ਮਰਦਾਂ ਵੀ ਜਨਤਕ ਥਾਵਾਂ ‘ਤੇ ਇਕੱਲੇ ਨਾ ਘੁੰਮਣ,ਉਸ ਨਾਲ ਉਸ ਦੀ ਭੈਣ, ਮਾਂ, ਪਤਨੀ ਜਾਂ ਬੇਟੀ ਹੋਣੀ ਚਾਹੀਦੀ !

114

ਮਰਦਾਂ ਦੇ ਇਕੱਲੇ ਜਨਤਕ ਥਾਵਾਂ ‘ਤੇ ਫਿਰਨ ਨੂੰ ਮਹਿਲਾਵਾਂ ਲਈ ਖਤਰਾ ਕਰਾਰ ਦਿੰਦਿਆਂ ਮਰਹੂਮ ਬੇਨਜ਼ੀਰ ਭੁੱਟੋ ਦੀ ਧੀ ਬਖਤਾਵਰ ਭੁੱਟੋ ਜ਼ਰਦਾਰੀ ਨੇ ਕਿਹਾ ਹੈ ਕਿ ਪਾਕਿਸਤਾਨ ਵਿਚ ਮਰਦ ਦੇ ਇਕੱਲੇ ਭੀੜ ਵਿਚ ਨਿਕਲਣ ਦੀ ਆਗਿਆ ਨਹੀਂ ਹੋਣੀ ਚਾਹੀਦੀ । ਉਸ ਨਾਲ ਉਸ ਦੀ ਭੈਣ, ਮਾਂ, ਪਤਨੀ ਜਾਂ ਬੇਟੀ ਹੋਣੀ ਚਾਹੀਦੀ ਹੈ । ਉਸ ਨੇ ਟਵੀਟ ਕੀਤਾ ਕਿ ਮਹਿਲਾਵਾਂ ਖਿਲਾਫ ਹਿੰਸਾ ਤੇ ਛੇੜਖਾਨੀ ਦੀਆਂ ਘਟਨਾਵਾਂ ਰੋਕਣ ਲਈ ਇਸ ਤੋਂ ਬਿਹਤਰ ਉਪਾਅ ਹੋਰ ਨਹੀਂ ਹੋ ਸਕਦਾ । ਮਾਂ, ਭੈਣ ਨਾਲ ਹੋਣ ‘ਤੇ ਉਹ ਕਿਸੇ ਨੂੰ ਛੇੜਨ ਤੋਂ ਪਹਿਲਾਂ ਦੋ ਵਾਰ ਸੋਚੇਗਾ ।

Real Estate