ਪ੍ਰਸ਼ਾਂਤ ਕਿਸ਼ੋਰ ਮਗਰੋਂ ਹੁਣ ਰਾਵਤ ਵੀ ਪੰਜਾਬ ਕਾਂਗਰਸ ਤੋਂ ਕਿਨਾਰਾ ਕਰਨ ਦੀ ਤਿਆਰੀ ‘ਚ

181

ਪੰਜਾਬ ਕਾਂਗਰਸ ਕਾਟੋ ਕਲੇਸ਼ ਦੌਰਾਨ ਪਾਰਟੀ ਵੱਲੋਂ ਲਗਾਏ ਪੰਜਾਬ ਦੇ ਇੰਚਾਰਜ ਹਰੀਸ਼ ਰਾਵਤ ਨੇ ਪਾਰਟੀ ਹਾਈ ਕਮਾਂਡ ਨੂੰ ਚਿੱਠੀ ਲਿਖ ਕੇ ਕਿਹਾ ਹੈ ਕਿ ਉਨ੍ਹਾਂ ਨੂੰ ਸੂਬੇ ਦੀ ਕਾਂਗਰਸ ਦੇ ਮਾਮਲਿਆਂ ਦੀ ਜ਼ਿੰਮੇਵਾਰੀ ਤੋਂ ਮੁਕਤ ਕੀਤਾ ਜਾਵੇ। ਖ਼ਬਰਾਂ ਮੁਤਾਬਕ ਉਨ੍ਹਾਂ ਨੇ ਕਿਹਾ ਹੈ ਕਿ ਉੱਤਰਾਖੰਡ ਵਿੱਚ ਚੋਣਾਂ ਆਉਣ ਵਾਲ਼ੀਆਂ ਹਨ ਅਤੇ ਉਹ ਉੱਥੇ ਧਿਆਨ ਦੇਣਾ ਚਾਹੁੰਦੇ ਹਨ। ਉਨ੍ਹਾਂ ਦੀ ਇਹ ਬੇਨਤੀ ਉਸ ਸਮੇਂ ਆਈ ਹੈ ਜਦੋਂ ਸੂਬੇ ਦੀ ਕਾਂਗਰਸ ਵਿੱਚ ਸਿਆਸੀ ਉਥਲ-ਪੁਥਲ ਸਿਖਰਾਂ ‘ਤੇ ਹੈ। ਪੰਜਾਬ ਕਾਂਗਰਸ ਦੇ ਦੋ ਦਰਜਣ ਤੋਂ ਵਧੇਰੇ ਵਿਧਾਇਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਉਣ ਦੀ ਮੰਗ ਕਰ ਚੁੱਕੇ ਹਨ। ਰਾਵਤ ਵੀਰਵਾਰ ਨੂੰ ਦਿੱਲੀ ਪਹੁੰਚੇ ਹਨ ਜਿੱਥੇ ਸੰਭਾਵਿਤ ਤੌਰ ‘ਤੇ ਉਹ ਪੰਜਾਬ ਕਾਂਗਰਸ ਦੀ ਬਗਾਵਤ ਦੀ ਚਰਚਾ ਕਰ ਸਕਦੇ ਹਨ।
ਇਸ ਤੋਂ ਪਹਿਲਾਂ ਪੰਜਾਬ ਵਿੱਚੋਂ ਪ੍ਰਸ਼ਾਂਤ ਕਿਸ਼ੋਰ, ਜਿਨ੍ਹਾਂ ਨੂੰ ਮੁੱਖ ਮੰਤਰੀ ਨੇ ਆਪਣਾ ਵਿਸ਼ੇਸ ਸਲਾਹਕਾਰ ਲਗਾਇਆ ਸੀ, ਆਪਣਾ ਕੈਬਨਿਟ ਮੰਤਰੀ ਦੇ ਬਰਾਬਰ ਦਾ ਅਹੁਦਾ ਛੱਡ ਚੁੱਕੇ ਹਨ।

Real Estate