨੇ ਇਹ ਕਿਤਾਬ ਵੇਚਣਾ ਜਾਰੀ ਰੱਖਿਆ ਤਾਂ ਉਸਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਕੁਝ ਵਰਕਰਾਂ ਨੇ ਕਿਹਾ ਕਿ ਇਸ ਵਾਰ ਕਿਤਾਬ ਸਾੜੀ ਹੈ, ਅਗਲੀ ਵਾਰ ਪੂਰਾ ਬੁਕ ਸਟੋਰ ਸਾੜ ਦੇਵਾਂਗੇ।

Real Estate