ਕਾਬੁਲ : ਅਮਰੀਕੀ ਹਵਾਈ ਹਮਲੇ ਵਿਚ ਆਤਮਘਾਤੀ ਬੰਬਰ ਸਮੇਤ ਗੱਡੀ ਤਬਾਹ

72

ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਵਲੋਂ ਕਾਬੁਲ ਹਵਾਈ ਅੱਡੇ ‘ਤੇ ਛੇਤੀ ਹੋਰ ਹਮਲਾ ਹੋਣ ਦੀ ਚਿਤਾਵਨੀ ਦੇ ਕੁਝ ਘੰਟਿਆਂ ਬਾਅਦ ਅਮਰੀਕੀ ਫ਼ੌਜ ਵਲੋਂ ਕੀਤੇ ਹਵਾਈ ਹਮਲੇ ਵਿਚ ਇਕ ਗੱਡੀ ਜਿਸ ਵਿਚ ਆਤਮਘਾਤੀ ਬੰਬਰ ਸਵਾਰ ਸੀ, ਨਸ਼ਟ ਹੋ ਗਈ। ਅਮਰੀਕੀ ਕਮਾਂਡਰਾਂ ਵਲੋਂ ISIS ਦੇ ਆਤਮਘਾਤੀ ਅੱਤਵਾਦੀ ਨੂੰ ਉਸ ਵੇਲੇ ਨਿਸ਼ਾਨਾ ਬਣਾਇਆ ਗਿਆ ਜਦੋਂ ਉਹ ਕਾਬੁਲ ਹਵਾਈ ਅੱਡੇ ਨੇੜੇ ਇਕ ਗੱਡੀ ਵਿਚ ਸਵਾਰ ਸੀ। ਅਮਰੀਕੀ ਕੇਂਦਰੀ ਕਮਾਂਡ ਦੇ ਬੁਲਾਰੇ ਨੇਵੀ ਕੈਪਟਨ ਬਿਲ ਅਰਬਨ ਨੇ ਕਿਹਾ ਹੈ ਕਿ ”ਅਸੀਂ ਹਵਾਈ ਹਮਲੇ ਵਿਚ ਆਮ ਲੋਕਾਂ ਦੇ ਮਾਰੇ ਜਾਣ ਦੀਆਂ ਰਿਪੋਰਟਾਂ ਤੋਂ ਜਾਣੂ ਹਾਂ। ਤਬਾਹ ਹੋਈ ਗੱਡੀ ਬਾਰੂਦ ਨਾਲ ਭਰੀ ਹੋਈ ਸੀ ਜਿਸ ਦੇ ਧਮਾਕੇ ਕਾਰਨ ਆਮ ਲੋਕਾਂ ਦੇ ਮਾਰੇ ਜਾਣ ਦੀ ਸੰਭਾਵਨਾ ਹੋ ਸਕਦੀ ਹੈ ਪਰ ਅਸਲ ਵਿਚ ਕੀ ਹੋਇਆ ਹੈ, ਇਹ ਅਜੇ ਸਪਸ਼ਟ ਨਹੀਂ ਹੈ। ਦੂਜੇ ਪਾਸੇ ਅਮਰੀਕੀ ਵਿਦੇਸ਼ ਮੰਤਰੀ ਐਨਟਨੀ ਬਲਿੰਕਨ ਨੇ ਕਿਹਾ ਹੈ ਕਿ ਜੋ ਵੀ ਕੋਈ ਸਾਨੂੰ ਨੁਕਸਾਨ ਪਹੁੰਚਾਉਣਾ ਚਾਹੁੰਦਾ ਹੈ, ਉਸ ਦੇ ਖ਼ਿਲਾਫ਼ ਅਮਰੀਕਾ ਕਾਰਵਾਈ ਕਰਨ ਦੇ ਸਮਰੱਥ ਹੈ। ਉਨ੍ਹਾਂ ਕਿਹਾ ਕਿ ” ਸਾਡੇ ਕੋਲ ਅਫ਼ਗਾਨਿਸਤਾਨ ਸਮੇਤ ਵਿਸ਼ਵ ਭਰ ਵਿਚ ਸਾਨੂੰ ਨੁਕਸਾਨ ਪਹੁੰਚਾਉਣ ਵਾਲੇ ਅੱਤਵਾਦੀਆਂ ਨੂੰ ਲੱਭਣ ਤੇ ਉਨ੍ਹਾਂ ਵਿਰੁੱਧ ਹਵਾਈ ਹਮਲਾ ਕਰਨ ਦੀ ਸਮਰਥਾ ਹੈ।

Real Estate